The Khalas Tv Blog Punjab 3 ਫੁੱਟ 5 ਇੰਚ ਦਾ ਦਿਲਪ੍ਰੀਤ ਸਿੰਘ ਅੱਜ ਸਾਰਿਆਂ ਦੀ ਅੱਖ ਦਾ ਤਾਰਾ! ਛੋਟੇ ਕੱਦ ਨੂੰ ਲੈ ਕੇ ਲੋਕਾਂ ਨੇ ਕੋਸਿਆਂ ਤਾਂ, ਇੱਕ ਬਜ਼ੁਰਗ ਨੇ ਬਦਲ ਦਿੱਤੀ ਜ਼ਿੰਦਗੀ!
Punjab

3 ਫੁੱਟ 5 ਇੰਚ ਦਾ ਦਿਲਪ੍ਰੀਤ ਸਿੰਘ ਅੱਜ ਸਾਰਿਆਂ ਦੀ ਅੱਖ ਦਾ ਤਾਰਾ! ਛੋਟੇ ਕੱਦ ਨੂੰ ਲੈ ਕੇ ਲੋਕਾਂ ਨੇ ਕੋਸਿਆਂ ਤਾਂ, ਇੱਕ ਬਜ਼ੁਰਗ ਨੇ ਬਦਲ ਦਿੱਤੀ ਜ਼ਿੰਦਗੀ!

ਬਿਉਰੋ ਰਿਪੋਰਟ – ਜਿਹੜੇ ਬੰਦੇ ਕਿਸੇ ਦੀ ਲਿਆਕਤ ਨੂੰ ਕੱਦ, ਰੰਗ, ਪਤਲਾ, ਮੋਟਾ, ਅਮੀਰੀ ਗਰੀਬੀ ਤੋਂ ਜੱਜ ਕਰਦੇ ਹਨ ਉਨ੍ਹਾਂ ਦੇ ਲਈ ਪਠਾਨਕੋਟ ਦਾ 19 ਸਾਲ ਦਾ ਦਿਲਪ੍ਰੀਤ ਸਿੰਘ ਵੱਡੀ ਮਿਸਾਲ ਹੈ। 3 ਫੁੱਟ 5 ਇੰਚ ਦਾ ਦਿਲਪ੍ਰੀਤ ਸਿੰਘ ਦੇ ਕੱਦ ਨੂੰ ਵੇਖ ਦੇ ਕੋਈ ਉਸ ਨੂੰ ਗਿੱਠਾ, ਕਦੇ ਛੋਟੂ ਕਹਿਕੇ ਬੁਲਾਉਂਦਾ ਸੀ। ਉਮਰ ਦੇ 19 ਸਾਲ ਉਸ ਨੇ ਅਜਿਹੇ ਤਾਨਿਆਂ ਵਿੱਚ ਕੱਟੇ ਪਰ ਮਾਪਿਆਂ ਦੇ ਸਾਥ ਅਤੇ ਇੱਕ ਬਜ਼ੁਰਗ ਦੀ ਗੱਲ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ। ਹੁਣ ਦਿਲਪ੍ਰੀਤ ਸਿੰਘ ਨੂੰ ਕੋਈ ਛੋਟੇ ਪ੍ਰਧਾਨ ਜੀ ਕਹਿੰਦੇ ਹਨ ਕੋਈ ਜ਼ਮੈਟੋ ਵਾਲੇ ਸਰਦਾਰ ਜੀ ਕਹਿੰਦੇ ਹਨ। ਇਹ ਸ਼ਬਦ ਦਿਲਪ੍ਰੀਤ ਦੇ ਲਈ ਕਿਸੇ ਸਕੂਨ ਤੋਂ ਘੱਟ ਨਹੀਂ ਹਨ।

19 ਸਾਲਾ ਦਿਲਪ੍ਰੀਤ ਸਿੰਘ ਦੱਸਦਾ ਹੈ ਕਿ ਜਦੋਂ ਉਹ ਸਕੂਲ ਜਾਂਦਾ ਸੀ ਤਾਂ ਸਾਥੀ ਵਿਦਿਆਰਥੀ ਹੱਸ ਦੇ ਹੋਏ ਉਸ ਨੂੰ ਬੋਨਾ ਕਹਿੰਦੇ ਸਨ ਤਾਂ ਉਹ ਸੋਚ ਦਾ ਸੀ ਕਿ ਰੱਬ ਨੇ ਉਸ ਨੂੰ ਸਭ ਤੋਂ ਵੱਖਰਾ ਕਿਉਂ ਬਣਾਇਆ ਹੈ, ਉਸ ਦੇ ਨਾਲ ਅਜਿਹੇ ਬੇਇਨਸਾਫ਼ੀ ਕਿਉ ਕੀਤੀ ਹੈ। ਜਿਸ ਦਾ ਸਿੱਟਾ ਉਸ ਦਾ ਪੜਾਈ ਵਿੱਚ ਮਨ ਨਹੀਂ ਲੱਗਦਾ ਸੀ ਹਰ ਵੇਲੇ ਉਹ ਆਪਣੇ ਕੱਦ ਨੂੰ ਲੈਕੇ ਸੋਚਦਾ ਸੀ।

ਦਿਲਪ੍ਰੀਤ ਸਿੰਘ ਨਾਲ ਬਚਪਨ ਵਿੱਚ ਹੋਈਆਂ ਘਟਨਾਵਾਂ ਨੇ ਉਸ ਨੂੰ ਸਹਿਮ ਕੇ ਰੱਖ ਦਿੱਤਾ। ਉਸ ਨੇ ਦੱਸਿਆ ਕਿ ਪਠਾਨਕੋਟ ਵਿੱਚ ਇੱਕ ਜਾਦੂਗਰ ਦਾ ਸ਼ੋਅ ਹੋ ਰਿਹਾ ਸੀ, ਜਦ ਉਹ ਗਿਆ ਤਾਂ ਸਟੇਜ ਤੋਂ ਕਿਸੇ ਨੇ ਕਿਹਾ ਤੈਨੂੰ ਤਾਂ ਸਰਕਸ ਵਾਲੇ ਚੁੱਕ ਕੇ ਲੈ ਜਾਣਗੇ। ਬਸ ਉਸ ਦੇ ਮਨ ਵਿੱਚ ਖੌਫ ਬੈਠ ਗਿਆ। ਪਰ ਮਾਪਿਆਂ ਨੇ ਹਮੇਸ਼ਾ ਉਸ ਦਾ ਸਾਥ ਦਿੱਤਾ ਸਭ ਤੋਂ ਪਹਿਲਾਂ ਮਨ ਤੋਂ ਡਰ ਕੱਢਿਆ ਫਿਰ ਇੱਕ ਬਜ਼ੁਰਗ ਨੇ ਉਸ ਨੂੰ ਕਿਹਾ ਕਿ ਗੁਰੂ ਘਰ ’ਤੇ ਵਿਸ਼ਵਾਸ ਰੱਖ, ਲੋਕਾਂ ਦੀਆਂ ਗੱਲਾਂ ਨੂੰ ਛੱਡ ਕੇ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰ ਅਤੇ ਆਪਣੀ ਮਿਹਨਤ ਜਾਰੀ ਰੱਖ। ਬਸ ਉਸ ਦਿਨ ਬਜ਼ੁਰਗ ਦੇ ਕਹੇ ਸ਼ਬਦਾਂ ਨੇ ਉਸ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ।

ਅੱਜ 19 ਸਾਲ ਦਾ ਦਿਲਪ੍ਰੀਤ ਰਾਤ ਨੂੰ ZOMATO ਦੀ ਡਿਲੀਵਰੀ ਕਰਨ ਦੇ ਲਈ ਜਾਂਦਾ ਹੈ ਅਤੇ ਦਿਨ ਵੇਲੇ ਪਠਾਨਕੋਟ ਦੇ ਸੰਤ ਆਸ਼ਰਮ ਗੁਰਦੁਆਰਾ ਸਾਹਿਬ ਵਿੱਚ ਬਤੌਰ ਮੁੱਖ ਸੇਵਾਦਾਰ ਡਿਊਟੀ ਦਿੰਦਾ ਹੈ। ਅੱਜ ਉਸ ਨੂੰ ਕੋਈ ਜ਼ੋਮੈਟੋ ਵਾਲੇ ਸਰਦਾਰ ਜੀ ਕੋਈ ਛੋਟੇ ਪ੍ਰਧਾਨ ਜੀ ਕਹਿੰਦੇ ਹਨ।

12ਵੀਂ ਪਾਸ ਦਿਲਪ੍ਰੀਤ ਸਿੰਘ ਪਹਿਲੀ ਲੀਚੀ ਦੇ ਬਾਗ਼ ਵਿੱਚ 100 ਰੁਪਏ ਦੀ ਦਿਹਾੜੀ ’ਤੇ ਕੰਮ ਕਰਦਾ ਸੀ ਪਰ ਉਸ ਵਿੱਚ ਦਿਲਪ੍ਰੀਤ ਦਾ ਮਨ ਨਹੀਂ ਲੱਗਿਆ ਤਾਂ ਉਸ ਨੇ ਕੱਪੜਿਆਂ ਦੀ ਦੁਕਾਨ ’ਤੇ ਕੰਮ ਕੀਤਾ ਫਿਰ ਸੁਨਿਆਰੇ ਦੀ ਦੁਕਾਨ ’ਤੇ ਕੰਮ ਕੀਤਾ ਪਰ ਕਿਧਰੇ ਵੀ ਉਸ ਦਾ ਮਨ ਨਹੀਂ ਲੱਗਿਆ ਹੁਣ ਜ਼ੋਮੈਟੋ ਅਤੇ ਗੁਰੂ ਘਰ ਦੇ ਸੇਵਾਦਾਰ ਦੇ ਰੂਪ ਵਿੱਚ ਕੰਮ ਕਰਕੇ ਉਸ ਨੂੰ ਨਾ ਸਿਰਫ਼ ਮਨ ਦਾ ਸਕੂਨ ਮਿਲ ਦਾ ਹੈ ਬਲਕਿ ਉਹ ਇੱਜ਼ਤ ਵੀ ਮਿਲ ਦੀ ਹੈ ਜਿਸ ਦੇ ਲਈ ਉਹ ਹਮੇਸ਼ਾ ਪਰੇਸ਼ਾਨ ਰਹਿੰਦਾ ਸੀ।

Exit mobile version