‘ਦ ਖ਼ਾਲਸ ਬਿਊਰੋ :ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ਼ ਡੀਐਸਪੀ ਦਿਲਸ਼ੇਰ ਸਿੰਘ ਚੰਦੇਲ ਵੱਲੋਂ ਦਾਇਰ ਕੀਤੀ ਪਟੀਸ਼ਨ ਲਈ ਜ਼ਿਲ੍ਹਾ ਅਦਾਲਤ ਹੁਣ ਅਗਲੀ ਸੁਣਵਾਈ 12 ਅਪ੍ਰੈਲ ਨੂੰ ਕਰੇਗੀ ਕਿਉਂਕਿ ਸਿੱਧੂ ਖਿਲਾਫ਼ ਕੇਸ ਕਰਨ ਵਾਲੇ ਡੀਐਸਪੀ ਦਿਲਸ਼ੇਰ ਸਿੰਘ ਚੰਦੇਲ ਕਿਸੇ ਕਾਰਣ ਅਦਾਲਤ ਨਹੀਂ ਪਹੁੰਚ ਸਕੇ । ਅਜਿਹੇ ‘ਚ ਹੁਣ ਇਸ ਮਾਮਲੇ ਦੀ ਸੁਣਵਾਈ 12 ਅਪ੍ਰੈਲ ਨੂੰ ਹੋਵੇਗੀ। ਡੀਐਸਪੀ ਦਿਲਸ਼ੇਰ ਸਿੰਘ ਚੰਦੇਲ ਦੇ ਵਕੀਲ ਨੇ ਦੱਸਿਆ ਕਿ ਅਦਾਲਤ ਦੇ ਇਸ ਮਾਮਲੇ ‘ਚ ਮੁੱਢਲੇ ਸਬੂਤਾਂ ਨਾਲ ਸਹਿਮਤ ਹੋਣ ਦਾ ਸੂਰਤ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ।58 ਸਾਲਾ ਦਿਲਸ਼ੇਰ ਸਿੰਘ ਚੰਦੇਲ ਜੋ ਕਿ ਚੰਡੀਗੜ੍ਹ ਪੁਲੀਸ ਵਿੱਚ ਡੀਐਸਪੀ ਹਨ, ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧ ਵੱਲੋਂ ‘ਪੁਲਿਸ ਵਾਲਿਆਂ ਦੀ ਪੈਂਟ ਗਿੱਲੀ ਹੋਣ’ ਵਾਲੇ ਬਿਆਨ ਖ਼ਿਲਾਫ਼ ਇਹ ਕੇਸ ਦਰਜ ਕਰਵਾਇਆ ਸੀ ।