The Khalas Tv Blog Punjab ਪਤਨੀ ਨੇ ਪਤੀ ਨਾਲ ਕੀਤਾ ਇਹ ਕਾਰਾ , ਸਾਰੇ ਪਿੰਡ ਵਿੱਚ ਮਚੀ ਹਾਹਾਕਾਰ
Punjab

ਪਤਨੀ ਨੇ ਪਤੀ ਨਾਲ ਕੀਤਾ ਇਹ ਕਾਰਾ , ਸਾਰੇ ਪਿੰਡ ਵਿੱਚ ਮਚੀ ਹਾਹਾਕਾਰ

The wife killed her husband and buried him in the flush tank of the house.

ਪਤਨਾ ਨੇ ਪਤੀ ਨਾਲ ਕੀਤਾ ਇਹ ਕਾਰਾ , ਸਾਰੇ ਪਿੰਡ ਵਿੱਚ ਮਚੀ ਹਾਹਾਕਾਰ

ਸੰਗਰੂਰ : ਸੁਨਾਮ ‘ਤੋਂ ਇਕ ਅਜਿਹਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਤਨੀ ਨੇ ਆਪਣੇ ਹੀ ਪਤੀ ਨੂੰ ਦਰਦਨਾਕ ਮੌਤ ਦਿੱਤੀ ਹੈ। ਜਿਸ ਬਾਰੇ ਸੁਣ ਕੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਇਕ ਔਰਤ ਨੇ ਪਤੀ ਨੂੰ ਮਾਰ ਕੇ ਲਾਸ਼ ਨੂੰ ਘਰ ਦੇ ਕੱਚੇ ਫਲੱਸ਼ ਟੈਂਕ ‘ਚ ਦਬਾ ਦਿੱਤਾ।

ਜਾਣਕਾਰੀ ਮੁਤਾਬਿਕ ਪਿੰਡ ਬਖਸ਼ੀਵਾਲਾ ਵਿੱਚ ਇੱਕ ਪਤਨੀ ਨੇ ਆਪਣੇ ਪਤੀ ਨੂੰ ਮਾਰ ਕੇ ਕੱਚੇ ਫਲੱਸ਼ ਦੇ ਟੈਂਕ ਵਿੱਚ ਦੱਬ ਦਿੱਤਾ ਅਤੇ ਫਿਰ ਪੁਲਿਸ ਕੋਲ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ। ਆਧਾਰ ਕਾਰਡ ਅਨੁਸਾਰ ਕਾਤਲ ਪਤਨੀ ਦਾ ਨਾਂਅ ਰਾਜੀ ਕੌਰ ਹੈ। ਪੁਲਿਸ ਨੇ ਕਈ ਦਿਨਾਂ ਪਿੱਛੋਂ ਇਸ ਸਨਸਨੀਖੇਜ ਮਾਮਲੇ ਤੋਂ ਪਰਦਾ ਚੁੱਕਦੇ ਹੋਏ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਘਰ ਦੇ ਫਲੱਸ਼ ਟੈਂਕ ਵਿੱਚ ਬਰਾਮਦ ਕਰ ਲਿਆ, ਜਿਸ ਨਾਲ ਸਾਰੇ ਪਿੰਡ ਵਿੱਚ ਹਾਹਾਕਾਰ ਮੱਚ ਗਈ। ਇਸ ਖੌਫਨਾਕ ਘਟਨਾ ਨੇ ਪੂਰੇ ਪਿੰਡ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਦਸ ਦੇਈਏ ਕਿ ਪਿੰਡ ਬਖ਼ਸ਼ੀਵਾਲਾ ਦੇ ਰਹਿਣ ਵਾਲੇ ਇਕ ਗਰੀਬ ਪਰਿਵਾਰ ਦਾ ਨੌਜਵਾਨ ਕਾਲਾ ਸਿੰਘ ਪਿਛਲੇ ਇਕ ਮਹੀਨੇ ਤੋਂ ਲਾਪਤਾ ਸੀ। ਪਰਿਵਾਰ ਵੱਲੋਂ ਨੌਜਵਾਨ ਦੇ ਗੁੰਮਸ਼ੁਦਾ ਹੋਣ ਦੀ ਰਿਪੋਰਟ ਪੁਲਿਸ ਨੂੰ ਲਿਖਵਾਈ ਗਈ ਸੀ। ਜਦੋਂ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਉਕਤ ਨੌਜਵਾਨ ਦੀ ਲਾਸ਼ ਉਸਦੇ ਹੀ ਘਰ ਦੇ ਅੰਦਰੋਂ ਬਰਾਮਦ ਕੀਤੀ ਗਈ। ਘਟਨਾ ਬਾਰੇ ਪਤਾ ਲੱਗਣ ‘ਤੋਂ ਬਾਅਦ ਸਾਰੇ ਪਿੰਡ ‘ਚ ਰੌਲਾ ਪੈ ਗਿਆ।

ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਪਤਨੀ ਨੇ ਆਪਣੇ ਪਤੀ ਦਾ ਕਤਲ ਕਰਕੇ ਉਸ ਨੂੰ ਘਰ ਅੰਦਰ ਬਣੇ ਕੱਚੇ ਫਲੱਸ਼ ਟੈਂਕ ‘ਚ ਦਫ਼ਨਾ ਦਿੱਤਾ ਸੀ। ਕਤਲ ਦਾ ਕਾਰਨ ਪਤਨੀ ਦੇ ਨਾਜਾਇਜ਼ ਸਬੰਧ ਦੱਸੇ ਜਾ ਰਹੇ ਹਨ। ਮ੍ਰਿਤਕ ਨੌਜਵਾਨ ਕਾਲਾ ਸਿੰਘ ਦੇ ਪਰਿਵਾਰ ਵਾਲਿਆਂ ਨੂੰ ਆਪਣੀ ਨੂੰਹ ‘ਤੇ ਪਹਿਲਾਂ ਹੀ ਸ਼ੱਕ ਸੀ, ਪਰ ਮੁਲਜ਼ਮ ਔਰਤ ਨੂੰ ਪਤੀ ਦੇ ਗੁਮਸ਼ੁਦਾ ਹੋਣ ਕਾਰਨ ਪ੍ਰੇਸ਼ਾਨ ਵੇਖ ਕੇ ਉਨ੍ਹਾਂ ਨੇ ਨਜ਼ਰਅੰਦਾਜ਼ ਕਰ ਦਿੱਤਾ। ਵਿਆਹ ਵੇਲੇ ਜਿਸ ਪਤਨੀ ਨੇ 7 ਜਨਮਾਂ ਤੱਕ ਪਤੀ ਦਾ ਸਾਥ ਨਿਭਾਉਣ ਦਾ ਵਾਅਦਾ ਕੀਤਾ ਸੀ, ਉ      ਸਦਾ ਇਹ ਕਾਰਾ ਦੇਖ ਕੇ ਪੂਰਾ ਪਿੰਡ ਹੈਰਾਨ ਹੋ ਗਿਆ ਕਿ ਆਖ਼ਰ ਉਸ ਨੇ ਕੱਚੇ ਫਲੱਸ਼ ਟੈਂਕ ਅੰਦਰ ਪਤੀ ਦੀ ਲਾਸ਼ ਕਿਵੇਂ ਦੱਬ ਦਿੱਤੀ।

 

 

Exit mobile version