The Khalas Tv Blog India ਜੰਗ ਵਾਲੇ ਮੁਲਕ ਨੇ “ਮਨੁੱਖੀ ਕੋਰੀਡੋਰ” ਦੀ ਕੀਤੀ ਮੰਗ
India International

ਜੰਗ ਵਾਲੇ ਮੁਲਕ ਨੇ “ਮਨੁੱਖੀ ਕੋਰੀਡੋਰ” ਦੀ ਕੀਤੀ ਮੰਗ

ਦ ਖ਼ਾਲਸ ਬਿਊਰੋ : ਰੂਸ ਦਾ ਯੂਕਰੇਨ ‘ਤੇ ਹਮ ਲੇ ਦਾ ਅੱਜ ਅੱਠਵਾਂ ਦਿਨ ਹੈ। ਇਸ ਵਿਚਾਲੇ ਯੂਕਰੇਨ ਦੇ ਵਿਦੇਸ ਮੰਤਰਾਲੇ ਨੇ ਰੂਸ ਨੂੰ ਅਪੀਲ ਕੀਤੀ ਹੈ ਕਿ ਉਹ ਖਾਰਕੀਵ ਅਤੇ ਸੁਮੀ ਵਿੱਚ ਹਮ ਲਿਆਂ ਨੂੰ ਰੋਕੇ ਤਾਂ ਜੋ ਉੱਥੋਂ ਨਾਗਰਿਕਾਂ ਨੂੰ ਸੁਰੱਖਿਅਤ ਕੱਢਿਆ ਜਾ ਸਕੇ ਕਿਉਂਕਿ ਇਨ੍ਹਾਂ ਵਿੱਚ ਕਈ ਵਿਦੇਸ਼ੀ ਵਿਦਿਆਰਥੀ ਵੀ ਸ਼ਾਮਿਲ ਹਨ। ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਦੇਰ ਰਾਤ ਟਵੀਟ ਕਰਕੇ ਭਾਰਤ, ਪਾਕਿਸਤਾਨ, ਚੀਨ ਅਤੇ ਹੋਰ ਕਈ ਦੇਸ਼ਾਂ ਦੀਆਂ ਸਰਕਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਰੂਸ ਨੂੰ ਇਸ ਸਬੰਧੀ ਮੰਗ ਕਰੇ ਭਾਵ ਜੰ ਗ ਰੋਕਣ ਦੀ ਅਪੀਲ ਕਰੇ।

ਵਿਦੇਸ਼ ਮੰਤਰਾਲੇ ਨੇ ਆਪਣੇ ਟਵੀਟੀ ਵਿੱਚ ਲਿਖਿਆ ਕਿ ਅਸੀਂ ਭਾਰਤ, ਪਾਕਿਸਤਾਨ, ਚੀਨ ਅਤੇ ਹੋਰ ਸਾਰੇ ਦੇਸ਼ਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਵਿਦਿਆਰਥੀਆਂ ਦੇ ਲਈ ਰੂਸ ਨਾਲ ਮਨੁੱਖੀ ਕੋਰੀਡੋਰ ਦੀ ਮੰਗ ਕਰਨ। ਇਹ ਵਿਦਿਆਰਥੀ ਰੂਸ ਦੇ ਹਮ ਲਿਆਂ ਕਰਕੇ ਖਾਰਕੀਵ ਅਤੇ ਸੁਮੀ ਵਿੱਚ ਫਸੇ ਹੋਏ ਹਨ। ਭਾਰਤ ਨੇ ਬੁੱਧਵਾਰ ਨੂੰ ਖਾਰਕੀਵ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਨੂੰ ਕਿਹਾ ਸੀ ਕਿ ਜਿੰਨੀ ਜਲਦੀ ਹੋ ਸਕੇ, ਉਹ ਉੱਥੋਂ ਨਿਕਲ ਜਾਣ। ਦੋ ਦਿਨ ਪਹਿਲਾਂ ਇਸੇ ਸ਼ਹਿਰ ਵਿੱਚ ਪਹਿਲੇ ਭਾਰਤੀ ਵਿਦਿਆਰਥੀ ਨਵੀਨ ਦੀ ਗੋਲੀ ਬਾਰੀ ਵਿੱਚ ਮੌ ਤ ਹੋ ਗਈ ਸੀ। ਭਾਰਤ ਨੇ ਆਪਰੇਸ਼ਨ ਗੰਗਾ ਤਹਿਤ ਵੱਡੀ ਗਿਣਤੀ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਤੋਂ ਕੱਢਿਆ ਹੈ। ਪਰ ਹਾਲੇ ਵੀ ਕਈ ਨਾਗਰਿਕ ਫਸੇ ਹੋਏ ਹਨ। ਭਾਰਤੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਕਰੀਬ 17 ਹਜ਼ਾਰ ਭਾਰਤੀ ਨਾਗਰਿਕ ਯੂਕਰੇਨ ਦੀ ਸੀਮਾ ਤੋਂ ਨਿਕਲ ਚੁੱਕੇ ਹਨ। ਹਾਲਾਂਕਿ, ਰੂਸ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਰੂਸੀ ਫੌ ਜ ਕੀਵ ਵਿੱਚ ਰਹਿਣ ਵਾਲੇ ਲੋਕਾਂ ਨੂੰ ਸ਼ਹਿਰ ਛੱਡ ਕੇ ਸੁਰੱਖਿਅਤ ਕੇਂਦਰੀ ਸ਼ਹਿਰ ਵਾਸਿਲਕੀਵ ਜਾਣ ਦੇਵੇਗੀ।

ਪਰ ਉੱਧਰ ਹੀ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਚਾਰ ਦੇਸ਼ਾਂ ਨੇ ਰੂਸ ਦਾ ਸਾਥ ਦਿੱਤਾ ਹੈ। ਇਨ੍ਹਾਂ ਚਾਰ ਦੇਸ਼ਾਂ ਵਿੱਚ ਬੇਲਾਰੂਸ, ਉੱਤਰ ਕੋਰੀਆ, ਇਰੀਟ੍ਰੀਆ ਅਤੇ ਸੀਰੀਆ ਸ਼ਾਮਿਲ ਹੈ।

ਦੂਜੇ ਪਾਸੇ ਸਵੀਡਨ ਦੀ ਫ਼ੌ ਜ ਨੇ ਦੋ ਸ਼ ਲਾਇਆ ਹੈ ਕਿ ਰੂਸ ਦੇ ਚਾਰ ਫਾਈਟਰ ਜ਼ੈੱਟਸ ਨੇ ਹਵਾਈ ਸੀਮਾ ‘ਤੇ ਲੱਗੀਆਂ ਪਾਬੰ ਦੀਆਂ ਦੀ ਉਲੰ ਘਣਾ ਕੀਤੀ ਹੈ। ਸਵੀਡਨ ਨੇ ਸਾਰੇ ਯੂਰਪੀਅਨ ਦੇਸ਼ਾਂ ਵਾਂਗ ਰੂਸ ‘ਤੇ ਆਪਣੇ ਘਰੇਲੂ ਹਵਾਈ ਖੇਤਰ ‘ਤੇ ਪਾਬੰਦੀਆਂ ਲਗਾਈਆਂ ਹਨ। ਹਾਲਾਂਕਿ, ਸਵੀਡਨ ਨਾਟੋ ਦਾ ਮੈਂਬਰ ਨਹੀਂ ਹੈ। ਪਰ ਸਵੀਡਨ ਨੇ ਪਿਛਲੇ ਸੋਮਵਾਰ ਤੋਂ ਰੂਸ ‘ਤੇ ਇਹ ਪਾਬੰਦੀ ਲਗਾ ਦਿੱਤੀ ਹੈ। ਸਵੀਡਨ ਦੀ ਫੌਜ ਵੱਲੋਂ ਜਾਰੀ ਇੱਕ ਅਧਿਕਾਰਤ ਬਿਆਨ ‘ਚ ਕਿਹਾ ਗਿਆ ਹੈ ਕਿ ਰੂਸੀ ਲੜਾਕੂ ਜਹਾਜ਼ਾਂ ਨੇ ਉਨ੍ਹਾਂ ਦੇ ਖੇਤਰ ‘ਚ ਘੁਸਪੈਠ ਕੀਤੀ ਹੈ। ਫੌਜ ਨੇ ਇਸ ਨੂੰ ‘ਗੈਰ-ਜ਼ਿੰਮੇਵਾਰਾਨਾ’ ਕਰਾਰ ਦਿੱਤਾ ਹੈ। ਇਹ ਘੁਸਪੈਠ ਬਾਲਟਿਕ ਸਾਗਰ ਉੱਤੇ ਥੋੜ੍ਹੇ ਸਮੇਂ ਲਈ ਹੋਈ ਸੀ।

ਉੱਧਰ ਯੂਕਰੇਨ ਦੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਰੂਸ ਦੇ 9 ਹਜ਼ਾਰ ਫ਼ੌਜੀ ਮਾ ਰੇ ਗਏ ਹਨ। ਯੂਕਰੇਨ ਦੀ ਫ਼ੌਜ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਯੂਕਰੇਨ ਦੀ ਫ਼ੌਜ ਨੇ 217 ਟੈਂਕ, 900 ਬੀਬੀਐੱਮ, 90 ਤੋਪਖਾਨਾ ਸਿਸਟਮ, 42 ਐੱਮਐੱਲਆਰਐੱਸ, 11 ਏਅਰ ਡਿਫੈਂਸ ਦੇ ਉਪਕਰਣ, 30 ਏਅਰਕ੍ਰਾਫ਼ਟ ਅਤੇ 31 ਹੈਲੀਕਾਪਟਰ ਤਬਾਹ ਕਰਨ ਦਾ ਦਾਅਵਾ ਵੀ ਕੀਤਾ ਹੈ।

Exit mobile version