The Khalas Tv Blog International ਅਮਰੀਕਾ ਦੇ ਨਿਊਯਾਕਰ ਸ਼ਹਿਰ ਦੀ ਸਟਰੀਟ ਨੂੰ ਮਿਲਿਆ ਪੰਜਾਬ ਐਵਨਿਊ ਦਾ ਨਾਂ
International

ਅਮਰੀਕਾ ਦੇ ਨਿਊਯਾਕਰ ਸ਼ਹਿਰ ਦੀ ਸਟਰੀਟ ਨੂੰ ਮਿਲਿਆ ਪੰਜਾਬ ਐਵਨਿਊ ਦਾ ਨਾਂ

‘ਦ ਖ਼ਾਲਸ ਬਿਊਰੋ :- ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀ ਕੁਵੀਨ ਏਰੀਆ ਦੀ ਸਟਰੀਟ ਨੂੰ ‘ਪੰਜਾਬ ਅਵੈਨਿਊ’ ਦਾ ਨਾਂ ਦਿੱਤਾ ਗਿਆ ਹੈ। ਇਸ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦੇ ਹੋਏ ਖ਼ੁਸ਼ੀ ਜਤਾਈ ਹੈ।

ਕੈਪਟਨ ਨੇ ਕਿਹਾ ਨਿਊਯਾਰਕ ਦੀ ਜਿਸ ਗਲੀ ਨੂੰ ਪੰਜਾਬ ਅਵੈਨਿਊ ਦਾ ਨਾਂ ਦਿੱਤਾ ਗਿਆ ਹੈ। ਇਹ ਸਟਰੀਟ 111 ਤੋਂ ਲੈ ਕੇ 123 ਸਟਰੀਟ ਦੇ ਵਿੱਚ ਦੀ ਥਾਂ ਹੈ। ਇਸ ਥਾਂ ਨੂੰ ਪੰਜਾਬੀਆਂ ਦੇ ਬਿਜ਼ਨੇਸ ਹੱਬ ਦੇ ਵਜੋਂ ਵੀ ਜਾਣਿਆ ਜਾਂਦਾ ਹੈ। ਕੁਵੀਨ ਦੇ ਰਿਚਮਨ ਹਿਲ ਏਰੀਆਂ ਨੂੰ ਪਹਿਲਾਂ ਹੀ ‘ਲਿਟਲ ਪੰਜਾਬ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਸ ਥਾਂ ‘ਤੇ ਪੰਜਾਬੀ ਸਭਿਆਚਾਰ ਦੀ ਹਰ ਚੀਜ਼ ਤੁਹਾਨੂੰ ਮਿਲ ਸਕਦੀ ਹੈ। ਇਸੇ ਥਾਂ ‘ਤੇ ਹੀ 2 ਵੱਡੇ ਗੁਰਦੁਆਰਾ ਸਾਹਿਬ ਸਥਾਪਤ ਹਨ।

ਪੰਜਾਬ ਅਵੈਨਿਊ ਦਾ ਉਦਘਾਟਨ ਕਾਉਂਸਿਲ ਦੇ ਮੈਂਬਰ ਐਂਡਰੀਅਨ ਐਡਮ ਨੇ ਕੀਤਾ ਹੈ। ਉਹ ਹੀ ਨਿਊਯਾਰਕ ਕਾਉਂਸਿਲ ਦੀ ਮੀਟਿੰਗ ਵਿੱਚ ਇਹ ਮਤਾ ਲੈ ਕੇ ਆਏ ਸਨ। ਐਂਡਰੀਅਲ ਨੇ ਕਿਹਾ ਪੰਜਾਬੀ ਇਸ ਦੇ ਹੱਕਦਾਰ ਸਨ, ਕਿਉਂਕਿ ਉਨ੍ਹਾਂ ਨੇ ਹੀ ਰਿਚਮੋਨਡ ਹਿੱਲ ਦਾ ਵਿਕਾਸ ਕੀਤਾ ਸੀ।

Exit mobile version