The Khalas Tv Blog India ਸੁਪਰੀਮ ਕੋਰਟ ਨੇ ਡਾਕਟਰਾਂ ਨੂੰ ਦਿੱਤਾ ਅਲਟੀਮੇਟਮ! ਸੂਬਾ ਸਰਕਾਰਾਂ ਨੂੰ ਦਿੱਤੀ ਖੁੱਲ੍ਹ
India

ਸੁਪਰੀਮ ਕੋਰਟ ਨੇ ਡਾਕਟਰਾਂ ਨੂੰ ਦਿੱਤਾ ਅਲਟੀਮੇਟਮ! ਸੂਬਾ ਸਰਕਾਰਾਂ ਨੂੰ ਦਿੱਤੀ ਖੁੱਲ੍ਹ

ਬਿਊਰੋ ਰਿਪੋਰਟ –  ਪਿਛਲੇ ਮਹੀਨੇ ਕੋਲਕਾਤਾ (Kolkata Incident) ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਸਿਖਿਆਰਥੀ ਡਾਕਟਰ ਦੇ  ਜਬਰ ਜ਼ਨਾਹ-ਕਤਲ ਮਾਮਲੇ ਵਿੱਚ ਸੁਪਰੀਮ ਕੋਰਟ (Supreme Court) ਵਿੱਚ ਸੁਣਵਾਈ ਹੋਈ। ਅਦਾਲਤ ਨੇ ਡਾਕਟਰਾਂ ਦੀ ਹੜਤਾਲ ‘ਤੇ ਵੱਡਾ ਬਿਆਨ ਦਿੱਤਾ ਹੈ।

ਸੁਪਰੀਮ ਕੋਰਟ ਨੇ ਹੜਤਾਲ ‘ਤੇ ਗਏ ਡਾਕਟਰਾਂ ਨੂੰ ਸਖਤ ਤਾੜਨਾ ਕਰਦੇ ਕਿਹਾ ਕਿ ਜੇਕਰ ਉਹ ਕੱਲ੍ਹ ਸ਼ਾਮ 5 ਵਜੇ ਤੱਕ ਕੰਮ ਤੇ ਨਹੀਂ ਪਰਤਦੇ ਤਾਂ ਉਨ੍ਹਾਂ ਖਿਲਾਫ ਸੂਬਾ ਸਰਕਾਰ ਕਾਰਵਾਈ ਕਰੇ। ਅਦਾਲਤ ਨੇ ਕਿਹਾ ਕਿ ਡਾਕਟਰਾਂ ਦਾ ਕੰਮ ਮਰੀਜਾਂ ਦੀ ਸੇਵਾ ਕਰਨਾ ਹੈ।

ਇਹ ਵੀ ਪੜ੍ਹੋ –   ਪ੍ਰਤਾਪ ਸਿੰਘ ਬਾਜਵਾ ਨੇ ਜ਼ਿਮਨੀ ਚੋਣਾਂ ਦੀ ਖਿੱਚੀ ਤਿਆਰੀ! ਰਾਜ ਕੁਮਾਰ ਚੱਬੇਵਾਲ ‘ਤੇ ਕੱਸੇ ਤੰਜ

 

Exit mobile version