ਕੈਨੇਡਾ ਅਤੇ ਭਾਰਤ ਦੇ ਰਿਸ਼ਤੇ ਵਿੱਚ ਤਣਾਅ ਵਿਚਾਲੇ ਮੋਦੀ ਸਰਕਾਰ ਨੇ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ । ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸਰਵਿਸ ਨੂੰ ਸਸਪੈਂਡ ਕਰ ਦਿੱਤਾ ਹੈ । ਵੀਜ਼ਾ ਸਰਵਿਸ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀ ਗਈ ਹੈ । ਯਾਨੀ ਕਿ ਅਗਲੇ ਹੁਕਮਾਂ ਤੱਕ ਹੁਣ ਕੈਨੇਡਾ ਦੇ ਨਾਗਰਿਕਾਂ ਨੂੰ ਭਾਰਤ ਲਈ ਵੀਜ਼ਾ ਨਹੀਂ ਦਿੱਤਾ ਜਾਵੇਗਾ ।
ਸਰਕਾਰ ਦੇ ਇਸ ਫੈਸਲੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੀਆਂ ਸਰਕਾਰਾਂ ਇਸ ਵਿਵਾਦ ਦਾ ਛੇਤੀ ਤੋਂ ਛੇਤੀ ਹੱਲ ਕੱਢਣ। ਸੁਖਬੀਰ ਬਾਦਲ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਵਿੱਚ ਜੋ ਹਲਾਤ ਬਣ ਗਏ ਹਨ, ਇਸ ਦਾ ਬਹੁਤ ਵੱਡਾ ਅਸਰ ਹੋ ਰਿਹਾ ਹੈ। ਇਸ ਨਾਲ ਲੋਕ ਫਿਕਰਮੰਦ ਹੋ ਗਏ ਹਨ। ਹਰ ਪੰਜਾਬ ਹਜ਼ਾਰਾਂ ਨੌਜਵਾਨ ਵਿਦੇਸ਼ ਵਿੱਚ ਪੜ੍ਹਣ ਲਈ ਜਾਂਦੇ ਹਨ ਤੇ ਕਈ ਪਰਿਵਾਰਾਂ ਨੂੰ ਮਿਲਣ ਲਈ ਜਾਂਦੇ ਹਨ ਜਾਂ ਫਿਰ ਕਈ ਇੱਥੇ ਰਹਿ ਰਹੇ ਪਰਿਵਾਰਾਂ ਕੋਲ ਆਉਂਦੇ ਹਨ ਪਰ ਹੁਣ ਜੋ ਹਲਾਤ ਬਣ ਗਏ ਹਨ ਇਸ ਨਾਲ ਉਹ ਚਿੰਤਾ ਵਿੱਚ ਹਨ ਕੀ ਪਤਾ ਨਹੀਂ ਹੁਣ ਕੀ ਹੋਵੇਗਾ ? ਕੀ ਉਹ ਵਾਪਸ ਜਾ ਸਕਣਗੇ ਜਾਂ ਫਿਰ ਉਨ੍ਹਾਂ ਦੇ ਬੱਚਿਆ ਨਾਲ ਕੀ ਹੋਵੇਗਾ ?
Deeply concerned over indefinite suspension of #visa services for Canadian nationals to India as it affects lakhs of Punjabis residing as overseas nationals of Indian origin or as students in that country. This is set to create great hurdles, uncertainty and anxiety for Punjabis… pic.twitter.com/FjgKSGbqgb
— Sukhbir Singh Badal (@officeofssbadal) September 21, 2023
ਬਾਦਲ ਨੇ ਕਿਹਾ ਕਿ ਇਸ ਨਾਲ ਹਜ਼ਾਰਾਂ ਭਾਰਤੀਆਂ ਦੀਆਂ ਜ਼ਿੰਦਗੀਆਂ ਉੱਤੇ ਅਸਰ ਪੈ ਰਿਹਾ ਹੈ ਜੋ ਕਿ ਸਾਰੇ ਹੀ ਦੇਸ਼ਭਗਤ ਹਨ। ਉਨ੍ਹਾਂ ਕਿਹਾ ਕਿ ਉਹ ਦੇਸ਼ ਲਈ ਆਪਣੀ ਜਾਨ ਦੇਣ ਨੂੰ ਤਿਆਰ ਹਨ। ਪੰਜਾਬ, ਪੰਜਾਬੀ ਤੇ ਖਾਸ ਕਰਕੇ ਸਿੱਖ, ਜਿੰਨ੍ਹਾਂ ਨੇ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਜਦੋਂ ਵੀ ਪਾਕਿਸਤਾਨ ਨਾਲ ਜੰਗ ਲੱਗਦੀ ਹੈ ਤਾਂ ਬੰਬ ਤਾਂ ਪੰਜਾਬੀਆਂ ਉੱਤੇ ਹੀ ਡਿੱਗਦੇ ਹਨ।
ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਜੋ ਹਲਾਤ ਅੱਜ ਬਣਾ ਦਿੱਤੇ ਗਏ ਹਨ ਕਿ ਸਿੱਖਾਂ ਨੂੰ ਅੱਤਵਾਦ ਨਾਲ ਜੋੜਿਆ ਜਾ ਰਿਹਾ ਹੈ ਜੋ ਕਿ ਸਰਾਸਰ ਗ਼ਲਤ ਹੈ। ਇਸ ਨੂੰ ਰੋਕਿਆ ਜਾਵੇ ਤੇ ਦੋਵੇਂ ਦੇਸ਼ ਮਿਲਕੇ ਇਸ ਦਾ ਕੋਈ ਛੇਤੀ ਹੀ ਹੱਲ ਕੱਢਣ।