The Khalas Tv Blog International ਲੁਧਿਆਣਾ ਬੰ ਬ ਧ ਮਾਕੇ ਦੀ ਜਾਂਚ ਕਰ ਰਹੀ ਟੀਮ ਜਾਵੇਗੀ ਜਰਮਨੀ
International Punjab

ਲੁਧਿਆਣਾ ਬੰ ਬ ਧ ਮਾਕੇ ਦੀ ਜਾਂਚ ਕਰ ਰਹੀ ਟੀਮ ਜਾਵੇਗੀ ਜਰਮਨੀ

‘ਦ ਖਾਲਸ ਬਿਉਰੋ: ਲੁਧਿਆਣਾ ਬੰ ਬ ਧਮਾ ਕੇ ਦੀ ਜਾਂਚ ਕਰ ਰਹੀ ਐਨ ਆਈ ਏ ਦੀ ਟੀਮ ਨੇ ਆਪਣੇ ਪੱਧਰ ‘ਤੇ ਕਾਰਵਾਈ ਕਰਦਿਆਂ ਐੱਫਆਈਆਰ ਵਿੱਚ ਮੁਲ ਜ਼ਮ ਗਗਨਦੀਪ ਸਿੰਘ ਦੇ ਨਾਲ ਜਸਵਿੰਦਰ ਮੁਲਤਾਨੀ ਦਾ ਨਾਮ ਵੀ ਦਰਜ ਕੀਤਾ ਹੈ। ਦੋਵਾਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਟੀਮ ਹੁਣ ਸ਼ੱਕੀ ਮੁਲਾਜਮ ਤੋਂ ਪੁੱਛ ਗਿੱਛ ਕਰਨ ਲਈ ਜਰਮਨੀ ਜਾਵੇਗੀ।

ਇਹ ਜਾਣਕਾਰੀ ਇਕ ਸੀਨਿਅਰ ਅਫਸਰ ਨੇ ਦਿਤੀ ਹੈ।ਉਹਨਾਂ ਹੋਰ ਦਸਿਆ ਕਿ ਐਨ ਆਈ ਏ ਕੋਲ ਇਸ ਗੱਲ ਦੇ ਠੋਸ ਸਬੂਤ ਹਨ ਕਿ ਮੁਲਤਾਨੀ ਦੇ ਲੁਧਿਆਣਾ ਬੰ ਬ ਧਮਾ ਕੇ ਨਾਲ ਸੰਬੰਧ ਹਨ। ਇਸ ਲਈ ਜਰਮਨੀ ਜਾ ਕੇ ਇਹ ਟੀਮ ਮੁਲਤਾਨੀ ਤੋਂ ਪੁੱਛਗਿੱਛ ਕਰੇਗੀ ਤਾਂ ਜੋ ਉਸ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ ਪਰ ਇਸ ਤੋਂ ਪਹਿਲਾਂ ਏਜੰਸੀ ਵੱਲੋਂ ਮੁਲਤਾਨੀ ਤੇ ਹੋਰ ਜਥੇਬੰਦੀਆਂ, ਜਿਹਨਾਂ ਉੱਤੇ ਭਾਰਤ ਵਿਚ ਪਾਬੰਦੀ ਲੱਗੀ ਹੋਈ ਹੈ, ਵਿਰੁੱਧ ਕੇਸ ਦਰਜ ਕੀਤਾ ਜਾਵੇਗਾ।

Exit mobile version