The Khalas Tv Blog Punjab ਕਿਰਾਏਦਾਰਾਂ ਮਕਾਨ ਮਾਲਕ ਨਾਲ ਕੀਤੀ ਹੱਦੋਂ ਵੱਧ ਮਾੜੀ! ਪੜ੍ਹ ਕੇ ਉੱਡ ਜਾਣਗੇ ਹੋਸ਼
Punjab

ਕਿਰਾਏਦਾਰਾਂ ਮਕਾਨ ਮਾਲਕ ਨਾਲ ਕੀਤੀ ਹੱਦੋਂ ਵੱਧ ਮਾੜੀ! ਪੜ੍ਹ ਕੇ ਉੱਡ ਜਾਣਗੇ ਹੋਸ਼

ਬਿਊਰੋ ਰਿਪੋਰਟ – ਮੋਹਾਲੀ (Mohali) ਜ਼ਿਲ੍ਹੇ ਦੇ ਕਸਬੇ ਢਕੋਲੀ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਕਾਨ ਮਾਲਕ ਨੂੰ ਕਿਰਾਏਦਾਰਾਂ ਵੱਲੋਂ ਬਲੈਕਮੇਲ ਕਰਨ ਦੇ ਨਾਲ ਬੰਧਕ ਵੀ ਬਣਾ ਕੇ ਰੱਖਿਆ ਹੋਇਆ ਸੀ। ਦੱਸ ਦੇਈਏ ਕਿ ਮਕਾਨ ਮਾਲਕ ਮਨੋਜ ਨੂੰ ਉਸ ਦੇ ਕਿਰਾਏਦਾਰ ਔਰਤ ਨੇ ਆਪਣੇ ਪਤੀ ਸੂਰਜ ਸ਼ਰਮਾ ਨਾਲ ਮਿਲ ਕੇ ਬਲੈਕਮੇਲ ਕੀਤਾ ਅਤੇ ਬੰਧਕ ਬਣਾਇਆ। ਮਨੋਜ ਨੂੰ ਛੁ਼ਡਵਾਉਣ ਲਈ ਉਸ ਦੇ ਭਰਾ ਵੱਲੋਂ ਹਾਈਕੋਰਟ ਵਿੱਚ ਪਹੁੰਚ ਕੀਤੀ ਅਤੇ ਫਿਰ ਅਦਾਲਤ ਦੇ ਆਦੇਸ਼ ‘ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਨੋਜ ਨੂੰ ਔਰਤ ਦੇ ਕਬਜ਼ੇ ਵਿੱਚੋਂ ਛੁਡਵਾਇਆ ਹੈ। 

ਇਸ ਸਬੰਧੀ ਮਨੋਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੇ ਆਪਣਾ ਫਲੈਟ ਅਗਸਤ 2021 ਵਿਚ ਕਿਰਾਏ ‘ਤੇ ਦਿੱਤਾ ਸੀ। ਪਹਿਲਾ ਤਾਂ ਸਭ ਕੁਝ ਠੀਕ ਸੀ ਪਰ ਉਸ ਔਰਤ ਨੇ ਅਚਾਨਕ ਕਿਰਾਇਆ ਦੇਣਾ ਬੰਦ ਕਰ ਦਿੱਤਾ। ਉਸ ਔਰਤ ਨੇ ਕਿਹਾ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਤੋਂ ਬਾਅਦ ਉਸ ਦੇ ਉਸ ਔਰਤ ਨਾਲ ਸਬੰਧ ਬਣ ਗਏ। ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਅਜੇ ਜਿਊਂਦਾ ਹੈ। ਇਹ ਜਾਣਨ ਤੋਂ ਬਾਅਦ ਉਸ ਨੇ ਔਰਤ ਨਾਲ ਸਬੰਧ ਖਤਮ ਕਰ ਲਏ।

ਔਰਤ ਵੱਲੋਂ ਬਾਅਦ ਵਿੱਚ ਨਗਟ ਫੋਟੋਆਂ ਭੇਜ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਤੋਂ ਦੋ ਲੱਖ ਰੁਪਏ ਦੀ ਮੰਗ ਕੀਤੀ ਗਈ। 

ਇਹ ਵੀ ਪੜ੍ਹੋੋ –   ਚੰਡੀਗੜ੍ਹ ਤੇ ਮੋਹਾਲੀ ਬਾਰਡਰ ‘ਤੇ ਹੋਇਆ ਭਿਆਨਕ ਹਾਦਸਾ!

 

Exit mobile version