The Khalas Tv Blog India ਹੰਦਵਾੜਾ ਦੇ ਇਸ ਮੰਦਿਰ ‘ਚ 33 ਸਾਲ ਬਾਅਦ ਹੋਈ ਪੂਜਾ, ਜਾਣੋ ਕੀ ਹੈ ਵਜ੍ਹਾ…
India Religion

ਹੰਦਵਾੜਾ ਦੇ ਇਸ ਮੰਦਿਰ ‘ਚ 33 ਸਾਲ ਬਾਅਦ ਹੋਈ ਪੂਜਾ, ਜਾਣੋ ਕੀ ਹੈ ਵਜ੍ਹਾ…

‘ਦ ਖ਼ਾਲਸ ਬਿਊਰੋ : ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਵਿੱਚ 33 ਸਾਲ ਤੋਂ ਵਿਰਾਨ ਪਏ ਮੰਦਿਰ ਵਿੱਚ ਫਿਰ ਤੋਂ ਪਾਠ-ਪੂਜਾ ਸ਼ੁਰੂ ਹੋ ਗਈ ਹੈ। ਇਹ ਗਣੇਸ਼ ਮੰਦਿਰ ਸਾਲ 1922 ਵਿੱਚ ਬਣਿਆ ਸੀ। ਸਾਲ 1990 ਵਿੱਚ ਅੱਤਵਾਦੀਆਂ ਦੇ ਦੌਰ ਸਮੇਂ ਤੋੜ ਦਿੱਤਾ ਗਿਆ ਸੀ। ਉਸ ਸਮੇਂ ਮੰਦਿਰ ਵਿੱਚ ਸੁਭਾਇਮਾਨ ਮੂਰਤੀ ਨੂੰ ਤੋੜ ਦਿੱਤਾ ਗਿਆ ਸੀ, ਕੋਈ ਵੀ ਪੰਡਿਤ ਨਹੀਂ ਬਚਿਆ ਸੀ। ਕੁਝ ਪੰਡਿਤਾਂ ਦੀ ਵਾਪਸੀ ਤੋਂ ਬਾਅਦ ਇਸ ਮੰਦਿਰ ਨੂੰ ਦੁਬਾਰਾ ਬਣਾਉਣ ਦੀ ਮੁਹਿੰਮ ਸ਼ੁਰੂ ਹੋਈ ਸੀ। ਮੁਸਲਿਮ ਕਾਰੀਗਰਾਂ ਨੇ ਇਸ ਮੰਦਿਰ ਨੂੰ ਪਹਿਲਾਂ ਦੀ ਤਰ੍ਹਾਂ ਹੀ ਤਿਆਰ ਕਰ ਦਿੱਤਾ ਸੀ।

ਸਨਾਤਨ ਧਰਮ ਸਭਾ ਹੰਦਵਾੜਾ ਦੇ ਮੁਖੀ ਅਸ਼ੋਕ ਕੁਮਾਲ ਕਾਵ ਨੇ ਕਿਹਾ ਕਿ ਇਸ ਮੰਦਿਰ ਦੀ ਹਾਲਤ ਦੇਖ ਕੇ ਸਾਨੂੰ ਹਮੇਸ਼ਾ ਤੋਂ ਬਹੁਤ ਦਰਦ ਹੁੰਦਾ ਸੀ। ਇਸ ਸਾਲ ਇਸਦਾ ਪੁਨਰ ਨਿਰਮਾਣ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ। ਮੰਦਿਰ ਦੀ ਮੁਰੰਮਤ ਦੇ ਲਈ ਮੁਸਲਿਮ ਭਾਈਚਾਰੇ ਨਾਲ ਸੰਪਰਕ ਕੀਤਾ। ਮੁਸਲਿਮ ਭਾਈਚਾਰੇ ਨੇ ਸਾਡੇ ਫੈਸਲੇ ਦਾ ਸਵਾਗਤ ਕਰਦਿਆਂ ਬਿਨਾਂ ਸ਼ਰਤ ਮਦਦ ਕਰਨ ਦੀ ਪੇਸ਼ਕਸ਼ ਕੀਤੀ।

 

ਮੁਸਲਿਮ ਭਾਈਚਾਰੇ ਨੇ ਮੰਦਿਰ ਦੇ ਪੁਨਰ ਨਿਰਮਾਣ ਦੇ ਲਈ ਇੱਕ ਟੀਮ ਬਣਾਈ। ਮੁਸਲਿਮ ਭਾਈਚਾਰੇ ਵੱਲੋਂ ਮੰਦਿਰ ਦੇ ਨਾਲ ਬਣੇ ਖੂਹ ਨੂੰ ਵੀ ਸਹੀ ਕੀਤਾ ਗਿਆ। ਮੰਦਿਰ ਦੀ ਮੁਰੰਮਤ ਦੇ ਬਦਲੇ ਮੁਸਲਿਮ ਭਾਈਚਾਰੇ ਨੇ ਸਾਡੇ ਤੋਂ ਇੱਕ ਵੀ ਪੈਸਾ ਨਹੀਂ ਲਿਆ।

ਇਸ ਮੰਦਿਰ ਵਿੱਚ ਆਖ਼ਰੀ ਵਾਰ 4 ਮਾਰਚ, 1990 ਨੂੰ ਪੂਜਾ ਕੀਤੀ ਗਈ ਸੀ। ਇਸ ਸੋਮਵਾਰ ਮੰਦਿਰ ਵਿੱਚ ਪਹਿਲੀ ਪੂਜਾ ਹੋਈ ਹੈ। ਮੰਦਿਰ ਵਿੱਚ ਵਿਸ਼ੇਸ਼ ਤੌਰ ਉੱਤੇ ਜੋਧਪੁਰ ਤੋਂ ਗਣੇਸ਼ ਦੀ ਮੂਰਤੀ ਦੇ ਨਾਲ ਸ਼ਿਵਲਿੰਗ ਵੀ ਮੰਗਵਾਇਆ ਗਿਆ।

ਕੀ ਹੈ ਹੰਦਵਾੜਾ ਦੀ ਖਾਸੀਅਤ ?

ਕਸ਼ਮੀਰੀ ਪੰਡਿਤ ਬੰਸੀਲਾਲ ਨੇ ਕਿਹਾ ਕਿ ਹੰਦਵਾੜਾ ਇੱਕ ਅਜਿਹੀ ਜਗ੍ਹਾ ਹੈ, ਜੋ ਸੰਪਰਦਾਇਕਤਾ ਦੀ ਅਦਭੁੱਤ ਮਿਸਾਲ ਹੈ। ਇੱਥੇ ਇੱਕ ਵਿਸ਼ਾਲ ਮੰਦਿਰ ਸੀ ਜੋ ਕਿਸੇ ਕਾਰਨਾਂ ਕਰਕੇ ਖੰਡਿਤ ਹੋ ਗਿਆ ਸੀ। ਉਹ ਮੰਦਿਰ ਧਰਤੀ ਵਿੱਚ ਧਸ ਗਿਆ ਸੀ। ਪੰਡਿਤ ਨੇ ਦੱਸਿਆ ਕਿ 100 ਸਾਲ ਪਹਿਲਾਂ ਲੋਕਾਂ ਨੇ ਧਰਤੀ ਵਿੱਚ ਧਸ ਚੁੱਕੇ ਮੰਦਿਰ ਦੀ ਛੱਤ ਉੱਤੇ ਇੱਕ ਹੋਰ ਮੰਦਿਰ ਬਣਾਉਣ ਦਾ ਫੈਸਲਾ ਕੀਤਾ। ਇਸ ਤਰ੍ਹਾਂ ਇਹ ਮੌਜੂਦਾ ਮੰਦਿਰ ਹੋਂਦ ਵਿੱਚ ਆਇਆ ਸੀ।

Exit mobile version