The Khalas Tv Blog India ਦੇਸ਼ ‘ਤੇ ਫਿਰ ਤੋਂ ਮੰਡਰਾਉਣ ਲੱਗਾ ਕਰੋਨਾ ਦਾ ਖ਼ਤਰਾ , ਇਨ੍ਹਾਂ ਤਿੰਨ ਸੂਬਿਆਂ ਨੇ ਮਾਸਕ ਲਗਾਉਣਾ ਕੀਤਾ ਲਾਜ਼ਮੀ
India

ਦੇਸ਼ ‘ਤੇ ਫਿਰ ਤੋਂ ਮੰਡਰਾਉਣ ਲੱਗਾ ਕਰੋਨਾ ਦਾ ਖ਼ਤਰਾ , ਇਨ੍ਹਾਂ ਤਿੰਨ ਸੂਬਿਆਂ ਨੇ ਮਾਸਕ ਲਗਾਉਣਾ ਕੀਤਾ ਲਾਜ਼ਮੀ

The threat of corona started creeping over the country again these three states made it mandatory to wear masks

ਦੇਸ਼ ‘ਤੇ ਫਿਰ ਤੋਂ ਮੰਡਰਾਉਣ ਲੱਗਾ ਕਰੋਨਾ ਦਾ ਖ਼ਤਰਾ , ਇਨ੍ਹਾਂ ਤਿੰਨ ਸੂਬਿਆਂ ਨੇ ਮਾਸਕ ਲਗਾਉਣਾ ਕੀਤਾ ਲਾਜ਼ਮੀ

ਦਿੱਲੀ : ਦੇਸ਼ ਦੇ ਕਈ ਹਿੱਸਿਆਂ ਵਿਚ ਪਿਛਲੇ ਕੁਝ ਦਿਨਾਂ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਕਾਫੀ ਵਾਧਾ ਦੇਖਿਆ ਗਿਆ। ਵਧਦੇ ਮਾਮਲਿਆਂ ਵਿਚ ਹੁਣ ਕੇਂਦਰ ਤੇ ਸੂਬਾ ਸਰਕਾਰਾਂ ਪੂਰੀ ਤਰ੍ਹਾਂ ਤੋਂ ਅਲਰਟ ਮੋਡ ‘ਤੇ ਆ ਗਈਆਂ ਹਨ।

ਕੋਵਿਡ -19 (Covid-19) ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧੇ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਸਰਕਾਰ ਨੇ ਇਕ ‘ਉੱਚ ਤਰਜੀਹ’ ਨਿਰਦੇਸ਼ ਜਾਰੀ ਕੀਤਾ ਹੈ। ਜਿਸ ਵਿਚ ਸਬੰਧਤ ਅਧਿਕਾਰੀਆਂ ਨੂੰ ਸਾਰੇ ਹਵਾਈ ਅੱਡਿਆਂ ਉਤੇ ਅੰਤਰਰਾਸ਼ਟਰੀ ਯਾਤਰੀਆਂ ਦੀ ਸਕਰੀਨਿੰਗ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

ਇਸ ਦੇ ਨਾਲ ਹੀ ਇਕ ਉੱਚ-ਪੱਧਰੀ ਕੋਵਿਡ ਸਮੀਖਿਆ ਮੀਟਿੰਗ ਤੋਂ ਬਾਅਦ ਕੇਰਲ ਸਰਕਾਰ ਨੇ ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਸਮੇਤ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਲਈ ਮਾਸਕ ਲਾਜ਼ਮੀ ਕਰ ਦਿੱਤੇ ਹਨ। ਇਨ੍ਹਾਂ ਕਦਮਾਂ ਰਾਹੀਂ ਰਾਜਾਂ ਨੇ ਐਮਰਜੈਂਸੀ ਹੌਟਸਪੌਟਸ ਦੀ ਪਛਾਣ ਕਰਨ ਅਤੇ ਕੋਰੋਨਵਾਇਰਸ ਦੀ ਲਾਗ ਲਈ ਟੈਸਟਿੰਗ ਵਧਾਉਣ ਲਈ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਨੂੰ ਲਾਗੂ ਕੀਤਾ ਹੈ।

ਹਰਿਆਣਾ, ਕੇਰਲ ਤੇ ਪੁਡੂਚੇਰੀ ਵਿਚ ਮਾਸਕ ਨੂੰ ਇਕ ਵਾਰ ਫਿਰ ਤੋਂ ਲਾਜ਼ਮੀ ਕਰ ਦਿੱਤਾ ਗਿਆ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀ ਨੇ ਇਸ ਹਫਤੇ ਦੀ ਸ਼ੁਰੂਆਤ ਵਿਚ ਇਕ ਸਮੀਖਿਆ ਬੈਠਕ ਕੀਤੀ ਤੇ ਸੂਬਿਆਂ ਨੂੰ ਅਲਰਟ ਰਹਿਣ ਤੇ ਸਿਹਤ ਸਹੂਲਤਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਦੀ ਸਲਾਹ ਦਿੱਤੀ ਸੀ।

ਹਰਿਆਣਾ ਸਰਕਾਰ ਨੇ ਅਹਿਤਿਆਤ ਦੇ ਤੌਰ ‘ਤੇ ਜਨਤਕ ਥਾਵਾਂ ‘ਤੇ ਫੇਸ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਹੈ। ਸੂਬੇ ਦੇ ਸਿਹਤ ਵਿਭਾਗ ਨੇ ਜਨਤਾ ਤੋਂ ਕੋਵਿਡ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਤੇ ਪੰਚਾਇਤਾਂ ਨੂੰ ਇਹ ਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ ਹੈ ਕਿ ਇਸ ਨੂੰ ਸੂਬੇ ਦੇ ਸਾਰੇ ਹਿੱਸਿਆਂ ਵਿਚ ਲਾਗੂ ਕੀਤਾ ਜਾਵੇ।

ਕੇਰਲ ਨੇ ਗਰਭਵਤੀ ਔਰਤਾਂ ਬਜ਼ੁਰਗਾਂ ਤੇ ਗੰਭੀਰ ਬੀਮਾਰੀਆਂ ਵਾਲੇ ਲੋਕਾਂ ਲਈ ਮਾਸਕ ਲਾਜ਼ਮੀ ਕਰ ਦਿੱਤਾ ਹੈ। ਪੁਡੂਚੇਰੀ ਪ੍ਰਸ਼ਾਸਨ ਨੇ ਤਤਕਾਲ ਪ੍ਰਭਾਵ ਨਾਲ ਜਨਤਕ ਥਾਵਾਂ ‘ਤੇ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਹੈ। ਹਸਪਤਾਲਾਂ, ਹੋਟਲਾਂ, ਰੈਸਟੋਰੈਂਟਾਂ, ਸ਼ਰਾਬ ਦੀਆਂ ਦੁਕਾਨਾਂ, ਹੋਟਲਾਂ ਤੇ ਮਨੋਰੰਜਨ ਖੇਤਰਾਂ, ਸਰਕਾਰੀ ਦਫਤਰਾਂ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ।

ਅੰਕੜਿਆਂ ਦੇ ਅਨੁਸਾਰ, ਸ਼ਨੀਵਾਰ ਨੂੰ ਦਿੱਲੀ ਵਿੱਚ 23.05 ਪ੍ਰਤੀਸ਼ਤ ਦੀ ਸਕਾਰਾਤਮਕ ਦਰ ਦੇ ਨਾਲ 535 ਨਵੇਂ ਕੋਵਿਡ ਮਾਮਲੇ ਦਰਜ ਕੀਤੇ ਗਏ। ਸਿਹਤ ਵਿਭਾਗ ਨੇ ਸ਼ਹਿਰ ਦੇ ਹਸਪਤਾਲਾਂ, ਪੌਲੀਕਲੀਨਿਕਾਂ ਤੇ ਡਿਸਪੈਂਸਰੀਆਂ ਨੂੰ ਕਿਹਾ ਹੈ ਕਿ ਜੋ ਵੀ ਵਿਅਕਤੀ ਬੁਖਾਰ, ਖੰਘ, ਸਰੀਰ ਵਿੱਚ ਦਰਦ ਵਰਗੇ ਲੱਛਣਾਂ ਨਾਲ ਆਉਂਦਾ ਹੈ, ਉਸ ਦਾ ਕੋਵਿਡ ਟੈਸਟ ਕਰਵਾਇਆ ਜਾਵੇ।

Exit mobile version