The Khalas Tv Blog Punjab ਡੇਢ ਸੌ ਫੁੱਟ ਉੱਚੇ ਟਾਵਰ ‘ਤੇ ਚੜਿਆ ਸਿੰਘ
Punjab

ਡੇਢ ਸੌ ਫੁੱਟ ਉੱਚੇ ਟਾਵਰ ‘ਤੇ ਚੜਿਆ ਸਿੰਘ

ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਪਿੰਡ ਰੋਡਾ ਵਿੱਚ ਅੱਜ ਸਵੇਰੇ ਇੱਕ ਸਿੱਖ ਵਿਅਕਤੀ ਬਲਵਿੰਦਰ ਸਿੰਘ ਮੋਬਾਈਲ ਟਾਵਰ ਉੱਤੇ ਚੜ ਗਏ ਹਨ। ਬਲਵਿੰਦਰ ਸਿੰਘ ਨੇ ਬੰ ਦੀ ਸਿੰਘਾਂ ਦੀ ਰਿ ਹਾਈ ਅਤੇ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਕਿਸੇ ਜੇ ਲ੍ਹ ਵਿੱਚ ਸ਼ਿਫ਼ਟ ਕਰਨ ਦੀ ਮੰਗ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਸੂਬੇ ’ਚ ਧਾਰਮਿਕ ਗ੍ਰੰਥਾਂ ਦੀਆਂ ਬੇਅ ਦਬੀਆਂ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਵੀ ਕੀਤੀ ਹੈ। ਇਨ੍ਹਾਂ ਮੰਗਾਂ ਨੂੰ ਲੈ ਕੇ ਬਲਵਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਇੱਕ ਚਿੱਠੀ ਵੀ ਲਿਖੀ ਹੈ। ਇਸ ਚਿੱਠੀ ਵਿੱਚ ਬਲਵਿੰਦਰ ਸਿੰਘ ਨੇ ਆਪਣੀਆਂ ਸ ਜ਼ਾਵਾਂ ਪੂਰੀਆਂ ਕਰ ਚੁੱਕੇ ਬੰ ਦੀ ਸਿੰ ਘਾਂ ਦੀ ਘਰ ਵਾਪਸੀ ਲਈ ਠੋ ਸ ਕਦਮ ਚੁੱਕਣ, ਘੱਟ ਗਿਣਤੀ ਸਿੱਖਾਂ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਬਾਪੂ ਸੂਰਤ ਸਿੰਘ ਦੀ ਘਰ ਵਾਪਸੀ ਬਾਰੇ ਵੀ ਅਪੀਲ ਕੀਤੀ ਹੈ।ਚਿੱਠੀ ਵਿੱਚ ਬਲਵਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਪੁਰਬ ਮਨਾਉਣ ਦੀ ਵੀ ਸ਼ਲਾਘਾ ਕੀਤੀ ਹੈ।

ਬਲਵਿੰਦਰ ਸਿੰਘ ਪਿੰਡ ਕੋਕਰੀ ਫੂਲਾ ਸਿੰਘ ਦਾ ਰਹਿਣ ਵਾਲਾ ਹੈ। ਉਹ ਅੱਜ ਤੜਕੇ 5 ਵਜੇ ਪਿੰਡ ਰੋਡੇ ਵਿਖੇ ਰਿਲਾਂਇਸ ਮੋਬਾਈਲ ਟਾਵਰ ਉੱਤੇ ਚੜ੍ਹ ਗਏ ਹਨ। ਇਸ ਟਾਵਰ ਦੀ ਲੰਬਾਈ ਤਕਰੀਬਨ ਡੇਢ ਸੌ ਫੁੱਟ ਹੈ। ਟਾਵਰ ਉੱਤੇ ਉਨ੍ਹਾਂ ਨੇ ਕੇਸਰੀ ਝੰਡਾ ਵੀ ਲਗਾਇਆ ਹੋਇਆ ਹੈ। ਪ੍ਰਸ਼ਾਸਨ ਬਲਵਿੰਦਰ ਸਿੰਘ ਨੂੰ ਹੇਠਾਂ ਉਤਾਰਨ ਵਿੱਚ ਜੁਟਿਆ ਹੋਇਆ ਹੈ। ਬਲਵਿੰਦਰ ਸਿੰਘ ਨੂੰ ਉੱਪਰ ਖਾਣ ਦੇ ਲਈ ਸਮਾਨ ਵੀ ਭੇਜਿਆ ਗਿਆ ਪਰ ਉਨ੍ਹਾਂ ਨੇ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਸੰਘਰਸ਼ ਕਰ ਰਹੇ ਹਨ। ਟਾਵਰ ਦੇ ਥੱਲੇ ਗੱਦੇ ਵੀ ਵਿਛਾ ਦਿੱਤੇ ਗਏ ਹਨ ਤਾਂ ਜੋ ਅਗਰ ਕੋਈ ਅਣਸੁਖਾਵੀਂ ਘ ਟਨਾ ਵਾਪਰਦੀ ਹੈ ਤਾਂ ਉਨ੍ਹਾਂ ਨੂੰ ਬਚਾਇਆ ਜਾ ਸਕੇ। ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਬਲਵਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਦੋ-ਤਿੰਨ ਦਿਨਾਂ ਤੱਕ ਟਾਵਰ ਉੱਤੇ ਰਹਿਣ ਦੀ ਗੱਲ ਕਹੀ ਹੈ।

Exit mobile version