The Khalas Tv Blog International ਪਾਣੀ ‘ਚ ਡੁੱਬਣ ਕਾਰਨ ਕੈਨੇਡਾ ‘ਚ ਇੱਕ ਹੋਰ ਨੌਜਵਾਨ ਦੀ ਮੌਤ, 25 ਦਿਨਾਂ ‘ਚ ਹੋਈਆਂ 3 ਮੌਤਾਂ
International

ਪਾਣੀ ‘ਚ ਡੁੱਬਣ ਕਾਰਨ ਕੈਨੇਡਾ ‘ਚ ਇੱਕ ਹੋਰ ਨੌਜਵਾਨ ਦੀ ਮੌਤ, 25 ਦਿਨਾਂ ‘ਚ ਹੋਈਆਂ 3 ਮੌਤਾਂ

‘ਦ ਖ਼ਾਲਸ ਬਿਊਰੋ:- ਜਿਲ੍ਹਾ ਮੋਗਾ ਦੇ ਰਹਿਣ ਵਾਲਾ 22 ਸਾਲਾ ਨੌਜਵਾਨ ਅਮਨਦੀਪ ਸਿੰਘ ਦੀ ਕੈਨੇਡਾ ਵਿੱਚ ਪਾਣੀ ‘ਚ ਡੁੱਬਣ ਕਾਰਨ ਮੌਤ ਹੋ ਗਈ। ਅਮਨਦੀਪ ਸਿੰਘ ਲਾਕਡਾਊਨ ਤੋਂ 1 ਮਹੀਨਾਂ ਪਹਿਲਾਂ ਹੀ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ।

 

ਜਾਣਕਾਰੀ ਮੁਤਾਬਿਕ, ਅਮਨਦੀਪ ਸਿੰਘ ਆਪਣੇ ਯਾਰਾਂ ਦੋਸਤਾਂ ਨਾਲ ਸਮੁੰਦਰ ਕੰਢੇ ਘੁੰਮਣ ਲਈ ਗਿਆ ਸੀ। ਜਿਸ ਤੋਂ ਬਾਅਦ ਉਹ ਆਪਣੇ ਦੋਸਤਾਂ ਨਾਲ ਸਮੁੰਦਰੀ ਤੱਟ ‘ਤੇ ਨਹਾਉਣ ਲੱਗ ਗਿਆ ,ਥੋੜੀ ਦੇਰ ‘ਚ ਅਚਾਨਕ ਹੀ ਅਮਨਦੀਪ ਸਿੰਘ ਡੂੰਘੇ ਪਾਣੀ ‘ਚ ਚਲਾ ਗਿਆ, ਉਸ ਦੇ ਦੋਸਤਾਂ ਨੇ ਅਮਨਦੀਪ ਸਿੰਘ ਬਚਾਉਣ ਦੀ ਕੋਸ਼ਿਸ਼ ਤਾਂ ਬਹੁਤ ਕੀਤੀ ਪਰ ਨਾਕਾਮਯਾਬ ਰਹੇ।

 

ਮ੍ਰਿਤਕ ਅਮਨਦੀਪ ਸਿੰਘ ਜਿਲ੍ਹਾ ਮੋਗਾ ਦੇ ਅਜੀਤਵਾਲ ਦਾ ਰਹਿਣ ਵਾਲਾ ਸੀ। ਅਮਨਦੀਪ ਸਿੰਘ ਦੀ ਮੌਤ ਦੀ ਖਬਰ ਸੁਣਦਿਆਂ ਹੀ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ।

 

ਜਾਣਕਾਰੀ ਮੁਤਾਬਿਕ, ਇਹ ਕੈਨੇਡਾ ‘ਚ 25 ਦਿਨਾਂ ਦੇ ਅੰਦਰ-ਅੰਦਰ ਇਹ ਤੀਸਰੀ ਮੌਤ ਹੋਈ ਹੈ।

Exit mobile version