The Khalas Tv Blog Punjab ਪੰਜਾਬ ਸਰਕਾਰ ਨੇ ਦਿੱਤਾ ਉਸਾਰੀ ਮਜ਼ਦੂਰਾਂ ਨੂੰ ਦੀਵਾਲੀ ਦਾ ਤੋਹਫਾ,ਘੱਟੋ ਘੱਟ ਮਹੀਨਾ ਵਾਰ ਆਮਦਨ ਦੇ ਵਿੱਚ ਹੋਇਆ ਵਾਧਾ
Punjab

ਪੰਜਾਬ ਸਰਕਾਰ ਨੇ ਦਿੱਤਾ ਉਸਾਰੀ ਮਜ਼ਦੂਰਾਂ ਨੂੰ ਦੀਵਾਲੀ ਦਾ ਤੋਹਫਾ,ਘੱਟੋ ਘੱਟ ਮਹੀਨਾ ਵਾਰ ਆਮਦਨ ਦੇ ਵਿੱਚ ਹੋਇਆ ਵਾਧਾ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਰਜਿਸਟਰਡ ਉਸਾਰੀ ਮਜ਼ਦੂਰਾਂ ਨੂੰ ਦੀਵਾਲੀ ਦਾ ਤੋਹਫਾ ਦਿੰਦੇ ਹੋਏ ਉਹਨਾਂ ਦੀ ਘੱਟੋ ਘੱਟ ਮਹੀਨਾ ਵਾਰ ਆਮਦਨ ਦੇ ਵਿੱਚ ਵਾਧਾ ਕਰਨ ਦਾ ਫੈਸਲਾ ਲਿਆ ਹੈ। ਇਸ ਗੱਲ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਟਵੀਟ ਕਰ ਕੇ ਦਿੱਤੀ ਹੈ।

ਆਪਣੇ ਟਵੀਟ ਵਿੱਚ ਉਹਨਾਂ ਲਿੱਖਿਆ ਹੈ, “ਦਿਨ ਰਾਤ ਮਿਹਨਤ ਕਰ ਪੰਜਾਬ ਦੇ ਵਿਕਾਸ ‘ਚ ਅਹਿਮ ਯੋਗਦਾਨ ਪਾਉਣ ਵਾਲੇ ਉਸਾਰੀ ਮਜ਼ਦੂਰਾਂ ਲਈ ਅੱਜ ਮੈਂ ਇੱਕ ਖੁਸ਼ਖਬਰੀ ਸਾਂਝੀ ਕਰ ਰਿਹਾ ਹਾਂ। ਪੰਜਾਬ ਸਰਕਾਰ ਨੇ ਰਜਿਸਟਰਡ ਉਸਾਰੀ ਮਜ਼ਦੂਰਾਂ ਦੀ ਘੱਟੋਂ ਘੱਟ ਮਹੀਨਾ ਵਾਰ ਆਮਦਨ ਦੇ ਵਿੱਚ ਵਾਧਾ ਕਰਨ ਦਾ ਫੈਸਲਾ ਲਿਆ ਹੈ ਤਾਂ ਜੋ ਪਸੀਨਾ ਸੁੱਕਣ ਤੋਂ ਪਹਿਲਾਂ ਮਜ਼ਦੂਰ ਦੀ ਮਿਹਨਤ ਦੀ ਕਮਾਈ ਓਹਦੇ ਹੱਥਾਂ ‘ਚ ਹੋਵੇ”

ਇਸ ਦੇ ਨਾਲ ਹੀ ਉਹਨਾਂ ਆਪਣੇ ਟਵੀਟ ਵਿੱਚ ਇੱਕ ਸੂਚੀ ਵੀ ਜਾਰੀ ਕੀਤੀ ਹੈ,ਜਿਸ ਵਿੱਚ ਇਸ ਸਬੰਧੀ ਵਿਸਤਾਰ ਨਾਲ ਜਾਣਕਾਰੀ ਹੈ।

ਇਸ ਵਿੱਚ ਲਿਖਿਆ ਗਿਆ ਹੈ ਕਿ ਗੈਰ ਹੁਨਰਮੰਦ ਕਾਮਿਆਂ ਦੀ ਮਹੀਨਾਵਾਰ ਆਮਦਨ 9192.72 ਰੁਪਏ ਤੋਂ 9907.68 ਰੁਪਏ,ਅਰਧ- ਹੁਨਰਮੰਦ ਕਾਮਿਆਂ ਦੀ ਆਮਦਨ 9972.72 ਤੋਂ 10687.68 ਰੁਪਏ ,ਹੁਨਰਮੰਦ ਕਾਮਿਆਂ ਦੀ ਆਮਦਨ 10869.73 ਤੋਂ 11584.68 ਰੁਪਏ ਤੇ ਉੱਚ ਹੁਨਰਮੰਦ ਕਾਮਿਆਂ ਦੀ ਆਮਦਨ 11901.72 ਤੋਂ 12616.68 ਰੁਪਏ ਕੀਤੀ ਗਈ ਹੈ ।

Exit mobile version