The Khalas Tv Blog India ਪੰਜਾਬ ਸਰਕਾਰ ਨੇ ਘੇਰੀ ਕੇਂਦਰ ਸਰਕਾਰ
India Punjab

ਪੰਜਾਬ ਸਰਕਾਰ ਨੇ ਘੇਰੀ ਕੇਂਦਰ ਸਰਕਾਰ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਦੇਸ਼ ਵਿੱਚ ਵੱਧ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨੇ ਕਿਹਾ ਮਹਿੰਗਾਈ ਕਾਰਨ ਸਾਡੇ ਦੇਸ਼ ਦੀ ਆਰਥਿਕਤਾ ਤਹਿਸ ਨਹਿਸ ਹੋਣ ਦੀ ਤਾਗਾਦ ਤੇ ਹੈ। ਪਹਿਲਾਂ ਨਾਲੋ ਦੇਸ਼ ਵਿੱਚ ਹੁਣ ਮਹਿੰਗਾਈ ਵੱਧ ਹੋਈ ਹੈ। ਉਨਾਂ ਨੇ ਕਿਹਾ ਕਿ 2014 ਤੋਂ ਲੈ ਕੇ 2022 ਤੱਕ ਜਦੋਂ ਦੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਣੇ ਹਨ ਉਦੋਂ ਦੀ ਮਹਿੰਗਾਈ ਦੀ ਦਰ ਦੁਗਣੀ ਹੋਈ ਹੈ।  ਕੰਗ ਨੇ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਮਹਿੰਗਾਈ ਇੰਨੀ ਜਿਆਦਾ ਵਧੀ ਹੈ ਕਿ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।

ਕੰਗ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵਾਅਦਾ ਕੀਤਾ ਸੀ ਜੇਕਰ ਦੇਸ਼ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਦੇਸ਼ ਹਰ ਇੱਕ ਵਿਅਕਤੀ ਦੇ ਖਾਤੇ ਵਿੱਚ 15 ਲੱਖ ਰੁਪਏ ਆਉਣਗੇ। ਕੰਗ ਨੇ ਕਿਹਾ ਕਿ ਕਿਸੇ ਦੇ ਖਾਤੇ ਵਿੱਚ 15 ਲੱਖ ਤਾਂ ਕੀ ਆਉਣੇ ਸੀ  15 % ਦੀ ਦਰ ਤੋਂ ਵੱਧ ਮਹਿੰਗਾਈ ਨਾਲ ਲੋਕ ਜੂਝ ਰਹੇ ਹਨ। ਉਨ੍ਹਾਂ ਨੇ ਕਿਹਾ ਕਿ 2014 ਤੋਂ ਲੈ ਕੇ 2022 ਤੱਕ ਤੇਲ ਦੀਆਂ ਕੀਮਤਾਂ ਵਿੱਚ 90 ਫੀਸਦੀ ਵਾਧਾ , ਦਾਲਾਂ ‘ਚ 50 ਫੀਸਦੀ ਦਰ ਦਾ ਵਾਧਾ ਅਤੇ  ਸਬਜ਼ੀਆਂ ਦੀ ਦਰ ‘ਚ 25 ਫੀਸਦੀ ਵਾਧਾ ਹੋਇਆ ਹੈ।  

ਇਸ ਤੋਂ ਇਲਾਵਾ ਪੈਟਰੋਲ , ਰਸੋਈ ਗੈਸ   ਅਤੇ ਡੀਜ਼ਲ ਦੀਆਂ ਕੀਮਤਾਂ ਵਿ4ਚ 40 ਫੀਸਦੀ ਵਾਧਾ ਹੋਇਆ ਹੈ। ਕੰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਰਾਜ ਵਿੱਚ ਕਿਸਾਨਾਂ ਦੀ ਆਮਦਨ ਦੁਗਣੀ ਤਾਂ ਕੀ ਹੋਣੀ ਸੀ ਸਗੋਂ ਪਿਛਲੇ ਸੱਤ ਸਾਲਾਂ ਵਿੱਚ 30 ਫੀਸਦੀ ਹੇਠਾਂ ਡਿੱਗੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਹਾਲਾਤ ਇਹ ਬਣੇ ਹੋਏ ਹਨ ਕਿ ਜੇਕਰ ਮਹਿੰਗਾਈ ਦੀ ਦਰ ਇਵੇਂ ਹੀ ਵੱਧਦੀ ਰਹੀ ਤਾਂ ਦੇਸ਼ ਦਾ ਆਮ ਨਾਗਰਿਕ ਸੜਕਾਂ ਉੱਤਰਨ ਲਈ ਮਜਬੂਰ ਹੋ ਜਾਵੇਗਾ। ਸਰਕਾਰ ਦਾ ਮਹਿੰਗਾਈ ਉੱਤੇ ਕੋਈ ਕੰਟਰੋਲ ਨਹੀਂ ਹੈ । ਹਰ ਚੀਜ਼ ਮਨਮਰਜ਼ੀ ਦੇ ਭਾਅ ਨਾਲ ਵੇਚੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮਹਿੰਗਾਈ ਦੇ ਕਾਰਨ ਅੱਜ ਦੇਸ਼ ਦਾ ਹਰ ਵਰਗ ਤਰਾਹ ਤਰਾਹ ਕਰ ਉੱਠਿਆ ਹੈ। ਕੰਗ ਨੇ ਕਿਹਾ ਕਿ ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾ ਦੀ ਕੀਮਤ ਇੰਨੀ ਵੱਧ ਗਈ ਹੈ ਕਿ ਇਹ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈਆਂ ਹਨ।

ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਉਹ ਦੇਸ਼ ਵਿੱਚ ਲਗਾਤਾਰ ਵੱਧ ਰਹੀ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਠੋਸ ਕਦਮ ਚੁੱਕੇ ਤਾਂ ਜੋ ਆਮ ਲੋਕਾਂ ਨੂੰ ਸੁੱਖ ਦਾ ਸਾਹ ਆਵੇ।

Exit mobile version