The Khalas Tv Blog Punjab 5 ਨਵੰਬਰ ਨੂੰ ਹੋਵੇਗਾ ਅਕਾਲੀ ਦਲ ਦਾ ਵੱਡਾ ਐਕਸ਼ਨ! ਸਰਕਾਰ ਨੂੰ ਦਿੱਤੀ ਸਖਤ ਚਿਤਾਵਨੀ
Punjab

5 ਨਵੰਬਰ ਨੂੰ ਹੋਵੇਗਾ ਅਕਾਲੀ ਦਲ ਦਾ ਵੱਡਾ ਐਕਸ਼ਨ! ਸਰਕਾਰ ਨੂੰ ਦਿੱਤੀ ਸਖਤ ਚਿਤਾਵਨੀ

ਬਿਉਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ(SAD) ਦੇ ਸੀਨੀਅਰ ਲੀਡਰ ਅਤੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾਂ (Daljit Singh Cheema) ਨੇ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਕਿਸਾਨੀ ਦੀ ਹਾਲਤ ਬੜੀ ਤਰਸਯੋਗ ਹੈ। ਕਿਸਾਨ 15-15 ਦਿਨਾਂ ਤੋਂ ਲੈ ਕੇ ਮੰਡੀਆਂ ਵਿਚ ਰੁਲ ਰਹੇ ਹਨ ਅਤੇ ਨਾ ਕੋਈ ਫਸਲ ਖਰੀਦਣ ਵਾਲਾ ਹੈ ਅਤੇ ਨਾ ਕੋਈ ਲਿਫਟਿੰਗ ਕਰਨ ਵਾਲਾ ਹੈ। ਚੀਮਾਂ ਨੇ ਕਿਹਾ ਕਿ ਅਜਿਹੇ ਹਾਲਾਤ ਲੋਕਾਂ ਨੇ ਕਦੇ ਨਹੀਂ ਦੇਖੇ ਸੀ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਦੇਖਣੇ ਪੈ ਰਹੇ ਹਨ। ਕਿਸਾਨਾਂ ਨੂੰ ਇਸ ਸਮੇਂ ਡੀਏਪੀ ਦੀ ਜ਼ਰੂਰਤ ਹੈ ਜੋ ਮਿਲ ਨਹੀਂ ਰਹੀ ਪਰ ਮਾਰਕੀਟ ਵਿਚ ਬਲੈਕ ਜ਼ਰੂਰ ਵਿਕ ਰਹੀ ਹੈ।

ਕਿਸਾਨਾਂ ਦੀ ਸਮੱਸਿਆ ਨੂੰ ਲੈ ਕੇ ਨਾਂ ਤਾਂ ਸੂਬਾ ਅਤੇ ਨਾਂ ਹੀ ਕੇਂਦਰ ਸਰਕਾਰ ਨੂੰ ਕੋਈ ਚਿੰਤਾ ਹੈ। ਇਸੇ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ 5 ਨਵੰਬਰ ਨੂੰ 11 ਵਜੇ ਹਰ ਹਲਕੇ ਦੇ ਵਿਚ ਰੋਸ ਮੁਜਾਹਰੇ ਕਰੇਗਾ। ਇਸ ਦੇ ਨਾਲ ਹੀ ਮੈਮੋਰੰਡਮ ਡੀਪਟੀ ਕਮਿਸ਼ਨਰ ਜਾਂ ਐਸਡੀਐਮ ਨੂੰ ਦਿੱਤੇ ਜਾਣਗੇ। ਚੀਮਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜਾਂ ਤਾਂ ਸਹੀ ਢੰਗ ਨਾਲ ਕੰਮ ਕਰੋ ਨਹੀਂ ਤਾਂ ਕੁਰਸੀ ਛੱਡ ਦੇਵੋ। ਚੀਮਾਂ ਨੇ ਕਿਹਾ ਕਿ ਸਰਕਾਰ ਦੀਆਂ ਕੀਤੀਆਂ ਗਲਤੀਆਂ ਦੀ ਸਜ਼ਾ ਲੋਕ ਭੁਗਤ ਰਹੇ ਹਨ।

ਇਹ ਵੀ ਪੜ੍ਹੋ –  ਸ਼ੂਗਰ ਦੇ ਮਰੀਜ਼ ਨੂੰ ਪੈਨਸ਼ਨ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ!

 

Exit mobile version