The Khalas Tv Blog India ਜ਼ਮੀਨ ਲਈ ਬੇਟੇ ਨੇ ਆਪਣੀ ਹੀ ਮਾਂ ਨਾਲ ਕੀਤਾ ਇਹ ਕਾਰਾ, ਪਤਨੀ ਨੇ ਵੀ ਦਿੱਤਾ ਸਾਥ
India

ਜ਼ਮੀਨ ਲਈ ਬੇਟੇ ਨੇ ਆਪਣੀ ਹੀ ਮਾਂ ਨਾਲ ਕੀਤਾ ਇਹ ਕਾਰਾ, ਪਤਨੀ ਨੇ ਵੀ ਦਿੱਤਾ ਸਾਥ

The son killed the mother by slitting his throat for the land, the wife also supported him

ਜ਼ਮੀਨ ਲਈ ਬੇਟੇ ਨੇ ਆਪਣੀ ਹੀ ਮਾਂ ਨਾਲ ਕੀਤਾ ਇਹ ਕਾਰਾ, ਪਤਨੀ ਨੇ ਵੀ ਦਿੱਤਾ ਸਾਥ

ਯੂਪੀ ਦੇ(Uttar Pradesh) ਹਾਥਰਸ ਤੋਂ ਦਿਲ ਨੂੰ ਦਿਹਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਥੇ  ਇੱਕ ਪੁੱਤਰ ਨੇ ਜ਼ਮੀਨ ਲਈ ਆਪਣੀ ਹੀ ਮਾਂ ਦਾ ਗਲਾ ਵੱਢ ਕਿ ਉਸਦਾ ਕਤਲ ਕਰ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੇ ਵੱਡੇ ਬੇਟੇ ਨੇ ਛੋਟੇ ਬੇਟੇ ਅਤੇ ਉਸਦੀ ਪਤਨੀ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਮ੍ਰਿਤਕਾ ਦੀ ਛੋਟੀ ਨੂੰਹ ਨੂੰ ਹਿਰਾਸਤ ‘ਚ ਲੈ ਲਿਆ ਹੈ, ਜਦਕਿ ਦੋਸ਼ੀ ਬੇਟਾ ਫਰਾਰ ਹੈ।

ਪੂਰਾ ਮਾਮਲਾ ਸਿਕੰਦਰਰਾਊ ਕੋਤਵਾਲੀ ਇਲਾਕੇ ਦੇ ਪਿੰਡ ਕਮਾਲਪੁਰ ਦਾ ਹੈ। ਜਿੱਥੇ ਕਲਯੁਗੀ ਪੁੱਤਰ ਨੇ 6 ਵਿੱਘੇ ਜ਼ਮੀਨ ਦੇ ਲਾਲਚ ਵਿੱਚ ਆਪਣੀ ਮਾਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ। ਇਸ ਕਤਲ ਵਿੱਚ ਉਸਦੀ ਪਤਨੀ ਨੇ ਵੀ ਉਸਦਾ ਸਾਥ ਦਿੱਤਾ। ਦੋਸ਼ੀਆਂ ਨੇ ਇਸ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਬਜ਼ੁਰਗ ਔਰਤ ਸ਼੍ਰੀ ਦੇਵੀ ਪਤਨੀ ਫਤਿਹ ਸਿੰਘ ਪਿਤ੍ਰੂ ਅਮਾਵਸਿਆ ਦੇ ਮੌਕੇ ‘ਤੇ ਪੁਰਖਿਆਂ ਦੀ ਪੂਜਾ ਕਰਨ ਲਈ ਖੇਤ ਵੱਲ ਜਾ ਰਹੀ ਸੀ। ਫਿਰ ਛੋਟੇ ਪੁੱਤਰ ਨੇ ਉਸ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ।
ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ

ਪੂਰੇ ਮਾਮਲੇ ‘ਚ ਪੁਲਸ ਨੇ ਨੂੰਹ ਨੂੰ ਹਿਰਾਸਤ ‘ਚ ਲੈ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ, ਸੂਚਨਾ ਮਿਲਦੇ ਹੀ ਥਾਣਾ ਮੁਖੀ ਬ੍ਰਹਮ ਸਿੰਘ ਅਤੇ ਕੋਤਵਾਲ ਅਸ਼ੋਕ ਕੁਮਾਰ ਸਿੰਘ ਪੁਲਸ ਫੋਰਸ ਸਮੇਤ ਮੌਕੇ ‘ਤੇ ਪਹੁੰਚ ਗਏ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਪੁਲਸ ਨੇ ਨੂੰਹ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕਰ ਰਹੀ ਹੈ।

Exit mobile version