The Khalas Tv Blog Punjab ਪੰਜਾਬ ਸਰਕਾਰ ਅਵਾਰਾ ਪਸ਼ੂਆਂ ਦੇ ਇੰਤਜ਼ਾਮ ਲਈ ਲਿਆ ਰਹੀ ਹੈ ਟ੍ਰਿਪਲ ਪੀ ਮੋਡ
Punjab

ਪੰਜਾਬ ਸਰਕਾਰ ਅਵਾਰਾ ਪਸ਼ੂਆਂ ਦੇ ਇੰਤਜ਼ਾਮ ਲਈ ਲਿਆ ਰਹੀ ਹੈ ਟ੍ਰਿਪਲ ਪੀ ਮੋਡ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੜਕਾਂ ‘ਤੇ ਘੁੰਮਣ ਵਾਲੇ ਅਵਾਰਾ ਪਸ਼ੂਆਂ ਦੇ ਬੰਦੋਬਸਤ ਲਈ ਟ੍ਰਿਪਲ ਪੀ ਮੋਡ ਪ੍ਰੋਗਰਾਮ ਦਾ ਐਲਾਨ ਕੀਤਾ ਹੈ, ਜਿਸ ਤਹਿਤ ਅਵਾਰਾ ਪਸ਼ੂਆਂ ਜਾਂ ਗਾਂਵਾਂ ਨੂੰ ਕੈਟਲ ਪਾਊਂਡ ਵਿੱਚ ਭੇਜਣ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਸਕੀਮ ਤਹਿਤ 22 ਜ਼ਿਲ੍ਹਿਆਂ ਵਿੱਚ ਸਰਕਾਰੀ ਕੈਟਲ ਪਾਊਂਡ ਬਣੇ ਹੋਏ ਹਨ। ਕਈ ਕੈਟਲ ਪਾਊਂਡ 35 ਏਕੜ ਅਤੇ ਕਿਤੇ 20 ਏਕੜ ਦੀ ਜਗ੍ਹਾ ‘ਤੇ ਬਣਾਏ ਗਏ ਹਨ। ਹਾਲਾਂਕਿ, ਇਨਫਰਾਸਟਰਕਚਰ ਦੀ ਘਾਟ ਹੈ, ਪਰ ਇਸਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ। ਇਸ ਸਕੀਮ ਨਾਲ ਸੜਕ ਹਾਦਸਿਆਂ ਤੋਂ ਬਚਾਅ ਹੋਵੇਗਾ।

Exit mobile version