The Khalas Tv Blog India ਸੁਪਰੀਮ ਕੋਰਟ ਨੇ ਅਦਾਲਤ ਵਿੱਚ ਸਿਰਫ ਇੱਕ ਹੀ ਔਰਤ ਜੱਜ ਹੋਣ ‘ਤੇ ਜਤਾਈ ਹੈਰਾਨੀ
India

ਸੁਪਰੀਮ ਕੋਰਟ ਨੇ ਅਦਾਲਤ ਵਿੱਚ ਸਿਰਫ ਇੱਕ ਹੀ ਔਰਤ ਜੱਜ ਹੋਣ ‘ਤੇ ਜਤਾਈ ਹੈਰਾਨੀ

‘ਦ ਖ਼ਾਲਸ ਬਿਊਰੋ :- ਸੁਪਰੀਮ ਕੋਰਟ ਦੇ ਸੀਨੀਅਰ ਜਸਟਿਸ ਡੀਵਾਈ ਚੰਦਰਚੂੜ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਦੇਸ਼ ਦੀ ਸਰਵਉੱਚ ਅਦਾਲਤ ਵਿੱਚ ਸਿਰਫ ਇੱਕ ਔਰਤ ਜੱਜ ਦਾ ਹੋਣਾ ਬਹੁਤ ਚਿੰਤਾ ਦੀ ਗੱਲ ਹੈ। ਅੰਗਰੇਜ਼ੀ ਅਖਬਾਰ ਹਿੰਦੁਸਤਾਨ ਟਾਈਮਜ਼ ਵਿਚ ਪ੍ਰਕਾਸ਼ਤ ਖ਼ਬਰਾਂ ਅਨੁਸਾਰ ਜਸਟਿਸ ਚੰਦਰਚੂੜ ਨੇ ਇਹ ਗੱਲ ਜਸਟਿਸ ਇੰਦੂ ਮਲਹੋਤਰਾ ਦੇ ਸਨਮਾਨ ਵਿੱਚ ਸੁਪਰੀਮ ਕੋਰਟ ਯੰਗ ਵਕੀਲ ਫੋਰਮ ਵੱਲੋਂ ਆਯੋਜਿਤ ਵਿਦਾਈ ਸਮਾਰੋਹ ਵਿੱਚ ਕਹੀ।

ਸੁਪਰੀਮ ਕੋਰਟ ਦੇ ਜਸਟਿਸ ਇੰਦੂ ਮਲਹੋਤਰਾ ਸੇਵਾ ਮੁਕਤ ਹੋ ਗਏ ਹਨ ਅਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਸਿਰਫ ਇੱਕ ਔਰਤ ਜੱਜ ਇੰਦਰਾ ਬੈਨਰਜੀ ਬਚੀ ਹੈ, ਜੋ ਅਗਲੇ ਸਾਲ ਸਤੰਬਰ ਵਿੱਚ ਸੇਵਾਮੁਕਤ ਹੋਣਗੇ। ਜਸਟਿਸ ਇੰਦੂ ਮਲਹੋਤਰਾ ਬਾਰ ਤੋਂ ਸੁਪਰੀਮ ਕੋਰਟ ਪਹੁੰਚਣ ਵਾਲੀ ਪਹਿਲੀ ਔਰਤ ਜੱਜ ਹੈ ਅਤੇ ਉਹ ਸੁਪਰੀਮ ਕੋਰਟ ਵਿੱਚ ਪਹੁੰਚਣ ਵਾਲੀ ਸੱਤਵੀਂ ਔਰਤ ਜੱਜ ਹੈ।

Exit mobile version