ਬਿਉਰੋ ਰਿਪੋਰਟ – ਯੂਰੋਪੀਅਨ ਦੇਸ਼ ਸਲੋਵਾਕਿਆ (Slovakian) ਦੇ ਪ੍ਰਧਾਨ ਮੰਤਰੀ ਰਾਬਰਟ ਫਿਕੋ (Prime minister Robert Fico)ਨੂੰ ਬੁੱਧਵਾਰ 15 ਮਈ ਨੂੰ ਹਮਲਾਵਰਾਂ ਨੇ 3 ਗੋਲੀਆਂ (Firing) ਮਾਰ ਦਿੱਤੀਆਂ। ਗੋਲੀ ਉਨ੍ਹਾਂ ਦੇ ਢਿੱਡ ਵਿੱਚ ਲੱਗੀ ਹੈ ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਲੋਵਾਕਿਆ ਪਾਰਲੀਮੈਂਟ ਦੇ ਉੱਪ ਪ੍ਰਧਾਨ ਲੁਬੋਸ ਨੇ ਆਪ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਰਿਪੋਰਟ ਦੇ ਮੁਤਾਬਿਕ 4 ਗੋਲੀਆਂ ਚਲਾਇਆਂ ਗਈਆਂ ਸਨ।
ਪੁਲਿਸ ਨੇ ਹਮਲਾਵਰ ਨੂੰ ਫੜ ਲਿਆ ਹੈ ਅਤੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਹ ਹਮਲਾ ਉਸ ਵੇਲੇ ਹੋਇਆ ਜਦੋਂ ਪ੍ਰਧਾਨ ਮੰਤਰੀ ਹੈਂਡਲੋਵਾ ਸ਼ਹਿਰ ਦੇ ਇੱਕ ਸਭਿਆਚਾਰ ਪ੍ਰੋਗਾਰਮ ਵਿੱਚ ਹਿੱਸਾ ਲੈ ਰਹੇ ਸਨ। ਸਲੋਵਾਕਿਆ ਦੀ ਰਾਸ਼ਟਰਪਤੀ ਕੈਪੁਤੋਵਾ ਨੇ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਰਾਬਰਟ ਫਿਕੋ ਦੇ ਜਲਦ ਠੀਕ ਹੋਣ ਦੀ ਉਮੀਦ ਜਤਾਈ ਹੈ।
ਰਾਜਧਾਨੀ ਤੋਂ 180 ਕਿਲੋਮੀਟਰ ਦੂਰ ਹਮਲਾ ਹੋਇਆ
ਹਮਲਾ ਹੈਂਡਲੋਵਾ ਰਾਜਧਾਨੀ ਬ੍ਰਾਤਿਸਲਾਵਾ ਤੋਂ ਤਕਰੀਬਨ 180 ਕਿਲੋਮੀਟਰ ਦੂਰ ਹੋਇਆ। ਯੂਰੋਪੀਅਨ ਕਮੀਸ਼ਨ ਦੀ ਚੀਫ ਨੇ ਹਮਲੇ ਦੀ ਨਿੰਦਾ ਕੀਤੀ ਹੈ, ਉਨ੍ਹਾਂ ਇੱਕ ਪੋਸਟ ਪਾਕੇ ਲਿਖਿਆ ‘ਅਜਿਹੀ ਹਿੰਸਾ ਦੀ ਸਾਡੇ ਸਮਾਜ ਵਿੱਚ ਕੋਈ ਥਾਂ ਨਹੀਂ ਹੈ’। ਸਲੋਵਾਕਿਆ ਨੇ 30 ਸਤੰਬਰ 2023 ਨੂੰ ਪਾਰਲੀਮੈਂਟ ਚੋਣ ਵਿੱਚ ਫਿਕੋ ਤੋਂ ਜਿੱਤ ਹਾਸਲ ਕੀਤੀ ਸੀ। ਇਸ ਦੇ ਬਾਅਦ ਉਹ ਵਿਵਾਦਾਂ ਵਿੱਚ ਰਹਿਣ ਲੱਗੇ। ਪਹਿਲਾਂ ਉਨ੍ਹਾਂ ਨੇ ਯੂਕਰੇਨ ਨੂੰ ਫੌਜੀ ਮਦਦ ਦੇਣ ‘ਤੇ ਰੋਕ ਲੱਗਾ ਦਿੱਤੀ ਸੀ, ਫਿਰ ਸਰਕਾਰੀ ਟੀਵੀ ਚੈਨਲ Rtvs ਨੂੰ ਬੰਦ ਕਰ ਦਿੱਤਾ ਸੀ ।
ਇਹ ਵੀ ਪੜ੍ਹੋ – ਸੇਵਾਮੁਕਤ ਕਰਮਚਾਰੀ ਬਣਦੀ ਰਕਮ ‘ਤੇ ਵਿਆਜ ਦਾ ਹੱਕਦਾਰ – ਹਾਈ ਕੋਰਟ