The Khalas Tv Blog Punjab ਪੰਜਾਬ ਪੰਚਾਇਤੀ ਚੋਣਾਂ ਦਾ ਰਸਤਾ ਸਾਫ, 1000 ਹਜ਼ਾਰ ਪਟੀਸ਼ਨਾਂ ਨੂੰ ਹਾਈਕੋਰਟ ਨੇ ਰੱਦ ਕੀਤਾ
Punjab

ਪੰਜਾਬ ਪੰਚਾਇਤੀ ਚੋਣਾਂ ਦਾ ਰਸਤਾ ਸਾਫ, 1000 ਹਜ਼ਾਰ ਪਟੀਸ਼ਨਾਂ ਨੂੰ ਹਾਈਕੋਰਟ ਨੇ ਰੱਦ ਕੀਤਾ

ਪੰਜਾਬ ਹਰਿਆਣਾ ਹਾਈਕੋਰਟ ਨੇ 1000 ਤੋਂ ਵੱਧ ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਈਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ । ਇਸ ਤੋਂ ਪਹਿਲਾਂ ਹਾਈਕੋਰਟ ਨੇ ਆਪ ਜਿਹੜੀਆਂ 250 ਪੰਚਾਇਤਾਂ ਚੋਣਾਂ ਤੇ ਰੋਕ ਲਗਾਈ ਸੀ ਉਸ ਨੂੰ ਵੀ ਹਟਾ ਲਿਆ ਗਿਆ ਹੈ। ਇੰਨਾਂ ਵਿੱਚ ਕੁਝ ਪਟੀਸ਼ਨਾ ਵਾਰਡ ਬੰਦੀ,ਸਿੰਬਲ ਅਤੇ ਨਾਮਜ਼ਦਗੀਆਂ ਨੂੰ ਲੈਕੇ ਪਟੀਸ਼ਨਾ ਸਨ ਉਨ੍ਹਾਂ ਸਾਰਿਆਂ ਨੂੰ ਰੱਦ ਕਰ ਦਿੱਤੀਆਂ ਗਈਆਂ ।

ਪੰਜਾਬ ਦੇ ਏਜੀ ਗੁਰਵਿੰਦਰ ਸਿੰਘ ਨੇ ਕਿਹਾ ਇਹ ਪੰਜਾਬ ਦੇ ਉਨ੍ਹਾਂ ਉਮੀਦਵਾਰਾਂ ਦੇ ਲ਼ਈ ਵੱਡੀ ਰਾਹਤ ਹੈ ਜੋ ਪੰਚਾਇਤੀ ਚੋਣਾਂ ਵਿੱਚ ਹਿੱਸਾ ਲੈ ਰਹੇ ਸੀ । ਉਨ੍ਹਾਂ ਨੇ ਇਹ ਵੀ ਸਾਫ ਕੀਤਾ ਕਿ ਪਹਿਲ ਦਿਨ ਹਾਈਕੋਰਟ ਨੇ ਜਿਹੜੀਆਂ 206 ਪਿੰਡਾਂ ਵਿੱਚ ਚੋਣ ਰੱਦ ਕੀਤੀ ਸੀ ਉਹ ਵੀ ਹਟਾ ਲਈ ਗਈ ਹੈ ਯਾਨੀ ਕੱਲ ਉਨ੍ਹਾਂ ਪਿੰਡਾਂ ਵਿੱਚ ਵੀ ਚੋਣ ਹੋਵੇਗੀ । ਏਜੀ ਨੇ ਵੀ ਸਾਫ ਕੀਤਾ ਕਿ ਚੋਣ ਕਮਿਸ਼ਨ ਨੇ ਜਿਹੜਾ ਗਿੱਦੜਬਾਹਾ ਦੇ 20 ਪਿੰਡਾਂ ਵਿੱਚ ਚੋਣ ਮੁਲਤਵੀ ਕਰਨ ਦਾ ਫੈਸਲਾ ਲਿਆ ਸੀ ਇਹ ਉਨ੍ਹਾਂ ਦਾ ਅਧਿਕਾਰ ਹੈ ਉਸ ਬਾਰੇ ਅਦਾਲਤ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਕੱਲ ਸੂਬੇ ਦੀਆਂ 13937 ਗਰਾਮ ਪੰਚਾਇਤਾਂ ਦੇ ਲਈ ਕੁੱਲ 1 ਕਰੋੜ 33 ਲੱਖ ਵੋਟਰ ਹੁਣ ਵੋਟ ਕਰ ਸਕਣਗੇ । ਇਸ ਦੇ ਲਈ 96 ਹਜ਼ਾਰ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ । ਚੋਣ ਕਮਿਸ਼ਨ ਨੇ ਚੋਣਾਂ ਤੇ ਨਜ਼ਰ ਰੱਖਣ ਦੇ ਲਈ ਕੰਟਰੋਲ ਰੂਮ ਵੀ ਤਿਆਰ ਕੀਤਾ ਹੈ ।

Exit mobile version