The Khalas Tv Blog India ਗੁਰਦੁਆਰੇ ਦੇ ਹਾਲ ‘ਚ ਜਗਰਾਤਾ ਕਰਵਾਉਣ ਦਾ ਭਖਿਆ ਮਾਮਲਾ! ਵੱਡੇ ਸਿੱਖ ਆਗੂ ਨੇ ਲਿਆ ਨੋਟਿਸ
India Punjab

ਗੁਰਦੁਆਰੇ ਦੇ ਹਾਲ ‘ਚ ਜਗਰਾਤਾ ਕਰਵਾਉਣ ਦਾ ਭਖਿਆ ਮਾਮਲਾ! ਵੱਡੇ ਸਿੱਖ ਆਗੂ ਨੇ ਲਿਆ ਨੋਟਿਸ

ਬਿਊਰੋ ਰਿਪਰੋਟ –  ਹਰਿਆਣਾ (Haryana) ਦੇ ਜ਼ਿਲ੍ਹਾ ਕਰਨਾਲ (Karnal) ਦੇ ਪਿੰਡ ਸ਼ਾਮਗੜ ਦੇ ਗੁਰਦੁਆਰਾ ਸਾਹਿਬ ਦੇ ਹਾਲ ਵਿਚ ਜਗਰਾਤਾ ਹੋਇਆ ਸੀ, ਇਸ ‘ਤੇ ਹੁਣ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਨੋਟਿਸ ਲੈਂਦੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਗੁਰਮਰਿਆਦਾ ਦੇ ਵਿਰੁੱਧ ਗੁਰਦੁਆਰੇ ਵਿਚ ਜਗਰਾਤਾ ਕਰਵਾਇਆ ਗਿਆ ਹੈ। ਇਸ ਨੂੰ ਕਿਸੇ ਵੀ ਤਰ੍ਹਾਂ ਨਾਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤੁਰੰਤ ਸਕੱਤਰ ਧਰਮ ਪ੍ਰਚਾਰ ਦੀ ਡਿਊਟੀ ਲਗਾਈ ਸੀ। ਜਿਨ੍ਹਾਂ ਨੇ ਗੁਰਦੁਆਰਾ ਕਮੇਟੀ ਕੋਲੋ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਕੇ ਅਗਲੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਇਸ ਘਟਨਾ ਨੂੰ ਉਜਾਗਰ ਕਰਨ ਵਾਲੇ ਸਿੱਖ ਨੂੰ ਧਮਕੀਆਂ ਦੇਣ ਨੂੰ ਮੰਦਭਾਗਾ ਦੱਸਿਆ ਹੈ।

ਦਾਦੂਵਾਲ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਨਾਲ ਸਮਾਜ ਵਿਚ ਤਣਾਅ ਪੈਦਾ ਕਰਦੀਆਂ ਹਨ। ਇਸ ਕਾਰਨ ਅਮਨ ਸ਼ਾਤੀ ਵੀ ਭੰਗ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਜੱਗ ਜਾਹਿਰ ਕਰਨ ਵਾਲੇ ਨੌਜਵਾਨ ਲਾਡੀ ਸਿੰਘ ਦਾ ਜੇਕਰ ਕੋਈ ਵੀ ਜਾਨੀ ਨਾ ਮਾਲੀ ਨੁਕਸਾਨ ਹੁੰਦਾ ਹੈ ਉਸ ਦੇ ਜ਼ਿੰਮੇਵਾਰ ਸ਼ਰਾਰਤੀ ਲੋਕ ਹੋਣਗੇ। ਇਸ ਲਈ ਪੁਲਿਸ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ।  

ਬਿਕਰਮ ਮਜੀਠੀਆ ਨੇ ਵੀ ਵੀਡੀਓ ਕੀਤੀ ਸ਼ੇਅਰ

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਰਨਾਲ ਦੇ ਇੱਕ ਸਿੱਖ ਨੌਜਵਾਨ ਦਾ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਦੱਸ ਰਿਹਾ ਹੈ ਉਨ੍ਹਾਂ ਦੇ ਪਿੰਡ ਸ਼ਾਮਗੜ੍ਹ ਦੇ ਗੁਰੂ ਘਰ ਵਿੱਚ ਜਗਰਾਤਾ ਕਰਵਾਇਆ ਗਿਆ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਅਸੀਂ ਪ੍ਰਬੰਧਕਾਂ ਨਾਲ ਮਿਲੇ ਤਾਂ ਉਨ੍ਹਾਂ ਨੇ ਮੁਆਫ਼ੀ ਮੰਗੀ ਪਰ ਥੋੜੇ ਦਿਨ ਬਾਅਦ ਉਨ੍ਹਾਂ ਨੂੰ ਕੁਝ ਲੋਕਾਂ ਦੇ ਵੱਲੋਂ ਧਮਕੀਆਂ ਮਿਲ ਰਹੀਆਂ ਹਨ।

ਵੀਡੀਓ ਸ਼ੇਅਰ ਕਰਨ ਤੋਂ ਬਾਅਦ ਮਜੀਠੀਆ ਨੇ ਨੌਜਵਾਨ ਨੇ ਸਿੱਖ ਮਰਿਆਦਾ ਮੁਤਾਬਿਕ ਵੀ ਜਾਗਰੂਕ ਕੀਤਾ ਸੀ। ਪਰ ਹੁਣ ਉਸ ਦੀ ਜਾਨ ਨੂੰ ਖਤਰਾ ਹੈ। ਇਹ ਸਾਡੇ ਧਰਮ ਵਿੱਚ ਦਖਲ ਅੰਦਾਜ਼ੀ ਹੈ। ਸਾਨੂੰ ਸਾਰੇ ਧਰਮਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਹਰਿਆਣਾ ਦੇ ਡੀਜੀਪੀ ਅਤੇ ਮੁੱਖ ਮੰਤਰੀ ਨਾਇਬ ਸੈਣੀ ਧਮਕੀ ਦੇਣ ਵਾਲਿਆਂ ਖਿਲਾਫ ਫੌਰਨ ਕਾਰਵਾਈ ਕਰਨ ਇਸ ਤੋਂ ਪਹਿਲਾਂ ਕਿ ਇਹ ਵੱਡਾ ਮੁੱਦਾ ਬਣ ਜਾਵੇ।

ਇਹ ਵੀ ਪੜ੍ਹੋ –  ਕੇਂਦਰੀ ਖੇਤੀਬਾੜੀ ਮੰਤਰੀ ਦਾ ਕਿਸਾਨਾਂ ਦੇ ਹੱਕ ਵਿੱਚ ਵੱਡਾ ਐਲਾਨ! ਸ਼ੰਭੂ ਬਾਰਡਰ ਦੇ ਬੈਠੇ ਕਿਸਾਨਾਂ ਲਈ ਵੱਡਾ ਸੁਨੇਹਾ

 

Exit mobile version