The Khalas Tv Blog Punjab ਮਜ਼ਦੂਰ ਨਾਲ ਵਾਪਰਿਆ ਹਾਦਸਾ, ਇਸ ਕਾਰਨ ਗਈ ਜਾਨ
Punjab

ਮਜ਼ਦੂਰ ਨਾਲ ਵਾਪਰਿਆ ਹਾਦਸਾ, ਇਸ ਕਾਰਨ ਗਈ ਜਾਨ

ਹਲਕਾ ਮਹਿਲ ਕਲਾਂ ਦੇ ਪਿੰਡ ਬੀਹਲਾ ਵਿੱਚ ਇਕ ਮਜ਼ਦੂਰ ਦੀ ਮੌਤ ਹੋ ਗਈ ਹੈ। ਮਜ਼ਦੂਰ ਸੋਹਣ ਖਾਨ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੁੱਟੀ ਖੂਹੀ ਵਿੱਚ ਕੰਮ ਕਰ ਰਿਹਾ ਸੀ ਤਾਂ ਅਚਾਨਕ ਹੀ ਮਿੱਟੀ ਦੀ ਢਿੱਗ ਡਿੱਗ ਗਈ, ਜਿਸ ਕਰਕੇ ਉਸ ਦੀ ਮੌਤ ਹੋ ਗਈ।

ਪ੍ਰਪਾਤ ਹੋਈ ਜਾਣਕਾਰੀ ਮੁਤਾਬਕ ਸੋਹਣ ਖਾਨ ਪਿੰਡ ਦੇ ਸਰਕਾਰੀ ਸਕੂਲ ਵਿੱਚ ਕੰਮ ਕਰ ਰਿਹਾ ਸੀ। ਇਹ ਖੂਹੀ 15 ਫੁੱਟ ਦੇ ਕਰੀਬ ਡੂੰਘੀ ਸੀ। ਜਦੋਂ ਉਹ ਅਚਾਨਕ ਕੰਮ ਕਰ ਰਿਹਾ ਸੀ ਤਾਂ ਇਕ ਮਿੱਟੀ ਦੀ ਢਿੱਗ ਡਿੱਗ ਗਈ, ਜਿਸ ਨਾਲ ਉਸ ਦੀ ਜਾਨ ਚਲੀ ਗਈ। ਮਿੱਟੀ ਵਿੱਚ ਦੱਬਣ ਤੋਂ ਬਾਅਦ ਉਸ ਨੂੰ ਤਿੰਨ ਘੰਟਿਆ ਦੀ ਕੜੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਜੇਸੀਬੀ ਅਤੇ ਟਰੈਕਟਰਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ –  ਅੰਮ੍ਰਿਤਸਰ ਪੁਲਿਸ ਨੇ ਸੁਲਝਾਈ ਵੱਡੀ ਵਾਰਦਾਤ, ਚਲਾਇਆ ਇੰਟਰ ਸਟੇਟ ਅਪਰੇਸ਼ਨ

 

Exit mobile version