The Khalas Tv Blog International ਦੁਨੀਆ ਦੇ 800 ਕਰੋੜਵੇਂ ਬੱਚੇ ਦਾ ਹੋਇਆ ਜਨਮ, ਹਸਪਤਾਲ ਸਟਾਫ ਨੇ ਮਨਾਇਆ ਜਸ਼ਨ
International

ਦੁਨੀਆ ਦੇ 800 ਕਰੋੜਵੇਂ ਬੱਚੇ ਦਾ ਹੋਇਆ ਜਨਮ, ਹਸਪਤਾਲ ਸਟਾਫ ਨੇ ਮਨਾਇਆ ਜਸ਼ਨ

world's 800 millionth baby was born

ਦੁਨੀਆ ਦੇ 800 ਕਰੋੜਵੇਂ ਬੱਚੇ ਦਾ ਹੋਇਆ ਜਨਮ, ਹਸਪਤਾਲ ਸਟਾਫ ਨੇ ਮਨਾਇਆ ਜਸ਼ਨ

ਹਾਲ ਹੀ ‘ਚ ਸੰਯੁਕਤ ਰਾਸ਼ਟਰ ਵੱਲੋਂ ‘ਵਰਲਡ ਪਾਪੂਲੇਸ਼ਨ ਪ੍ਰੋਸਪੈਕਟਸ 2022’ ਦੀ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ ਮੁਤਾਬਿਕ 15 ਨਵੰਬਰ ਨੂੰ ਦੁਨੀਆ ਦੀ ਆਬਾਦੀ 8 ਅਰਬ (800 ਕਰੋੜ) ਨੂੰ ਪਾਰ ਕਰ ਜਾਵੇਗੀ।

ਅਜਿਹੇ ‘ਚ ਅੱਜ ਜਨਮ ਲੈਣ ਵਾਲਾ ਪਹਿਲਾ ਬੱਚਾ ਦੁਨੀਆ ਦਾ 800 ਕਰੋੜਵਾਂ ਵਿਅਕਤੀ ਬਣ ਜਾਵੇਗਾ। ਸੰਯੁਕਤ ਰਾਸ਼ਟਰ ਮੁਖੀ ਨੇ ਇਸ ਨੂੰ ਵੱਡੀ ਪ੍ਰਾਪਤੀ ਅਤੇ ਜਸ਼ਨ ਮਨਾਉਣ ਦਾ ਮੌਕਾ ਦੱਸਿਆ।

ਤਾਜ਼ਾ ਰਿਪੋਰਟ ਮੁਤਾਬਿਕ ਫਿਲੀਪੀਨਜ਼ ‘ਚ 15 ਨਵੰਬਰ ਦੀ ਸਵੇਰ ਨੂੰ ਜਨਮ ਲੈਣ ਵਾਲੀ ਵਿਨਿਸ ਨਾਂ ਦੀ ਬੱਚੀ ਦੁਨੀਆ ਦੀ 800 ਕਰੋੜਵੀਂ ਇਨਸਾਨ ਹੈ। ਫਿਲੀਪੀਨਜ਼ ਦੇ ਡਾਕਟਰ ਜੋਸ ਫੈਬੇਲਾ ਮੈਮੋਰੀਅਲ ਹਸਪਤਾਲ ‘ਚ ਮਾਰਗਰੀਟਾ ਵਿਲੋਰੇਂਟੇ ਨਾਂ ਦੀ ਔਰਤ ਨੇ ਇਸ ਬੱਚੀ ਨੂੰ ਜਨਮ ਦਿੱਤਾ ਹੈ। ਜਾਣਕਾਰੀ ਮੁਤਾਬਕ ਬੱਚੀ ਪੂਰੀ ਤਰ੍ਹਾਂ ਤੰਦਰੁਸਤ ਹੈ।

ਦੁਨੀਆ ਦੇ 800 ਕਰੋੜਵੇਂ ਇਨਸਾਨ ਦੇ ਰੂਪ ਵਿੱਚ ਵਿਨਿਸ ਦੇ ਜਨਮ ਦੇ ਮੌਕੇ ‘ਤੇ ਫਿਲੀਪੀਂਸ ਦੇ ਡਾ. ਜੋਸ ਫਾਬੇਲਾ ਮੈਮੋਰੀਅਲ ਹਸਪਤਾਲ ਵਿੱਚ ਜਸ਼ਨ ਮਨਾਇਆ ਗਿਆ। ਇਸ ਹਸਪਤਾਲ ਵਿੱਚ 800 ਕਰੋੜਵੇਂ ਇਨਸਾਨ ਦਾ ਜਨਮ ਹੋਣਾ ਖਾਸ ਗੱਲ ਹੈ। ਅਜਿਹੇ ਵਿੱਚ ਹਸਪਾਤਲ ਨੇ ਬੱਚੀ ਦੀ ਮਾਂ ਨੂੰ ਇੱਕ ਕੇਕ ਵੀ ਦਿੱਤਾ ਜਿਸ ‘ਤੇ ‘8 ਬਿਲੀਅਨਥ ਬੇਬੀ’ (800 ਕਰੋੜ ਵੀਂ ਬੱਚੀ) ਲਿਖਿਆ ਸੀ।

ਰੀਅਲ ਟਾਈਮ ਵਿੱਚ ਆਬਾਦੀ ਨੂੰ ਟਰੈਕ ਕਰਨ ਵਾਲੀ ਸਾਈਟ https://www.worldometers.info/ ਦੇ ਮੁਤਾਬਿਕ ਇਸ ਬੱਚੇ ਦਾ ਜਨਮ ਮੰਗਲਵਾਰ ਦੁਪਹਿਰ ਕਰੀਬ 1.30 ਵਜੇ ਹੋਇਆ। ਇਸ ਨਾਲ ਦੁਨੀਆ ਦੀ ਆਬਾਦੀ ਵੀ 8 ਅਰਬ (800 ਕਰੋੜ) ਹੋ ਗਈ ਹੈ।

ਆਬਾਦੀ ਦੇ ਵਾਧੇ ਦੇ ਇਸ ਅੰਕੜੇ ਵਿੱਚ ਖਾਸ ਗੱਲ ਇਹ ਹੈ ਕਿ ਪਿਛਲੇ 24 ਸਾਲਾਂ ਵਿੱਚ ਦੁਨੀਆ ਦੀ ਆਬਾਦੀ ਵਿੱਚ 200 ਕਰੋੜ ਦਾ ਵਾਧਾ ਹੋਇਆ ਹੈ। ਸੰਸਾਰ ਦੀ ਆਬਾਦੀ 1998 ਵਿੱਚ 600 ਕਰੋੜ ਸੀ ਜੋ 2010 ਵਿੱਚ ਵਧ ਕੇ 700 ਕਰੋੜ ਹੋ ਗਈ। ਅਗਲੇ 12 ਸਾਲਾਂ ਵਿਚ 2022 ਵਿਚ ਆਬਾਦੀ ਵਿਚ 100 ਕਰੋੜ ਦਾ ਵਾਧਾ ਹੋਇਆ ਅਤੇ 15 ਨਵੰਬਰ 2022 ਨੂੰ ਦੁਨੀਆ ਵਿਚ 800 ਕਰੋੜ ਬੱਚੇ ਨੇ ਜਨਮ ਲਿਆ।

ਦੁਨੀਆ ਦੀ ਅਬਾਦੀ ਨੂੰ ਲੈ ਕੇ ਈਸਾ ਦੇ ਜਨਮ ਵੇਲੇ ਤੋਂ ਬਾਅਦ ਦਾ ਡਾਟਾ ਮੁਹੱਈਆ ਹੈ। ਮਤਲਬ ਦੋ ਹਜ਼ਾਰ ਸਾਲ ਤੋਂ ਵੱਧ ਦੇ ਸਮੇਂ ਵਿੱਚ ਅਬਾਦੀ ਦੇ ਵਾਧੇ ਨੂੰ ਅਸੀਂ ਵੇਖ ਸਕਦੇ ਹਾਂ। ਇਹ ਅੰਕੜੇ ਸਾਫ ਕਰਦੇ ਹਨ ਕਿ ਈਸਾ ਦੇ ਜਨਮ ਵੇਲੇ ਦੁਨੀਆ ਦੀ ਅਬਾਦੀ 20 ਕਰੋੜ ਦੇ ਕਰੀਬ ਸੀ। ਇਸ ਨੂੰ 100 ਕਰੋੜ ਤੱਕ ਪਹੁੰਚਣ ਵਿੱਚ ਕਰੀਬ 1800 ਸਾਲ ਲੱਗੇ। ਇਸ ਤੋਂ ਬਾਅਦ ਯਾਨੀ 100 ਕਰੋੜ ਤੋਂ 200 ਕਰੋੜ ਤੱਕ ਪਹੁੰਚਣ ਵਿੱਚ ਦੁਨੀਆ ਨੂੰ 130 ਸਾਲ ਹੀ ਲੱਗੇ।

ਤਾਜ਼ਾ ਟ੍ਰੇਂਡ ਦੇਖੇ ਤਾਂ ਸਿਰਫ 12 ਸਾਲ ਵਿੱਚ ਧਰਤੀ ‘ਤੇ ਮੌਜੂਦ ਇਨਸਾਨਾਂ ਦੀ ਗਿਣਤੀ 700 ਕਰੋੜ ਤੋਂ ਵੱਧ ਕੇ 800 ਕਰੋੜ ਹੋ ਗਈ। UN ਮੁਤਾਬਕ, 2030 ਤੱਕ ਦੁਨੀਆ ਦੀ ਅਬਾਦੀ ਵਧ ਕੇ 850 ਕਰੋੜ ਤੱਕ ਪਹੁੰਚ ਸਕਦੀ ਹੈ। ਹਾਲਾਂਕਿ, UN ਨੇ ਇਹ ਵੀ ਕਿਹਾ ਹੈ ਕਿ 1950 ਤੋਂ ਬਾਅਦ ਤੋਂ ਪਹਿਲੀ ਵਾਰ 2020 ਵਿੱਚ ਅਬਾਦੀ ਵਧਣ ਦੀ ਦਰ ਵਿੱਚ ਇੱਖ ਫੀਸਦੀ ਦੀ ਗਿਰਾਵਟ ਦਰਜ ਹੋਈ ਹੈ।

Exit mobile version