The Khalas Tv Blog Punjab ਪੰਜਾਬ ਵਿੱਚੋਂ ਨ ਸ਼ਾ ਖਤਮ ਕਰਨ ਲਈ ਵੱਡਾ ਐਕਸ਼ਨ ਲਵੇਗੀ ਪੰਜਾਬ ਸਰਕਾਰ
Punjab

ਪੰਜਾਬ ਵਿੱਚੋਂ ਨ ਸ਼ਾ ਖਤਮ ਕਰਨ ਲਈ ਵੱਡਾ ਐਕਸ਼ਨ ਲਵੇਗੀ ਪੰਜਾਬ ਸਰਕਾਰ

ਦ ਖ਼ਾਲਸ ਬਿਊਰੋ : ਭ੍ਰਿ ਸ਼ ਟਾਚਾਰ ਤੇ ਕਾਬੂ ਪਾਉਣ ਲਈ ਹੈਲਪਲਾਈਨ ਨੰਬਰ ਜਾਰੀ ਕਰਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਨ ਸ਼ੇ ਦੀ ਤਸ ਕਰੀ ਅਤੇ ਵਿਕਰੀ ਰੋਕਣ ਲਈ ਵੀ ਅਜਿਹਾ ਹੀ ਕਦਮ ਚੱਕਣ ਦੀ ਤਿਆਰੀ ਵਿੱਚ ਹੈ। ਜਾਣਕਾਰੀ ਅਨੁਸਾਰ ਸਰਕਾਰ ਜਲਦੀ ਹੀ ਐਂਟੀ ਕਰੱਪਸ਼ਨ ਹੈਲਪਲਾਈਨ ਦੀ ਤਰਜ ਤੇ ਨ ਸ਼ਾ ਤਸਕ ਰੀ ਦੀ ਸ਼ਿਕਾ ਇਤ ਦੇਣ ਲਈ ਵੀ ਹੈਲਪਲਾਈਨ ਨੰਬਰ ਜਾਰੀ ਕਰ ਸਕਦੀ ਹੈ। ਇਸ ਤੋਂ ਇਲਾਵਾ  ਨ ਸ਼ੇ ਤੇ ਕਾਬੂ ਪਾਉਣ ਲਈ ਨਵੀਂ ਐਸਟੀਐਫ ਦੀ ਵੀ ਨਿਯੁਕਤੀ ਕੀਤੀ ਜਾਵੇਗੀ ,ਜਿਸ ਵਿੱਚ ਪੰਜਾਬ ਪੁਲਿਸ ਦੇ ਡੀਜੀਪੀ ਪੱਧਰ ਤੱਕ ਦੇ ਅਧਿਕਾਰੀਆਂ ਨੂੰ ਸ਼ਾਮਿਲ ਕੀਤੇ ਜਾਣ ਦੀ ਚਰਚਾ ਹੈ।ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਦ ਇਸ ਐਸਟੀਐਫ ਦੇ ਕੰਮਾਂ ਤੇ ਨਿਗਰਾਨੀ ਰੱਖੀ ਜਾਵੇਗੀ। ਇਸ ਸੰਬੰਧ ਵਿੱਚ ਪੰਜਾਬ ਸਰਕਾਰ ਜਲਦ ਹੀ ਕੋਈ ਵੱਡੀ ਘੋਸ਼ਣਾ ਕਰ ਸਕਦੀ ਹੈ। 

Exit mobile version