The Khalas Tv Blog Punjab ਐੱਸਸੀਈਆਰਟੀ ਨੇ ਇਨ੍ਹਾਂ ਜਮਾਤਾਂ ਦੀਆਂ ਪ੍ਰੀਖਿਆਵਾਂ ਦੀ ਤਰੀਕ ‘ਚ ਕੀਤਾ ਫੇਰਬਦਲ
Punjab

ਐੱਸਸੀਈਆਰਟੀ ਨੇ ਇਨ੍ਹਾਂ ਜਮਾਤਾਂ ਦੀਆਂ ਪ੍ਰੀਖਿਆਵਾਂ ਦੀ ਤਰੀਕ ‘ਚ ਕੀਤਾ ਫੇਰਬਦਲ

‘ਦ ਖ਼ਾਲਸ ਬਿਊਰੋ :- ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ, ਪੰਜਾਬ ਨੇ ਗੈਰ ਬੋਰਡ ਕਲਾਸਾਂ 6ਵੀਂ, 7ਵੀਂ, 9ਵੀਂ ਤੇ 11ਵੀਂ ਦੀ ਅੰਗਰੇਜ਼ੀ ਦੀ ਪ੍ਰੈਕਟੀਕਲ ਪ੍ਰੀਖਿਆ ਅਤੇ 8ਵੀਂ ਕਲਾਸ ਲਈ ਐੱਸ ਐੱਸ ਈ ਦੀ ਤਾਰੀਕ ਵਿੱਚ ਤਬਦੀਲੀ ਕਰ ਦਿੱਤੀ ਹੈ।

ਇਨ੍ਹਾਂ ਜਮਾਤਾਂ ਦੀਆਂ ਪ੍ਰੀ-ਬੋਰਡ ਪ੍ਰੀਖਿਆਵਾਂ ਵਿੱਚ ਤਬਦੀਲੀ ਹੋਣ ਕਾਰਨ ਹੁਣ ਇਹ ਪ੍ਰੀਖਿਆਵਾਂ 15 ਫਰਵਰੀ ਤੋਂ 25 ਫਰਵਰੀ ਤੱਕ ਲਈਆਂ ਜਾ ਰਹੀਆਂ ਹਨ। ਇਸ ਲਈ ਉਕਤ ਪ੍ਰੈਕਟੀਕਲ 26 ਫਰਵਰੀ ਤੋਂ 4 ਮਾਰਚ ਦੌਰਾਨ ਲਏ ਜਾਣਗੇ।

ਪਹਿਲਾਂ ਇਨ੍ਹਾਂ ਜਮਾਤਾਂ ਦੀਆਂ ਪ੍ਰੀ-ਬੋਰਡ ਪ੍ਰੀਖਿਆਵਾਂ 8 ਫਰਵਰੀ ਤੋਂ 23 ਫਰਵਰੀ ਤੱਕ ਲਈਆਂ ਜਾਣੀਆਂ ਸੀ ਅਤੇ ਅੰਗਰੇਜ਼ੀ ਵਿਸ਼ੇ ਦਾ ਪ੍ਰੈਕਟੀਕਲ 22 ਫਰਵਰੀ ਤੋਂ 27 ਫਰਵਰੀ ਦੌਰਾਨ ਲਿਆ ਜਾਣਾ ਸੀ।

Exit mobile version