The Khalas Tv Blog India ਪੰਜਾਬ ਦੇ ਇਹ ਸ਼ਹਿਰ ਬਣਨਗੇ ਸਮਾਰਟ ਸਿਟੀ! 12 ਸ਼ਹੀਰਾਂ ਨੂੰ ਕੇਂਦਰ ਦੀ ਮਿਲੀ ਮਨਜ਼ੂਰੀ
India Punjab

ਪੰਜਾਬ ਦੇ ਇਹ ਸ਼ਹਿਰ ਬਣਨਗੇ ਸਮਾਰਟ ਸਿਟੀ! 12 ਸ਼ਹੀਰਾਂ ਨੂੰ ਕੇਂਦਰ ਦੀ ਮਿਲੀ ਮਨਜ਼ੂਰੀ

ਕੇਂਦਰੀ ਮੰਤਰੀ ਮੰਡਲ ਨੇ 12 ਉਦਯੋਗਿਕ ਸ਼ਹਿਰਾਂ ਦੇ ਸਮਾਰਟ ਸਿਟੀ ਪ੍ਰੋਜੈਕਟ (Smart City Project)  ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਦੇ ਨਾਲ 10 ਲੱਖ ਲੋਕਾਂ ਨੂੰ ਸਿੱਧੇ ਅਤੇ 30 ਲੱਖ ਲੋਕਾਂ ਨੂੰ ਅਸਿੱਧੇ ਢੰਗ ਵਾਲ ਕੰਮ ਮਿਲਣ ਦੀ ਸੰਭਾਵਨਾ ਹੈ। ਇਸ ਸਬੰਧੀ ਕੇਂਦਰੀ ਰੇਲਵੇ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਦੱਸਿਆ ਕਿ ਕੁੱਲ 28,602 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਸ ਨੂੰ ਮੁਕੰਮਲ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਹ ਸਨਅਤੀ ਸਮਾਰਟ ਸਿਟੀ ਨੈਸ਼ਨਲ ਇੰਡਸਟਰੀ ਡਿਵੈਲਪਮੈਂਟ ਕੋਰੀਡੋਰ ਪ੍ਰੋਗਰਾਮ ਤਹਿਤ ਬਣਾਏ ਜਾ ਰਹੇ ਹਨ। ਇਸ ਪ੍ਰੋਗਰਾਮ ਦੇ ਅਧੀਨ 10 ਸੂਬਿਆਂ ਦੇ ਸ਼ਹਿਰਾਂ ਨੂੰ ਸਮਾਰਟ ਬਣਾਇਆ ਜਾਵੇਗਾ। ਰੇਲ ਮੰਤਰੀ ਨੇ ਦੱਸਿਆ ਕਿ ਰਾਸ਼ਟਰੀ ਉਦਯੋਗ ਵਿਕਾਸ ਕੋਰੀਡੋਰ ਪ੍ਰੋਗਰਾਮ ਦੇ ਤਹਿਕ 12 ਉਦਯੋਗਿਕ ਸਮਾਰਟ ਸਿਟੀ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਯੋਜਨਾ ਦੇ ਤਹਿਤ ਪੰਜਾਬ ਦੇ ਰਾਜਪੁਰ-ਪਟਿਆਲਾ, ਉਤਰਾਖੰਡ ਵਿੱਚ ਖੁਰਪੀਆ, ਮਹਾਰਾਸ਼ਟਰ ਵਿੱਚ ਦਿਘੀ, ਕੇਰਲਾ ਵਿੱਚ ਪਲੱਕੜ, ਯੂਪੀ ਵਿੱਚ ਆਗਰਾ ਅਤੇ ਪ੍ਰਯਾਗਰਾਜ, ਬਿਹਾਰ ਵਿੱਚ ਗਯਾ, ਤੇਲੰਗਾਨਾ ਵਿੱਚ ਜ਼ਹੀਰਾਬਾਦ, ਆਂਧਰਾ ਪ੍ਰਦੇਸ਼ ਵਿੱਚ ਓਰਵਕਲ ਅਤੇ ਕੋਪਰਥੀ ਦੇ ਨਾਲ-ਨਾਲ ਰਾਜਸਥਾਨ ਵਿੱਚ ਜੋਧਪੁਰ-ਪਾਲੀ ਨੂੰ ਵਿਕਸਿਤ ਕੀਤਾ ਜਾਵੇਗਾ। ਇਨ੍ਹਾਂ ਉਦਯੋਗਿਕ ਕੇਂਦਰਾਂ ਵਿੱਚ 1.5 ਲੱਖ ਕਰੋੜ ਰੁਪਏ ਦੇ ਨਿਵੇਸ਼ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ –  ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਿਲ; ਸੀਐਮ ਭਗਵੰਤ ਮਾਨ ਨੇ ਕੀਤਾ ਸਵਾਗਤ

 

Exit mobile version