The Khalas Tv Blog Punjab ਗੈਂ ਗਸਟਰਾਂ ਦੇ ਖਾਤਮੇ ਲਈ ਪੰਜਾਬ ਸਰਕਾਰ ਦ੍ਰਿੜ
Punjab

ਗੈਂ ਗਸਟਰਾਂ ਦੇ ਖਾਤਮੇ ਲਈ ਪੰਜਾਬ ਸਰਕਾਰ ਦ੍ਰਿੜ

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚੋਂ ਗੈਂ ਗਸਟਰਾਂ ਦੇ ਖਾਤਮੇ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਹੋਰ ਮਜਬੂਤ ਕੀਤਾ ਜਾ ਰਿਹਾ ਹੈ।ਸੂ ਬੇ ਦੇ ਵਿੱਚ ਫੋਰਸ ਦੀਆਂ 8 ਯੂਨੀਟਾਂ ਨੂੰ ਤਾਇਨਾਤ ਕੀਤਾ ਜਾਵੇਗਾ। ।ਇੰਸਪੈਕਟਰ ਜਨਰਲ ਰੈਂਕ ਦੇ ਅਧਿਕਾਰੀ ਦੇ ਅਧੀਨ ਇਸ ਫੋਰਸ ਵਿੱਚ 250 ਪੁਲਿਸ ਜਵਾਨਾਂ ਨੂੰ ਲਾਇਆ ਜਾਵੇਗਾ। ਪਟਿਆਲਾ  ਰੇਂਜ,ਫਿਰੋਜਪੁਰ,ਲੁਧਿਆਣਾ,ਬਠਿੰਡਾ,ਜਲੰਧਰ,ਫਰੀਦਕੋਟ ਤੇ ਰੋਪੜ ਵਿੱਚ ਇਸ ਫੋਰਸ ਨੂੰ ਤਾਇਨਾਤ ਕੀਤਾ ਜਾਵੇਗਾ।ਸਰਹੱਦੀ ਇਲਾਕਿਆਂ ਵਿੱਚ ਵੀ ਇਸ ਦੀ ਤਾਇਨਾਤੀ ਹੋਵੇਗੀ। ਆਈਜੀ ਪੱਧਰ ਦੇ ਅਧਿਕਾਰੀ ਟੀਮ ਦੀ ਅਗਵਾਈ ਕਰਨਗੇ। ਅੰਮ੍ਰਿਤਸਰ ਸਮੇਤ ਜਦੋਂ ਵੀ ਕਿਸੇ ਮੁਕਾਬਲੇ ਵਰਗੀ ਸਥਿਤੀ ਪੈਦਾ ਹੋਵੇਗੀ ਤਾਂ ਇਹ ਟੀਮਾਂ ਇਸ ਨੂੰ ਅੰਜਾਮ ਦੇਣਗੀਆਂ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ‘ਚੋਂ ਗੈਂ ਗਸਟਰਾਂ ਦਾ ਸਫਾਇਆ ਕਰਨ ਲਈ ਅਪ੍ਰੈਲ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ AGTF ਦਾ ਗਠਨ ਕੀਤਾ ਗਿਆ ਸੀ। ਐਤਵਾਰ ਨੂੰ, AGTF ਦੇ ਮੁਖੀ ਪ੍ਰਮੋਦ ਬਾਨ ਨੇ ਕਿਹਾ ਕਿ AGTF ਨੂੰ 250 ਵਾਧੂ ਅਧਿਕਾਰੀ ਅਤੇ ਕਮਾਂਡੋ ਦਿੱਤੇ ਜਾਣਗੇ। ਸਰਕਾਰ ਨੇ ਹਰੇਕ ਰੇਂਜ ਪੱਧਰ ‘ਤੇ AGTF ਯੂਨਿਟ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।

ਮੰਤਰੀ ਅਮਨ ਅਰੋੜਾ ਨੇ ਐਤਵਾਰ ਨੂੰ ਕਿਹਾ ਕਿ ਸੂਬੇ ਵਿੱਚੋਂ ਅਪਰਾ ਧ ਨੂੰ ਖਤਮ ਕਰਨ ਲਈ ਪੰਜਾਬ ਪੁਲਿਸ ਦੀ ਹਾਲ ਹੀ ਵਿੱਚ ਗਠਿਤ ਐਂਟੀ ਟਾਸਕ ਫੋਰਸ ਨੇ ਪਿਛਲੇ ਇੱਕ ਮਹੀਨੇ ਵਿੱਚ 90 ਤੋਂ ਵੱਧ ਗੈਂ ਗਸਟਰਾਂ ਨੂੰ ਗ੍ਰਿਫਤਾਰ ਜਾਂ ਖਤਮ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪਿਛਲੀਆਂ ਸਰਕਾਰਾਂ ‘ਤੇ ਗੈਂ ਗਸਟਰਾਂ ਅਤੇ ਡਰੱ ਗ ਮਾ ਫੀਆ ਨੂੰ ਸਰਪ੍ਰਸਤੀ ਦੇਣ ਦਾ ਦੋ ਸ਼ ਲਗਾਇਆ। ਉਨ੍ਹਾਂ ਨੇ ਗੈਂ ਗਸਟਰਾਂ ਅਤੇ ਅਪਰਾ ਧੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਜਲਦੀ ਹੀ ਅਪਰਾ ਧ ਦਾ ਰਾਹ ਛੱਡ ਦੇਣ, ਨਹੀਂ ਤਾਂ ਸਰਕਾਰ ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰੇਗੀ। ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਕਲਚਰ ਅਤੇ ਡਰੱਗ ਮਾਫੀਆ ਕਦੇ ਵੀ ਸਿਰ ਨਾ ਚੁੱਕਦਾ ਜੇਕਰ ਪਿਛਲੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਪਨਾਹ ਨਾ ਦਿੱਤੀ ਹੁੰਦੀ।

Exit mobile version