The Khalas Tv Blog India ਨਾਬਾਲਗ ਵਿਦਿਆਰਥਣ ਨਾਲ ਗਲਤ ਸਲੂਕ ਕਰਨ ਵਾਲੇ ਸਕੂਲ ਬੱਸ ਡਰਾਈਵਰ ਨੂੰ 20 ਸਾਲ ਕੈਦ
India

ਨਾਬਾਲਗ ਵਿਦਿਆਰਥਣ ਨਾਲ ਗਲਤ ਸਲੂਕ ਕਰਨ ਵਾਲੇ ਸਕੂਲ ਬੱਸ ਡਰਾਈਵਰ ਨੂੰ 20 ਸਾਲ ਕੈਦ

The school bus driver who raped a minor student was jailed for 20 years

ਨਾਬਾਲਗ ਵਿਦਿਆਰਥਣ ਨਾਲ ਗਲਤ ਸਲੂਕ ਕਰਨ ਵਾਲੇ ਸਕੂਲ ਬੱਸ ਡਰਾਈਵਰ ਨੂੰ 20 ਸਾਲ ਕੈਦ

ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿਚ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਸਕੂਲ ਬੱਸ ਦੇ ਡਰਾਈਵਰ ਸੁਸ਼ੀਲ ਨੂੰ ਅਦਾਲਤ ਨੇ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਉਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਜੁਰਮਾਨਾ ਅਦਾ ਨਾ ਕਰਨ ‘ਤੇ ਉਸ ਨੂੰ ਵਾਧੂ ਕੈਦ ਕੱਟਣੀ ਪਵੇਗੀ।

ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਇਕ ਪਿੰਡ ‘ਚ ਰਹਿਣ ਵਾਲੀ ਸਾਢੇ 17 ਸਾਲਾ ਵਿਦਿਆਰਥਣ ਨੇ ਸੁਸ਼ੀਲ ‘ਤੇ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ ਵਿਚ ਪੀੜਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਵਿਚ ਦੱਸਿਆ ਗਿਆ ਸੀ ਕਿ ਉਹ 12ਵੀਂ ਜਮਾਤ ਵਿਚ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਦੀ ਸੀ। ਉਹ ਰੋਜ਼ਾਨਾ ਸਕੂਲ ਬੱਸ ਵਿਚ ਜਾਂਦੀ ਸੀ। ਉਸ ਬੱਸ ਉਤੇ ਬਾਲਕ ਪਿੰਡ ਦਾ ਸੁਸ਼ੀਲ ਨਾਂ ਲੜਕਾ ਡਰਾਈਵਰ ਸੀ। ਉਸ ਦੀ ਬੱਸ ਡਰਾਈਵਰ ਸੁਸ਼ੀਲ ਨਾਲ ਫੋਨ ‘ਤੇ ਗੱਲ ਹੋਣ ਲੱਗੀ।


5 ਨਵੰਬਰ 2019 ਨੂੰ ਸਵੇਰੇ 8:30 ਵਜੇ ਦੇ ਕਰੀਬ ਉਹ ਦਵਾਈ ਲੈਣ ਲਈ ਜੀਂਦ ਲਈ ਘਰੋਂ ਨਿਕਲੀ ਸੀ। ਜਦੋਂ ਉਹ ਪਿੰਡ ਦੇ ਬੱਸ ਸਟੈਂਡ ‘ਤੇ ਪਹੁੰਚੀ ਤਾਂ ਸੁਸ਼ੀਲ ਉਸ ਨੂੰ ਮੋਟਰਸਾਈਕਲ ‘ਤੇ ਜੀਂਦ ਲੈ ਗਿਆ। ਜੀਂਦ ਤੋਂ ਦਵਾਈ ਲੈ ਕੇ ਵਾਪਸ ਆਉਂਦੇ ਸਮੇਂ ਸੁਸ਼ੀਲ ਉਸ ਨੂੰ ਖੇਤਾਂ ‘ਚ ਲੈ ਗਿਆ ਅਤੇ ਉਥੇ ਉਸ ਨਾਲ ਬਲਾਤਕਾਰ ਕੀਤਾ। ਨਾਲ ਹੀ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਜੀਂਦ ਵਿੱਚ ਹੀ ਕੋਚਿੰਗ ਲੈ ਰਹੇ ਉਸ ਦੇ ਭਰਾ ਨੂੰ ਦੱਸ ਦੇਵੇਗਾ। ਉਹ ਡਰ ਗਈ ਅਤੇ ਆਪਣੇ ਪਰਿਵਾਰ ਵਾਲਿਆਂ ਨੂੰ ਨਹੀਂ ਦੱਸਿਆ।

ਇਸ ‘ਤੇ ਦੋਸ਼ੀ ਉਸ ਨੂੰ ਰੋਜ਼ਾਨਾ ਫੋਨ ਕਰਨ ਲੱਗਾ। 22 ਜਨਵਰੀ 2020 ਨੂੰ ਫਿਰ ਤੋਂ ਦੋਸ਼ੀ ਨੇ ਉਸ ਨੂੰ ਖੇਤ ‘ਚ ਇਕੱਲੀ ਦੇਖ ਕੇ ਬਲਾਤਕਾਰ ਕੀਤਾ। ਉਸ ਨੇ ਸਾਰੀ ਘਟਨਾ ਆਪਣੀ ਮਾਂ ਨੂੰ ਦੱਸੀ। ਸ਼ਿਕਾਇਤ ‘ਤੇ ਪੁਲਿਸ ਨੇ ਪੋਕਸੋ ਐਕਟ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।

Exit mobile version