The Khalas Tv Blog International ਆਕਸਫੋਰਡ ਵੱਲੋਂ ਤਿਆਰ ਕੀਤੇ ਟੀਕੇ ਨੇ ਕੀਤਾ ਇਹ ਫਾਇਦਾ
International

ਆਕਸਫੋਰਡ ਵੱਲੋਂ ਤਿਆਰ ਕੀਤੇ ਟੀਕੇ ਨੇ ਕੀਤਾ ਇਹ ਫਾਇਦਾ

‘ਦ ਖ਼ਾਲਸ ਬਿਊਰੋ:- ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਲ਼ਈ ਸਾਰੇ ਦੇਸ਼ਾਂ ਦੇ ਮੈਡੀਕਲ ਵਿਭਾਗਾਂ ਵੱਲ਼ੋਂ ਪੂਰਾ ਜੋਰ ਲਾਇਆ ਜਾ ਰਿਹਾ ਹੈ, ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀ ਗਈ ਕੋਰੋਨਾਵਾਇਰਸ ਵੈਕਸੀਨ ਦੇ ਟਰਾਇਲ ਵਿੱਚ ਸਾਹਮਣੇ ਆਇਆ ਹੈ ਕਿ ਇਹ ਵੈਕਸੀਨ ਮਨੁੱਖ ਦੇ ਇਮਿਉਨਿਟੀ ਸਿਸਟਮ ਨੂੰ ਮਜ਼ਬੂਤ ਕਰ ਸਕਦੀ ਹੈ।

 

ਹੁਣ ਤੱਕ ਤਕਰੀਬਨ 1,077 ਵਿਅਕਤੀਆਂ ‘ਤੇ ਇਸ ਵੈਕਸੀਨ ਦਾ ਟ੍ਰਾਇਲ ਕੀਤਾ ਗਿਆ ਜਿਸ ਵਿਚ ਸਾਹਮਣੇ ਆਇਆ ਕਿ ਇਸ ਵੈਕਸੀਨ ਨਾਲ ਉਨ੍ਹਾਂ ਦੇ ਅੰਦਰ ਐਂਟੀਬਾਡੀਜ਼ ਅਤੇ ਚਿੱਟੇ ਬਲੱਡ ਸੈੱਲ ਬਣਦੇ ਹਨ, ਜੋ ਕੋਰੋਨਾਵਾਇਰਸ ਨਾਲ ਲੜ ਸਕਦੇ ਹਨ।

 

ਜਾਣਕਾਰੀ ਮੁਤਾਬਿਕ, ਖੋਜ ਤਾਂ ਬਹੁਤ ਭਰੋਸੇਮੰਦ ਲੱਗ ਰਹੀ ਹੈ, ਪਰ ਅਜੇ ਵੀ ਇਹ ਕਹਿਣਾ ਬਹੁਤ ਜਲਦਬਾਜ਼ੀ ਹੋਵੇਗੀ ਕਿ ਕੀ ਇਹ ਸੁਰੱਖਿਆ ਪ੍ਰਦਾਨ ਕਰਨ ਲਈ ਕਾਫ਼ੀ ਹੈ। ਇੰਨਾਂ ਹੀ ਨਹੀਂ ਹੋਰ ਕਈ ਵੱਡੇ ਟਰਾਇਲ ਵੀ ਚੱਲ ਰਹੇ ਹਨ। ਯੂ ਕੇ ਪਹਿਲਾਂ ਹੀ ਵੈਕਸੀਨ ਦੀਆਂ 100 ਮਿਲੀਅਨ ਡੋਜ਼ ਦਾ ਆਰਡਰ ਦੇ ਚੁੱਕਾ ਹੈ।

Exit mobile version