The Khalas Tv Blog Punjab 12ਵੇਂ ਦਿਨ ਸਾਹਮਣੇ ਆ ਕੇ ਦੱਸੀ 18 ਮਾਰਚ ਦੀ ਸਾਰੀ ਕਹਾਣੀ…
Punjab

12ਵੇਂ ਦਿਨ ਸਾਹਮਣੇ ਆ ਕੇ ਦੱਸੀ 18 ਮਾਰਚ ਦੀ ਸਾਰੀ ਕਹਾਣੀ…

The whole story of March 18 came out on the 12th day ਅੰਮ੍ਰਿਤਪਾਲ ਸਿੰਘ ਨੇ ਅੱਜ ਇੱਕ ਵੀਡੀਓ ਸੰਦੇਸ਼ ਭੇਜਿਆ ਹੈ, 18 ਮਾਰਚ ਦੀ ਦੱਸੀ ਸਾਰੀ ਕਹਾਣੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਗ੍ਰਿਫਤਾਰੀ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਹੈ, ਮੈਂ ਚੜਦੀਕਲਾ ਵਿੱਚ ਹਾਂ, ਕੋਈ ਵੀ ਮੇਰਾ ਵਾਲ ਵਿੰਗਾ ਨਹੀਂ ਕਰ ਸਕਿਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਿਖੜੇ ਪੈਂਡੇ ਉੱਤੇ ਤੋਰਿਆ ਹੈ, ਪ੍ਰੀਖਿਆ ਲਈ ਹੈ, ਉਸ ਮਾਲਕ ਨੇ ਬਹੁਤ ਸਾਥ ਦਿੱਤਾ ਹੈ, ਏਨੇ ਵੱਡੇ ਘੇਰੇ ਵਿੱਚੋਂ ਬਾਹਰ ਨਿਕਲ ਜਾਣਾ, ਇਹ ਪਰਮਾਤਮਾ ਦੀ ਬਹੁਤ ਵੱਡੀ ਕਿਰਪਾ ਹੈ। ਇਹ ਬੋਲ ਹਨ ਅੰਮ੍ਰਿਤਪਾਲ ਸਿੰਘ ਦੇ…ਅੰਮ੍ਰਿਤਪਾਲ ਸਿੰਘ ਨੇ ਅੱਜ ਇੱਕ ਵੀਡੀਓ ਸੰਦੇਸ਼ ਭੇਜਿਆ ਹੈ।

ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ 18 ਮਾਰਚ ਨੂੰ ਜੋ ਕੁਝ ਵਾਪਰਿਆ ਹੈ, ਉਸ ਬਾਰੇ ਗੱਲ ਕਰਨੀ ਹੈ। ਜੇ ਸਰਕਾਰ ਦੀ ਮਨਸ਼ਾ ਸਿਰਫ਼ ਗ੍ਰਿਫਤਾਰੀ ਦੀ ਹੁੰਦੀ ਤਾਂ ਸਰਕਾਰ ਸਾਨੂੰ ਘਰ ਆ ਕੇ ਗ੍ਰਿਫਤਾਰੀ ਲਈ ਕਹਿੰਦੀ ਤੇ ਅਸੀਂ ਗ੍ਰਿਫਤਾਰੀ ਦਿੰਦੇ। ਪਰ ਸਰਕਾਰ ਨੇ ਜਿਹੜਾ ਰਵੱਈਆ ਅਪਣਾਇਆ ਹੈ, ਲੱਖਾਂ ਦੀ ਫੋਰਸ ਲਾ ਕੇ ਘੇਰਾ ਪਾ ਕੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ, ਉਸ ਘੇਰੇ ਵਿੱਚੋਂ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕਰਕੇ ਸਾਨੂੰ ਕੱਢਿਆ ਹੈ। ਜਦੋਂ ਇੰਟਰਨੈੱਟ ਬੰਦ ਹੋ ਗਿਆ, ਸਾਨੂੰ ਕਿਸੇ ਚੀਜ਼ ਬਾਰੇ ਪਤਾ ਨਹੀਂ ਲੱਗਾ ਕਿ ਕਿਸੇ ਨਾਲ ਕੀ ਵਾਪਰਿਆ ਹੈ। ਸਰਕਾਰ ਨੇ ਜ਼ੁਲਮ ਦੀ ਜੋ ਹੱਦ ਟੱਪੀ ਹੈ, ਕਿੰਨੇ ਸਿੱਖ ਨੌਜਵਾਨਾਂ ਨੂੰ ਦੋਸ਼ੀ ਬਣਾ ਕੇ ਜੇਲ੍ਹਾਂ ਵਿੱਚ ਸੁੱਟਿਆ ਹੈ, ਔਰਤਾਂ, ਬੀਬੀਆਂ, ਬੱਚਿਆਂ ਕਿਸੇ ਨੂੰ ਨਹੀਂ ਬਖਸ਼ਿਆ, ਅਪਾਹਜ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਨੇ ਉਨ੍ਹਾਂ ਦਾ ਸਾਥ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਕੀਤਾ।

ਉਨ੍ਹਾਂ ਨੇ ਕਿਹਾ ਕਿ ‘ਮੈਂ ਠੀਕ ਹਾਂ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਕੋਈ ਵਾਲ ਵਿੰਗਾ ਨਹੀਂ ਕਰ ਸਕਿਆ, ਸਤਿਗੁਰੂ ਸੱਚੇ ਪਾਤਸ਼ਾਹ ਨੇ ਬਿਖੜੇ ਪੈਂਡੇ ਉੱਤੇ ਤੋਰਿਆ ਹੈ, ਪ੍ਰੀਖਿਆ ਲਈ ਹੈ, ਉਸ ਮਾਲਕ ਨੇ ਬਹੁਤ ਸਾਥ ਦਿੱਤਾ ਹੈ, ਏਨੇ ਵੱਡੇ ਘੇਰੇ ਵਿੱਚੋਂ ਬਾਹਰ ਨਿਕਲ ਜਾਣਾ, ਇਹ ਪਰਮਾਤਮਾ ਦੀ ਬਹੁਤ ਵੱਡੀ ਕਿਰਪਾ ਹੈ, ਗ੍ਰਿਫਤਾਰੀ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਹੈ, ਹਕੂਮਤ ਦਾ ਡਰ ਤੋੜਕੇ ਜਥੇਦਾਰ ਦੀ ਅਗਵਾਈ ‘ਚ ਵਿਸਾਖੀ ਮੌਕੇ ਸਮੁੱਚੇ ਪੰਥ ਵੱਲੋਂ ਸਰਬੱਤ ਖਾਲਸਾ ਸੱਦਿਆ ਜਾਵੇ, ਗ੍ਰਿਫਤਾਰ ਨੌਜਵਾਨ ਛੱਡੇ ਜਾਣ, ਹਾਲਾਂਕਿ ਅੰਮ੍ਰਿਤਪਾਲ ਸਿੰਘ ਨੇ ਆਪਣੇ ਟਿਕਾਣੇ ਬਾਰੇ ਕੁਝ ਨਹੀਂ ਦੱਸਿਆ ਕਿ ਉਹ ਕਿੱਥੇ ਹਨ।

ਅੰਮ੍ਰਿਤਪਾਲ ਨੇ ਵਿਸਾਖੀ ਮੌਕੇ ਸਰਬੱਤ ਖਾਲਸਾ ਮੌਕੇ ਸੰਗਤ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕਰਦਿਆਂ ਬੇਦੋਸ਼ੇ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਦਾ ਵੀ ਸਖਤ ਵਿਰੋਧ ਕੀਤਾ। ਉਨ੍ਹਾਂ ਨੇ NSA ਲਾ ਕੇ ਅਸਾਮ ਭੇਜੇ ਗਏ ਉਨਾਂ ਦੇ ਸਾਥੀਆਂ ਖਿਲਾਫ ਕਾਰਵਾਈ ਨੂੰ ਹਕੂਮਤ ਦਾ ਸ਼ਰੇਆਮ ਧੱਕਾ ਦੱਸਿਆ ਤੇ ਇਲਜ਼ਾਮ ਲਾਇਆ ਕਿ ਪ੍ਰਧਾਨ ਮੰਤਰੀ ਬਾਜੇਕੇ ਵਰਗੇ ਨੌਜਵਾਨਾਂ ਦਾ ਕੀ ਸਿਰਫ ਇਹ ਕਸੂਰ ਹੈ ਕਿ ਉਨਾਂ ਨੇ ਖੰਡੇ ਬਾਟੇ ਦੀ ਪਾਹੁਲ ਛਕੀ ਸੀ।

ਅੰਮ੍ਰਿਤਪਾਲ ਸਿੰਘ ਨੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਿੰਡਾਂ ਵਿੱਚ ਵਹੀਰ ਕੱਢੇ ਜਾਣ ਦੇ ਫੈਸਲੇ ਉੱਤੇ ਬੋਲਦਿਆਂ ਜਥੇਦਾਰ ਨੂੰ ਅਪੀਲ ਕੀਤੀ ਕਿ ਹਕੂਮਤ ਦੇ ਡਰ ਨੂੰ ਤੋੜਨ ਲਈ ਜਥੇਦਾਰ ਨੂੰ ਆਪ ਅੱਗੇ ਆ ਕੇ ਵਹੀਰ ਦੀ ਅਗਵਾਈ ਕਰਨੀ ਚਾਹੀਦੀ ਹੈ, ਤੇ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਵੀ ਸਰਬੱਤ ਖਾਲਸਾ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਦੀ ਅਪੀਲ ਕੀਤੀ।

ਅੰਮ੍ਰਿਤਪਾਲ ਸਿੰਘ ਨੇ ਜਥੇਦਾਰ ਦੇ ਅਲਟੀਮੇਟਮ ਤੇ ਸਰਕਾਰ ਦੇ ਰਵੱਈਏ ਉੱਤੇ ਵੀ ਤਿੱਖੇ ਸਵਾਲ ਚੁੱਕਦਿਆਂ ਕਿਹਾ ਕਿ ਜਥੇਦਾਰ ਨੇ ਸਰਕਾਰ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ ਪਰ ਸਰਕਾਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਹੋਂਦ ਹਸਤੀ ਨੂੰ ਚੈਲੰਜ ਕਰਦਿਆਂ ਇੱਕ ਟਿੱਚਰ ਕੀਤੀ ਹੈ। ਜਥੇਦਾਰ ਨੂੰ ਹੁਣ ਇਸ ਮਸਲੇ ਉੱਤੇ ਬਹੁਤ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ।

Exit mobile version