The Khalas Tv Blog India ਪ੍ਰਧਾਨ ਮੰਤਰੀ ਅੱਜ ਸਿੱਖ ਵਫ਼ਦ ਨਾਲ ਕਰਨਗੇ ਮੁਲਾਕਾਤ
India

ਪ੍ਰਧਾਨ ਮੰਤਰੀ ਅੱਜ ਸਿੱਖ ਵਫ਼ਦ ਨਾਲ ਕਰਨਗੇ ਮੁਲਾਕਾਤ

ਦ ਖ਼ਾਲਸ ਬਿਊਰੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਿਦੇਸ਼ੀ ਸਿੱਖ ਵਫ਼ਦ ਨਾਲ ਮੁਲਾਕਾਤ ਕਰਨਗੇ। ਇਸ ਮੁਲਾਕਾਤ ਵਿੱਚ ਪ੍ਰਧਾਨ ਮੰਤਰੀ ਵੱਲੋਂ ਨਿਵੇਸ਼,ਸਦਭਾਵਨਾ,ਪ੍ਰਵਾਸੀ ਮੁਸ਼ਕਿਲਾਂ,ਵਿਦੇਸ਼ੀ ਸੰਬੰਧਾਂ ਨੂੰ ਵਿਕਸਿਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਵਫਦ ਵਿੱਚ ਅਮਰੀਕਾ,ਕੈਨੇਡਾ,ਇੰਗਲੈਂਡ,ਆਸਟਰੇਲੀਆ,ਨਿਊਜ਼ੀਲੈਂਡ,ਸਵੀਡਲ,ਦੁਬਈ,ਕੀਨੀਆ,ਥਾਈਲੈਂਡ ਅਤੇ ਭਾਰਤ ਦੇ ਕਰੀਬ 32 ਸਿੱਖ ਨੁਮਾਇੰਦੇ ਸ਼ਾਮਿਲ ਹਨ।

ਇਸ ਦੀ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਆਪਣੇ ਟਵਿੱਟਰ  ਅਕਾਉਂਟ ‘ਤੇ ਦਿੱਤਾ ਹੈ । ਉਨ੍ਹਾਂ ਨੇ ਟਵੀਟ ਕਰਰਦਿਆਂ ਕਿਹਾ ਹੈ ਕਿ ਉਹ ਸ਼ੁੱਕਰਵਾਰ ਸ਼ਾਮ ਨੂੰ ਆਪਣੀ ਰਿਹਾਇਸ਼ ‘ਤੇ ਸਿੱਖ ਵਫ਼ਦ ਦੀ ਮੇਜ਼ਬਾਨੀ ਕਰਨਗੇ। ਉਨ੍ਹਾਂ ਕਿਹਾ ਕਿ ਇਸ ਵਫ਼ਦ ਵਿੱਚ ਵੱਖ-ਵੱਖ ਵਰਗਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ। 

Exit mobile version