The Khalas Tv Blog Punjab ਹੁਸ਼ਿਆਰਪੁਰ ‘ਚ ਰਿਸ਼ਤੇ ਹੋਏ ਤਾਰ-ਤਾਰ, AC ਦੀ ਕੂਲਿੰਗ ਨੂੰ ਲੈ ਕੇ ਪੁੱਤ ਨੇ ਪਿਓ ਨਾਲ ਕਰ ਦਿੱਤੀ ਅਜਿਹੀ ਹਰਕਤ , ਜਾਣ ਕੇ ਉੱਡ ਜਾਣਗੇ ਹੋਸ਼
Punjab

ਹੁਸ਼ਿਆਰਪੁਰ ‘ਚ ਰਿਸ਼ਤੇ ਹੋਏ ਤਾਰ-ਤਾਰ, AC ਦੀ ਕੂਲਿੰਗ ਨੂੰ ਲੈ ਕੇ ਪੁੱਤ ਨੇ ਪਿਓ ਨਾਲ ਕਰ ਦਿੱਤੀ ਅਜਿਹੀ ਹਰਕਤ , ਜਾਣ ਕੇ ਉੱਡ ਜਾਣਗੇ ਹੋਸ਼

the son shot the father over the cooling of the AC.

ਹੁਸ਼ਿਆਰਪੁਰ ਜ਼ਿਲੇ ਦੇ ਦਸੂਹਾ ਬਲਾਕ ਦੇ ਪਿੰਡ ਜਲਾਲਚੱਕ ‘ਚ ਖੂਨ ਦੇ ਰਿਸ਼ਤੇ ਉਸ ਵੇਲੇ ਤਾਰ-ਤਾਰ ਹੋ ਗਏ, ਜਦੋਂ ਏ.ਸੀ. ਕੂਲਿੰਗ ਲਈ ਨੌਜਵਾਨ ਨੇ ਆਪਣੇ ਪਿਤਾ ਨੂੰ ਗੋਲੀ ਮਾਰ ਦਿੱਤੀ। ਸ਼ੁਕਰ ਹੈ ਕਿ ਗੋਲੀ ਬਜ਼ੁਰਗ ਦੀਆਂ ਦੋਵੇਂ ਲੱਤਾਂ ਵਿਚ ਲੱਗੀ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਜ਼ਖਮੀ ਹਾਲਤ ‘ਚ ਗੁਆਂਢ ‘ਚ ਰਹਿੰਦੇ ਰਿਸ਼ਤੇਦਾਰਾਂ ਨੇ ਉਸ ਨੂੰ ਜ਼ਖਮੀ ਹਾਲਤ ‘ਚ ਦਸੂਹਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ।

ਬਜ਼ੁਰਗ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ। ਜ਼ਖਮੀ ਪਿਤਾ ਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ‘ਚ ਲੱਗਾ ਏ.ਸੀ ਠੀਕ ਤਰ੍ਹਾਂ ਨਾਲ ਕੂਲਿੰਗ ਨਹੀਂ ਕਰ ਰਿਹਾ ਸੀ, ਜਿਸ ਬਾਰੇ ਉਨ੍ਹਾਂ ਆਪਣੇ ਲੜਕੇ ਅਮਰਜੀਤ ਸਿੰਘ ਨਾਲ ਗੱਲ ਕੀਤੀ, ਪਰ ਪੁੱਤਰ ਨਸ਼ੇ ਦੀ ਹਾਲਤ ‘ਚ ਸੀ।

ਵੀਰ ਸਿੰਘ ਨੇ ਦੱਸਿਆ ਕਿ ਏ.ਸੀ ਠੀਕ ਕਰਵਾਉਣ ਅਤੇ ਇਸ ਦੀ ਥਾਂ ਨਵਾਂ ਏ.ਸੀ ਲਗਾਉਣ ਨੂੰ ਲੈ ਕੇ ਗਰਮਾ-ਗਰਮ ਬਹਿਸ ਹੋਈ। ਗੁੱਸੇ ‘ਚ ਆਏ ਪੁੱਤ ਨੇ ਆਪਣੀ ਲਾਇਸੈਂਸੀ ਰਾਈਫਲ ਨਾਲ ਮੇਰੇ ‘ਤੇ ਗੋਲੀ ਚਲਾ ਦਿੱਤੀ, ਜੋ ਸਿੱਧੀ ਮੇਰੀਆਂ ਦੋਹਾਂ ਲੱਤਾਂ ‘ਤੇ ਲੱਗੀ। ਅਮਰਜੀਤ ਸਿੰਘ ਫੌਜ ਵਿੱਚ ਸੀ। ਕੁਝ ਪਹਿਲਾਂ ਹੀ ਪੈਨਸ਼ਨ ‘ਤੇ ਘਰ ਆ ਗਏ ਸਨ। ਪਤਨੀ ਦੀ 14 ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਅਸੀਂ ਇਕੱਠੇ ਰਹਿ ਰਹੇ ਸੀ। ਅਮਰਜੀਤ ਸਿੰਘ ਸ਼ਰਾਬ ਦਾ ਆਦੀ ਹੈ।

ਹਸਪਤਾਲ ਵਿੱਚ ਇਲਾਜ ਅਧੀਨ ਜ਼ਖ਼ਮੀਆਂ ਦੇ ਬਿਆਨ ਦਰਜ ਕਰਨ ਆਈ ਪੁਲਿਸ ਨੂੰ ਉਸ ਨੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਬਿਆਨ ਦਰਜ ਕਰਨ ਲਈ ਕੁਝ ਦਿਨਾਂ ਦਾ ਸਮਾਂ ਮੰਗਿਆ। ਉਨ੍ਹਾਂ ਮੌਕੇ ‘ਤੇ ਪਹੁੰਚੇ ਮੀਡੀਆ ਨੂੰ ਦੱਸਿਆ ਕਿ ਮੇਰੇ ਪੁੱਤਰ ਨੇ ਨਸ਼ੇ ਦੀ ਹਾਲਤ ‘ਚ ਗਲਤੀ ਕੀਤੀ ਹੈ ਪਰ ਮੈਂ ਪਿਤਾ ਹੋਣ ਦੇ ਨਾਤੇ ਉਸ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰਵਾਉਣ ਦੀ ਗਲਤੀ ਨਹੀਂ ਕਰਾਂਗਾ। ਮੈਂ ਪੁਲਿਸ ਨੂੰ ਵੀ ਬੇਨਤੀ ਕਰਦਾ ਹਾਂ ਕਿ ਮੇਰੇ ਪੁੱਤਰ ਨੂੰ ਰਿਹਾਅ ਕੀਤਾ ਜਾਵੇ।

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਗਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਹਥਿਆਰ ਵੀ ਪੁਲਿਸ ਨੇ ਜ਼ਬਤ ਕਰ ਲਿਆ ਹੈ। ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੀੜਤਾ ਦਸੂਹਾ ਤੋਂ ਰੈਫਰ ਕਰ ਕੇ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ‘ਚ ਜ਼ੇਰੇ ਇਲਾਜ ਹੈ।

Exit mobile version