ਸ਼੍ਰੋਮਣੀ ਅਕਾਲ ਦਲ ਦੇ ਬਾਗੀ ਧੜੇ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਬਰਸੀ ਸਮਾਗਮ ਮੌਕੋ ਸਿਆਸੀ ਕਾਨਫਰੰਸ ਕੀਤੀ ਗਈ। ਇਸ ਮੌਕੇ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਅਕਾਲੀ ਦਲ ਨੂੰ ਬਚਾਉਣ ਲਈ ਅਕਾਲੀ ਸੁਧਾਰ ਲਹਿਰ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਅੰਦਰ ਪੰਥ ਦਾ ਦਰਦ ਸੀ ਜਿਸ ਕਰਕੇ ਅਸੀ ਇਹ ਇਸ ਲਹਿਰ ਨੂੰ ਚਲਾਉਣ ਦਾ ਫੈਸਲਾ ਲਿਆ ਹੈ। ਅਕਾਲੀ ਦਲ ਦੀ ਹੋਂਦ ਦਿਨੋ ਦਿਨ ਖਤਮ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਲਹਿਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਸੀ ਸਾਰੇ ਇਕੱਠੇ ਹੋ ਕੇ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਬੇਨਤੀ ਕੀਤੀ ਸੀ ਕਿ ਪਾਰਟੀ ਨੂੰ ਲੋਕਾਂ ਨੇ ਵਾਰ-ਵਾਰ ਨਕਾਰਿਆ ਹੈ। ਇਸ ਕਰਕੇ ਅਸਤੀਫਾ ਦੇ ਕੇ ਪ੍ਰਧਾਨਗੀ ਕਿਸੇ ਹੋਰ ਨੂੰ ਸੌਂਪ ਦੇਵੋ। ਸੁਖਬੀਰ ਬਾਦਲ ਨੂੰ ਤਿਆਗ ਕਰ ਦੇਣਾ ਚਾਹੀਦਾ ਸੀ ਪਰ ਉਸ ਨੇ ਆਪਣੀ ਜਿੱਦ ਨਹੀਂ ਛੱਡੀ। ਇਸ ਤੋਂ ਬਾਅਦ ਸਾਰੇ ਲੀਡਰਾਂ ਨੇ ਇਕੱਠੇ ਹੋ ਕੇ ਲਹਿਰ ਦੀ ਸ਼ੁਰੂਆਤ ਕੀਤੀ ਹੈ। ਜੇਕਰ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਦਿੰਦਾ ਤਾਂ ਅੱਜ ਅਕਾਲੀ ਦਲ ਨੂੰ ਅਜਿਹੇ ਦਿਨ ਨਹੀਂ ਦੇਖਣੇ ਪੈਣੇ ਸੀ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਝੂੰਦਾਂ ਕਮੇਟੀ ਦੇ ਮੈਂਬਰ ਸਨ। ਇਸ ਰਿਪੋਰਟ ਵਿੱਚ ਪਹਿਲੀ ਮੰਗ ਸੀ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਵੇ। ਇਸ ਤੋਂ ਬਾਅਦ ਦੂਸਰੀ ਮੰਗ ਕੀਤੇ ਬੱਜਰ ਗੁਨਾਹਾਂ ਦੀ ਅਕਾਲੀ ਤਖਤ ਸਾਹਿਬ ਤੇ ਜਾ ਕੇ ਗਲਤੀ ਮੰਗਣ ਦੀ ਸੀ ਪਰ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਨੂੰ ਵੀ ਪਿੱਠ ਦਿਖਾ ਦਿੱਤੀ। ਵਡਾਲਾ ਨੇ ਕਿਹਾ ਇਕ ਪਾਸੇ ਅੱਝ ਮਲਕ ਭਾਗੋ ਹੈ ਅਤੇ ਇਕ ਪਾਸੇ ਭਾਈ ਲਾਲੋ, ਹੁਣ ਸੰਗਤ ਫੈਸਲਾ ਕਰੇ ਕਿ ਕਿਸ ਦਾ ਸਾਥ ਦੇਣਾ ਹੈ। ਵਡਾਲਾ ਨੇ ਕਿਹਾ ਕਿ ਜਲਦੀ ਹੀ ਬੰਦੀ ਸਿੰਘਾਂ ਦੇ ਹੱਕ ਵਿੱਚ ਵੱਡਾ ਪ੍ਰੋਗਰਾਮ ਉਲਿਕਿਆ ਜਾਵੇਗਾ ਅਤੇ ਪੰਜਾਬ ਦੇ ਪੰਜਬੀ ਬੋਲਦੇ ਇਲਾਕਿਆ ਦੇ ਨਾਲ -ਨਾਲ ਚੰਡੀਗੜ੍ਹ ਦਾ ਮੁੱਦਾ ਵੀ ਚੁੱਕਿਆ ਜਾਵੇਗਾ। ਜੇਕਰ ਪੰਜਾਬ ਲਈ ਸੰਤ ਲੌਗੋਵਾਲ ਵਾਂਗ ਕੁਰਬਾਨੀ ਵੀ ਦੇਣੀ ਪਈ ਤਾਂ ਇਸ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ।
ਇਸ ਮੌਕੇ ਬੀਬੀ ਜਗੀਰ ਕੌਰ ਨੇ ਵੀ ਸੁਖਬੀਰ ਸਿੰਘ ਬਾਦਲ ‘ਤੇ ਜੰਮ ਕੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਪਾਰਟੀਆਂ ਦੀਆਂ ਜੜ੍ਹਾਂ ਵਿੱਚ ਬੈਠ ਗਿਆ ਹੈ। ਇਕ ਪਾਸੇ ਸੁਖਬੀਰ ਪਾਰਟੀ ਨੂੰ ਨਿਘਾਰ ਵੱਲ ਲੈ ਕੇ ਜਾ ਰਿਹਾ ਹੈ ਅਤੇ ਦੂਜੇ ਪਾਸੇ ਅਸੀਂ ਪਾਰਟੀ ਨੂੰ ਬਚਾਉਣ ਲਈ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪਿਛਲਿਆਂ 5 ਚੋਣਾਂ ਵਿੱਚ ਲੋਕਾਂ ਨੇ ਸੁਖਬੀਰ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਕਿਸੇ ਵੀ ਕੀਮਤ ‘ਤੇ ਸੁਖਬੀਰ ਸਿੰਘ ਬਾਦਲ ਨਾਲ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਹੱਡੀ ਪੱਸਲੀ ਟੁੱਟ ਕੇ ਜੁੜ ਸਕਦੀ ਹੈ ਪਰ ਟੁੱਟਿਆ ਭਰੋਸਾ ਕਦੀਂ ਵੀ ਨਹੀਂ ਜੁੜਦਾ। ਸੁਖਬੀਰ ਸਿੰਘ ਬਾਦਲ ਨੇ ਸਾਰਿਆਂ ਦਾ ਭਰੋਸਾ ਤੋੜਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ‘ਤੇ ਭਾਜਪਾ ਨਾਲ ਜੁੜੇ ਹੋਣ ਦੇ ਇਲਜਾਮ ਲਗਾਉਣ ਵਾਲੇ ਖੁਦ 23 ਸਾਲ ਤੱਕ ਬਿਨਾ ਸ਼ਰਤ ਭਾਜਪਾ ਨਾਲ ਸਮਝੌਤੇ ਵਿੱਚ ਰਹੇ ਹਨ। ਇਨ੍ਹਾਂ ਆਪ ਵਜ਼ੀਰੀਆਂ ਮਾਣੀਆਂ ਹਨ ਪਰ ਹੁਣ ਇਹ ਦੂਜਿਆਂ ਤੇ ਗਲਤ ਇਲਜ਼ਾਮ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਕੋਈ ਮਿਲਣ ਤੱਕ ਦਾ ਸਮਾਂ ਨਹੀਂ ਦਿੰਦਾ। ਐਸ.ਜੀ.ਪੀ.ਸੀ ਦੇ ਪ੍ਰਧਾਨ ਦੇ ਅਹੁਦੇ ਦਾ ਇਹ ਹਾਲ ਹੋ ਗਿਆ ਕਿ ਕੋਈ ਛੋਟਾ ਅਧਿਕਾਰੀ ਵੀ ਮਿਲਣ ਦਾ ਸਮਾਂ ਨਹੀਂ ਦਿੰਦਾ।
ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਚਾਪਲੂਸਾ ਦੇ ਹੱਥਾਂ ਵਿੱਚ ਖੇਡ ਰਿਹਾ ਹੈ। ਪਾਰਟੀ ਵਿੱਚ ਵਫਾਦਾਰਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਉਨ੍ਹਾਂ ਸੁਖਬੀਰ ਸਿੰਘ ਬਾਦਲ ‘ਤੇ ਡੇਰਾ ਸਿਰਸਾ ਮੁੱਖੀ ‘ਤੇ ਦਰਜ ਕੇਸ ਰੱਦ ਕਰਵਾਉਣ ਦਾ ਇਲਜਾਮ ਲਗਾਉਂਦਿਆਂ ਕਿਹਾ ਕਿ ਸਿਰਫ ਵੋਟਾਂ ਕਰਕੇ ਇਸ ਨੇ ਅਕਾਲ ਤਖਤ ਸਾਹਿਬ ਨੂੰ ਪਿੱਠ ਦਿੱਤੀ ਹੈ। ਉਨ੍ਹਾਂ ਸੁਖਬੀਰ ਦੇ ਉਸ ਬਿਆਨ ‘ਤੇ ਤੰਜ ਕੱਸਿਆ ਜਿਸ ਵਿੱਚ ਉਨ੍ਹਾਂ ਕਿਹਾ ਕਿ ਸੀ ਕਿ ਸਿੱਖ ਸ਼ਕਲ ਤੋਂ ਨਹੀਂ ਦਿੱਲ ਤੋਂ ਹੁੰਦਾ ਹੈ। ਚੰਦੂਮਾਜਰਾ ਨੇ ਕਿਹਾ ਕਿ ਇਸ ਬਿਆਨ ਤੇ ਅਕਾਲ ਤਖਤ ਸਾਹਿਬ ਨੂੰ ਇਸ ਬਿਆਨ ਦਾ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾ ਸੁਖਬੀਰ ਬਾਦਲ ਨੂੰ ਝੂਠਾ ਦੱਸਦਿਆਂ ਕਿਹਾ ਕਿ ਇਹ ਝੂਠਾਂ ਪ੍ਰਚਾਰ ਕਰ ਰਿਹਾ ਹੈ ਕਿ ਬਲੈਕ ਥੰਡਰ ਪਿੱਛੇ ਚੰਦੂਮਾਜਰਾ ਦਾ ਹੱਥ ਹੈ। ਇਸ ਨੂੰ ਚੰਦੂਮਾਜਰਾ ਨੇ ਸਿਰਾ ਸਰ ਝੂਠਾ ਦੱਸਿਆ ਹੈ।
ਇਹ ਵੀ ਪੜ੍ਹੋ – ਹੁਣ 3 ਸ਼ਰਤਾਂ ਨਾਲ ‘ਸਿੰਗਲ ਪੇਰੈਂਟ’ ਨੂੰ ਵੀ ਗੋਦ ਮਿਲੇਗਾ ਬੱਚਾ! ਵਿਆਹੁਤਾ ਜੋੜੇ ਲਈ ਵੀ ਗੋਦ ਲੈਣ ਦੇ ਨਿਯਮ ਬਦਲੇ