ਬਿਉਰੋ ਰਿਪੋਰਟ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਦੇਸ਼ ਵਿਚ ਅਲੱਗ-ਅਲੱਗ 40 ਥਾਂਵਾ ਰੁਜਗਾਰ ਮੇਲੇ ਵਿਚ ਸ਼ਾਮਲ ਹੋਣ ਵਾਲੇ 51 ਹਜ਼ਾਰ ਨੌਜਵਾਨਾਂ ਨੂੰ ਪੱਤਰ ਵੰਡੇ ਹਨ। ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੇ ਤੀਜੇ ਕਾਰਜਕਾਲ ਦਾ ਇਹ ਪਹਿਲਾ ਰੁਜ਼ਗਾਰ ਮੇਲਾ ਹੈ।
ਮੇਲਾ ਅਕਤੂਬਰ 2022 ਵਿੱਚ ਸ਼ੁਰੂ ਹੋਇਆ ਸੀ। ਹੁਣ ਤੱਕ 13 ਮੇਲਿਆਂ ਵਿੱਚ 8.50 ਲੱਖ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਤੋਂ ਪਹਿਲਾਂ 12 ਫਰਵਰੀ 2024 ਨੂੰ ਆਖਰੀ ਰੋਜ਼ਗਾਰ ਮੇਲਾ ਲਗਾਇਆ ਗਿਆ ਸੀ, ਜਿਸ ਵਿੱਚ 1 ਲੱਖ ਤੋਂ ਵੱਧ ਲੋਕਾਂ ਨੂੰ ਜੁਆਇਨਿੰਗ ਲੈਟਰ ਵੰਡੇ ਗਏ ਸਨ।
ਇਸ ਦੌਰਾਨ ਪੀਐਮ ਮੋਦੀ ਨੇ ਨੌਕਰੀ ਪੱਤਰ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਜਨਤਾ ਦੇ ਸੇਵਕ ਹੋ, ਸ਼ਾਸਕ ਨਹੀਂ। ਇਸ ਲਈ ਗਰੀਬਾਂ ਅਤੇ ਪਛੜਿਆਂ ਦੀ ਸੇਵਾ ਕਰੋ। ਇਹ ਤੁਸੀਂ ਹੀ ਹੋ ਜੋ ਅਗਲੇ 25 ਸਾਲਾਂ ਵਿੱਚ ਇੱਕ ਵਿਕਸਤ ਭਾਰਤ ਬਣਾਉਗੇ।
ਅਸੀਂ ਦੇਸ਼ ਵਿੱਚ ਨਵੀਂ ਤਕਨੀਕ ਅਤੇ ਨਵਾਂ ਵਿਦੇਸ਼ੀ ਨਿਵੇਸ਼ ਲਿਆਉਣ ਲਈ ਇੱਕ ਯੋਜਨਾ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ – ਗਿੱਦੜਬਾਹਾ ਵਿੱਚ 9 ਸਾਲ ਦੇ ਬੱਚੇ ਦੀ ਦਰਦਨਾਕ ਮੌਤ !