The Khalas Tv Blog Punjab 1 ਜਨਵਰੀ 2021 ਦੇ ਆਧਾਰ `ਤੇ ਫੋਟੋ ਵੋਟਰ ਸੂਚੀ ਦੀ ਸੁਧਾਈ ਦਾ ਕੰਮ ਜਲਦ ਹੋਵੇਗਾ ਸ਼ੁਰੂ
Punjab

1 ਜਨਵਰੀ 2021 ਦੇ ਆਧਾਰ `ਤੇ ਫੋਟੋ ਵੋਟਰ ਸੂਚੀ ਦੀ ਸੁਧਾਈ ਦਾ ਕੰਮ ਜਲਦ ਹੋਵੇਗਾ ਸ਼ੁਰੂ

‘ਦ ਖ਼ਾਲਸ ਬਿਊਰੋ ( ਫਾਜ਼ਿਲਕਾ ) :- ਪੰਜਾਬ ਦੇ ਮੁੱਖ ਚੋਣ ਅਫ਼ਸਰ ਦੀਆਂ ਹਦਾਇਤਾਂ ਮੁਤਾਬਿਕ 1 ਜਨਵਰੀ 2021 ਦੇ ਆਧਾਰ ਕਾਰਡ `ਤੇ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਦਾ ਕੰਮ 16 ਨਵੰਬਰ 2020 ਤੋਂ ਸ਼ੁਰੂ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਜਿਸਦੀ ਉਮਰ ਮਿਤੀ 1 ਜਨਵਰੀ 2021 ਨੂੰ 18 ਸਾਲ ਜਾਂ ਇਸ ਤੋ ਵੱਧ ਉਮਰ ਦੀ ਹੈ, ਅਤੇ ਉਹਨਾਂ ਦੀ ਅਜੇ ਤੱਕ ਵੋਟ ਨਹੀ ਬਣੀ, ਜਾ ਕਿਸੇ ਵੋਟਰ ਨੇ ਵੋਟ ਕਟਵਾਉਣੀ ਜਾ ਦੁਰਸਤ ਕਰਵਾਉਣੀ ਹੈ ਤਾਂ ਉਹ ਆਪਣੇ ਚੋਣ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸ਼ਰ (ਉਪ ਮੰਡਲ ਮੈਜਿਸਟ੍ਰੇਟ) ਦੇ ਦਫ਼ਤਰ ਜਾਂ ਜ਼ਿਲਾ ਚੋਣ ਦਫ਼ਤਰ ਵਿਖੇ ਜਾਂ ਆਪਣੇ ਏਰੀਏ ਦੇ ਬੂਥ ਲੈਵਲ ਅਫ਼ਸਰ ਤੇ ਆਨਲਾਈਨ ਵਿਧੀ ਰਾਹੀ www.nvsp.in ਪੋਰਟਲ ਤੇ ਆਪਣੇ ਦਾਅਵੇ ਜਾਂ ਇਤਰਾਜ ਦਰਜ ਕਰਵਾ ਸਕਦੇ ਹਨ।

ਸੰਧੂ ਨੇ ਦੱਸਿਆ ਕਿ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6, ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੋਟ ਦੁਰੱਸਤੀ ਲਈ ਫਾਰਮ ਨੰਬਰ 8 ਤੇ ਵਿਧਾਨ ਸਭਾ ਹਲਕੇ ਅੰਦਰ ਵੋਟ ਬਦਲੀ ਕਰਵਾਉਣ ਲਈ ਫਾਰਮ ਨੰਬਰ 8 ਓ ਭਰਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵੱਲੋਂ 21 ਤੇ 22 ਨਵੰਬਰ ਤੇ 5 ਤੇ 6 ਦੰਸਬਰ ਨੂੰ ਸਪੈਸ਼ਲ ਕੰਪੇਅਨ ਚਲਾ ਕੇ ਬੂਥ ਲੈਵਲ ਅਫ਼ਸਰ ਆਪਣੇ ਪੋਲਿੰਗ ਸਟੇਸ਼ਨਾ `ਤੇ ਹਾਜਰ ਰਹਿ ਕੇ ਆਮ ਜਨਤਾ ਤੋਂ ਦਾਅਵੇ/ਇਤਰਾਜ ਪ੍ਰਾਪਤ ਕਰਨਗੇ। ਉਨਾਂ ਕਿਹਾ ਕੇ ਜਿਲੇ ਵਿੱਚ 18 ਸਾਲ ਦੀ ਉਮਰ ਪੂਰੀ ਕਰਦਾ ਕੋਈ ਯੋਗ ਵਿਅਕਤੀ ਵੋਟ ਬਣਉਣ ਤੋਂ ਵਾਂਝਾ ਨਾ ਰਹੇ।

ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣ ਹਲਕਾ 79 ਜਲਾਲਾਬਾਦ, 80 ਫਾਜ਼ਿਲਕਾ, 81 ਅਬੋਹਰ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਕ੍ਰਮਵਾਰ ਉਪ ਮੰਡਲ ਮੈਜਿਸਟਰੇਟ ਜਲਾਲਾਬਾਦ, ਫਾਜ਼ਿਲਕਾ ਤੇ ਅਬੋਹਰ ਹਨ। ਉਨ੍ਹਾਂ ਦੱਸਿਆ ਕਿ 82 ਬਲੂਆਣਾ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਫਾਜ਼ਿਲਕਾ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ ਕੋਵਿਡ-19 ਦੇ ਚਲਦਿਆਂ ਸਿਹਤ ਵਿਭਾਗ ਵੱਲੋਂ ਜਾਰੀ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਫਿਜੀਕਲ ਸੰਪਰਕ ਘੱਟ ਤੋਂ ਘੱਟ ਕਰਨ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਸੁਵਿਧਾ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ। ਉਨ੍ਹਾਂ ਕਿਹਾ ਕਿ ਵੋਟ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਲਈ ਚੋਣਕਾਰ ਰਜਿਸਟਰੇਸ਼ਨ ਅਫਸਰਾਂ/ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰਾਂ/ ਤਹਿਸੀਲਦਾਰ ਚੋਣਾਂ ਅਤੇ ਜਿਲ੍ਹਾ ਹੈਲਪਲਾਈਨ ਨੰ 1950 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Exit mobile version