ਬਿਉਰੋ ਰਿਪੋਰਟ – ਸਵਾਤੀ ਮਾਲੀਵਾਲ ਦਾ ਮਾਮਲਾ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਲਈ ਗਲੇ ਦੀ ਹੱਡੀ ਬਣ ਗਿਆ ਹੈ। ਸਵਾਤੀ ਦੇ ਮਾਮਲੇ ਵਿੱਚ ਕਾਰਵਾਈ ਨੂੰ ਲੈਕੇ ਦਿੱਲੀ ਪੁਲਿਸ ਦੀ ਪਿਛਲੇ 24 ਘੰਟਿਆਂ ਦੇ ਅੰਦਰ ਫੁਰਤੀ ਦਿਖਾਈ ਹੈ, ਇਸ ਦੌਰਾਨ ਸਾਹਮਣੇ ਆਇਆ ਘਟਨਾ ਦਾ ਵੀਡੀਓ ਅਤੇ ਆਮ ਆਦਮੀ ਪਾਰਟੀ ਵੱਲੋਂ ਸਵਾਤੀ ਨੂੰ ਬੀਜੇਪੀ ਦਾ ਮੋਹਰਾ ਦੱਸਣ ਤੋਂ ਬਾਅਦ ਹੁਣ ਸਿਆਸਤ ਵੀ ਤੇਜ਼ ਹੋ ਗਈ ਹੈ।
ਵੀਰਵਾਰ ਨੂੰ ਸਵਾਤੀ ਮਾਲੀਵਾਲ ਦੇ ਘਰ ਪਹੁੰਚ ਕੇ 13 ਮਈ ਦੀ ਘਟਨਾ ਦਾ ਸਭ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਬਿਆਨ ਦਰਜ ਕੀਤਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਬਿਭਵ ਕੁਮਾਰ ‘ਤੇ ਕੁੱਟਮਾਰ ਅਤੇ ਕੱਪੜੇ ਪਾੜਨ ਦਾ ਇਲਜ਼ਾਮ ਲਗਾਉਣ ਵਾਲੀ ਸਵਾਤੀ ਮਾਲੀਵਾਰ ਦਾ ਅੱਧੀ ਰਾਤ ਨੂੰ ਮੈਡੀਕਲ ਹੋਇਆ। ਉਸ ਤੋਂ ਬਾਅਦ ਸਵੇਰ ਹੁੰਦੇ ਹੀ ਮੈਜੀਸਟ੍ਰੇਟ ਦੇ ਸਾਹਮਣੇ ਬਿਆਨ ਦਰਜ ਕਰਵਾਏ ਗਏ। ਜਿਸ ਵਿੱਚ ਸਵਾਤੀ ਨੇ ਤੀਸ ਹਜ਼ਾਰੀ ਕੋਰਟ ਵਿੱਚ ਕਿਹਾ ਕਿ ਬਿਭਵ ਨੇ ਉਨ੍ਹਾਂ ਦੀ ਛਾਤੀ ਅਤੇ ਢਿੱਡ ਤੇ ਲੱਤ ਮਾਰੀ, ਉਨ੍ਹਾਂ ਦਾ ਸਿਰ ਟੇਬਲ ਤੇ ਮਾਰਿਆ। ਬਿਭਵ ਕੁਮਾਰ ਖਿਲਾਫ ਦਿੱਲੀ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਤੋਂ ਬਾਅਦ ਦਿੱਲੀ ਪੁਲਿਸ ਨੇ ਪੂਰਾ ਸੀਨਕ੍ਰੀਏਟ ਕਰਨ ਦੇ ਲਈ ਸਵਾਤੀ ਮਾਲੀਵਾਲ ਨੂੰ ਅੱਜ ਸ਼ਾਮ 17 ਮਈ ਨੂੰ ਸਾਢੇ 6 ਵਜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਲੈਕੇ ਆਈ ਅਤੇ 7:10 ਤੱਕ ਪੁਲਿਸ ਸਵਾਤੀ ਦੇ ਨਾਲ ਘਰ ਰਹੀ।
https://x.com/ANI/status/1791463862266745045
ਸੀਨ ਕ੍ਰੀਏਸ਼ਨ ਦੇ 40 ਮਿੰਟ ਵਿੱਚ ਕੀ-ਕੀ ਹੋਇਆ ?
ਦਿੱਲੀ ਪੁਲਿਸ ਨੇ ਇਹ ਵੇਖਿਆ ਕਿ ਕਿੱਥੇ ਸੋਫਾ ਸੀ, ਜਿਸ ‘ਤੇ ਸਵਾਤੀ ਮਾਲੀਵਾਲ ਬੈਠੀ ਸੀ। ਕਿੰਨੀ ਦੂਰੀ ‘ਤੇ ਟੇਬਲ ਸੀ, ਮੁਲਜ਼ਮ ਬਿਭਵ ਕਿੱਥੋਂ ਆਇਆ ? ਕਿਸ ਥਾਂ ‘ਤੇ ਕੁੱਟਮਾਰ ਹੋਈ, ਕਿਵੇਂ ਮਾਰਿਆ ਅਤੇ ਕਿਵੇਂ ਧੱਕਾ ਦਿੱਤਾ ਗਿਆ। ਮੌਕੇ ਦੀ ਪੂਰੀ ਵੀਡੀਓ ਗਰਾਫੀ ਵੀ ਕਰਵਾਈ ਗਈ। ਇਸ ਤੋਂ ਇਲਾਵਾ ਸਵਾਤੀ ਨੇ ਜਿੰਨਾਂ ਥਾਵਾਂ ਦੇ ਬਾਰੇ ਦੱਸਿਆ ਉਨ੍ਹਾਂ ਥਾਵਾਂ ‘ਤੇ ਫਾਰੈਨਸਿਕ ਟੀਮ ਨੇ ਸੈਂਪਲ ਵੀ ਲਏ।
ਇਸ ਦੌਰਾਨ ਕੁੱਟਮਾਰ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਸਵਾਤੀ ਮਾਲੀਵਾਲ ਸੋਫੇ ‘ਤੇ ਬੈਠੀ ਹੈ ਅਤੇ ਸੁਰੱਖਿਆ ਮੁਲਾਜ਼ਮਾਂ ਨੂੰ ਕਹਿ ਰਹੀ ਹੈ ਕਿ ਉਹ ਪੂਰੀ ਗੱਲ SHO ਨੂੰ ਦੱਸਣਗੇ। ਇਸ ਦੌਰਾਨ ਸੁਰੱਖਿਆ ਮੁਲਾਜ਼ਮ ਸਵਾਤੀ ਮਾਲੀਵਾਲ ਨੂੰ ਉੱਥੋ ਜਾਣ ਲਈ ਕਹਿੰਦੇ ਹਨ, ਜਿਸ ਤੋਂ ਬਾਅਦ ਸਵਾਤੀ ਕਹਿੰਦੀ ਹੈ ਜੇਕਰ ਉਸ ਨੂੰ ਟੱਚ ਕੀਤਾ ਤਾਂ ਤੁਹਾਡੀ ਨੌਕਰਾ ਖਾ ਜਾਵਾਂਗੀ। ਮੁਲਾਜ਼ਮ ਕਹਿੰਦੇ ਹਨ ਕਿ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਤੁਸੀਂ ਚੱਲੇ ਜਾਉ, ਸਵਾਤੀ ਵਾਰ-ਵਾਰ ਕਹਿੰਦੀ ਹੈ ਪੁਲਿਸ ਆਏਗੀ ਅਤੇ ਹੁਣ ਤਮਾਸ਼ਾ ਹੋਵੇਗਾ। ਫਿਰ ਉਹ ਬਿਭਵ ਨੂੰ ਗਾਲ ਵੀ ਕੱਢ ਦੀ ਹੈ।
ਇਸ ਤੋਂ ਬਾਅਦ ਸਵਾਤੀ ਮਾਲੀਵਾਲ ਦਾ ਇੱਕ ਟਵੀਟ ਆਉਂਦਾ ਹੈ, ਜਿਸ ਵਿੱਚ ਉਹ ਲਿਖ ਦੀ ਹੈ। ‘ਹਰ ਵਾਰ ਵਾਂਗ ਇਸ ਸਿਆਸੀ ਹਿੱਟਮੈਨ ਨੇ ਆਪਣੇ ਆਪ ਨੂੰ ਬਚਾਉਣ ਦੀਆਂ ਕੋਸਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਆਪਣੇ ਲੋਕਾਂ ਕੋਲੋ ਟਵੀਟ ਕਰਵਾ ਕੇ ਇਸ ਨੂੰ ਲੱਗਿਆ ਕਿ ਉਹ ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਬਚ ਜਾਵੇਗਾ। ਕੋਈ ਕਿਸੇ ਨੂੰ ਕੁੱਟ ਦੇ ਹੋਏ ਵੀਡੀਓ ਬਣਾਉਂਦਾ ਹੈ ਭਲਾ ? ਘਰ ਦੇ ਅੰਦਰ ਦੀ ਸੀਸੀਟੀਵੀ ਸਾਹਮਣੇ ਆਉਣ ਤੋਂ ਬਾਅਦ ਹੀ ਸੱਚ ਸਾਹਮਣੇ ਆ ਜਾਵੇਗਾ। ਜਿਸ ਹੱਦ ਤੱਕ ਡਿੱਗ ਸਕਦਾ ਹੈ ਡਿੱਗ ਜਾ,ਰੱਬ ਸਭ ਕੁਝ ਵੇਖ ਰਿਹਾ ਹੈ, ਇੱਕ ਨਾ ਇੱਕ ਦਿਨ ਦੁਨੀਆ ਦੇ ਸਾਹਮਣੇ ਸਚਾਈ ਆ ਜਾਵੇਗੀ।
‘ਸਵਾਤੀ ਬੀਜੇਪੀ ਦਾ ਮੋਹਰਾ’
ਪੂਰੇ ਦਿਨ ਦੀ ਹਲਚਲ ਤੋਂ ਬਾਅਦ ਦਿੱਲੀ ਸਰਕਾਰ ਦੀ ਮੰਤਰੀ ਆਤਿਸ਼ੀ ਸਾਹਮਣੇ ਆਉਂਦੀ ਹੈ ਉਹ ਕਹਿੰਦੇ ਹਨ ਸਵਾਤੀ ਬੀਜੇਪੀ ਦਾ ਮੋਹਰਾ ਹੈ, ਉਨ੍ਹਾਂ ਨੂੰ ਬੀਜੇਪੀ ਨੇ ਭੇਜਿਆ ਸੀ, ਉਨ੍ਹਾਂ ਦੇ ਸਾਰੇ ਇਲਜ਼ਾਮ ਝੂਠੇ ਹਨ, 13 ਮਈ ਨੂੰ ਬਿਨਾਂ ਇਜਾਜ਼ਤ ਉਹ ਸੀਐੱਮ ਹਾਊਸ ਪਹੁੰਚ ਗਈ। ਅਰਵਿੰਦ ਕੇਜਰੀਵਾਲ ਉਸ ਵਕਤ ਘਰ ਵਿੱਚ ਨਹੀਂ ਮੌਜੂਦ ਸਨ, ਇਸ ਦੇ ਬਾਵਜੂਦ ਉਹ ਮੰਗ ਕਰਨ ਲੱਗੀ ਕਿ ਮੈਨੂੰ ਸੀਐੱਮ ਨਾਲ ਮਿਲਣਾ ਹੈ। ਜਦੋਂ ਸਟਾਫ ਨੇ ਮਨਾ ਕੀਤਾ ਤਾਂ ਜ਼ਬਰਦਸਤੀ ਕਰਨ ਲੱਗੀ, ਸਟਾਫ ਦੇ ਨਾਲ ਬਦਤਮੀਜੀ ਕੀਤੀ, ਅੱਜ ਸਾਹਮਣੇ ਆਏ ਵੀਡੀਓ ਨੇ ਪੇਲ ਖੋਲ ਦਿੱਤੀ ਹੈ।
ਸੰਜੇ ਸਿੰਘ ਦੇ ਬਿਆਨ ‘ਤੇ ਆਤਿਸ਼ੀ ਦਾ ਜਵਾਬ
14 ਮਈ ਨੂੰ ਸੰਜੇ ਸਿੰਘ ਨੇ ਸਵਾਤੀ ਮਾਲੀਵਾਲ ਦੇ ਪੱਖ ਵਿੱਚ ਬਿਆਨ ਦਿੱਤਾ ਸੀ, ਜਿਸ ‘ਤੇ ਆਤਿਸ਼ੀ ਨੇ ਕਿਹਾ ਕਿ ਸੰਜੇ ਸਿੰਘ ਨੇ ਜਦੋਂ ਮੀਡੀਆ ਵਿੱਚ ਘਟਨਾ ਨੂੰ ਵੇਖਿਆ ਤਾਂ ਬਿਆਨ ਦਿੱਤਾ ਸੀ। ਉਨ੍ਹਾਂ ਨੇ ਸਿਰਫ਼ ਇੱਕ ਪੱਖ ਸੁਣਿਆ ਸੀ। ਪਰ ਹੁਣ ਜਦੋਂ FIR ਅਤੇ ਵੀਡੀਓ ਸਾਹਮਣੇ ਆਇਆ ਹੈ ਤਾਂ ਸਾਰਾ ਸੱਚ ਸਾਹਮਣੇ ਆ ਗਿਆ ਹੈ।
https://x.com/ANI/status/1791450655569351159
ਸਵਾਤੀ ਵਿਵਾਦ ਦੇ ਪਿੱਛੇ ਦੀ ਕਹਾਣੀ
ਸਵਾਤੀ ਮਾਲੀਵਾਲ ਨੂੰ 3 ਮਹੀਨੇ ਪਹਿਲਾਂ ਹੀ ਰਾਜਸਭਾ ਭੇਜਿਆ ਗਿਆ ਹੈ, ਸੂਤਰਾਂ ਦੇ ਮੁਤਾਬਕ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਸਵਾਤੀ ਨੇ ਕੇਜਰੀਵਾਲ ਦੇ ਹੱਕ ਵਿੱਚ ਇੱਕ ਵੀ ਬਿਆਨ ਨਹੀਂ ਦਿੱਤਾ ਸੀ ਨਾਂ ਹੀ ਟਵੀਟ ਕੀਤਾ। ਪਾਰਟੀ ਸਵਾਤੀ ਤੋਂ ਨਰਾਜ਼ ਸੀ ਇਸ ਲਈ ਉਨ੍ਹਾਂ ਨੂੰ ਰਾਜਸਭਾ ਸੀਟ ਛੱਡਣ ਦੇ ਲਈ ਕਿਹਾ ਗਿਆ। ਉਨ੍ਹਾਂ ਦੀ ਥਾਂ ਕੇਜਰੀਵਾਲ ਆਪਣੇ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਨੂੰ ਰਾਜ ਸਭਾ ਭੇਜਣਾ ਚਾਹੁੰਦੇ ਸਨ। ਇਸ ਤੋਂ ਸਵਾਤੀ ਮਾਲੀਵਾਲ ਨਰਾਜ਼ ਸੀ। ਇਸੇ ਮੁੱਦੇ ਨੂੰ ਲੈ ਕੇ ਉਹ ਕੇਜਰੀਵਾਲ ਨਾਲ ਮਿਲਣਾ ਚਾਹੁੰਦੀ ਸੀ। ਪਰ ਕੇਜਰੀਵਾਲ ਉਨ੍ਹਾਂ ਨੂੰ ਨਹੀਂ ਮਿਲਣਾ ਚਾਹੁੰਦੇ ਸਨ। ਦਿੱਲੀ ਦੇ ਮੁੱਖ ਮੰਤਰੀ ਦੇ ਪੀਏ ਨੇ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਵਿਵਾਦ ਹੋ ਗਿਆ। ਬਿਭਵ ਕੁਮਾਰ ਅਤੇ ਸਵਾਤੀ ਦੋਵੇਂ ਕੇਜਰੀਵਾਲ ਦੇ NGO ਦੇ ਸਮੇਂ ਤੋਂ ਜੁੜੇ ਹੋਏ ਹਨ। ਇੱਕ ਵਕਤ ਸਵਾਤੀ ਬਿਭਵ ਦੀ ਬਾਸ ਸੀ, ਪਰ ਹੁਣ ਬਿਭਵ ਦਾ ਕੱਦ ਵੱਡਾ ਹੋ ਗਿਆ ਹੈ। ਉਸ ਨੂੰ ਕੇਜਰੀਵਾਲ ਦਾ ਫਰਾਈਡੇ ਮੈਨ ਕਿਹਾ ਜਾਂਦਾ ਹੈ, ਜਿਸ ਦਾ ਮਤਲਬ ਹੁੰਦਾ ਹੈ ਤਾਂ ਸਭ ਤੋਂ ਭਰੋਸੇਮੰਦ ਸ਼ਖਸ। ਇਹ ਹੀ ਚੀਜ਼ ਸਵਾਤੀ ਨੂੰ ਹਜ਼ਮ ਨਹੀਂ ਹੋਈ ਕਿ ਜਿਹੜਾ ਸ਼ਖਸ ਕੱਲ ਤੱਕ ਉਸ ਨੂੰ ਰਿਪੋਰਟ ਕਰਦਾ ਸੀ, ਉਹ ਆਖਿਰ ਕਿਵੇਂ ਉਸ ਨੂੰ ਰੋਕ ਸਕਦਾ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਸਵਾਤੀ ਦੀ ਪਹਿਲਾਂ ਤੋਂ ਹੀ ਬੀਜੇਪੀ ਨਾਲ ਗੱਲ ਚੱਲ ਰਹੀ ਸੀ, ਇਸੇ ਲਈ ਸਵਾਤੀ ਦੇ ਮੁੱਦੇ ਵਿੱਚ ਦਿੱਲੀ ਪੁਲਿਸ ਨੇ ਤੇਜੀ ਵਿਖਾਈ ਹੈ।
ਇਹ ਵੀ ਪੜ੍ਹੋ – ਅੰਮ੍ਰਿਤਪਾਲ ਸਿੰਘ ਨੂੰ ਮਿਲਿਆ ਚੋਣ ਨਿਸ਼ਾਨ! ਸੂਬੇ ‘ਚ ਕੁੱਲ 328 ਉਮੀਦਵਾਰ ਫਾਈਲਨ! ਇਸ ਹਲਕੇ ‘ਚ ਸਭ ਤੋਂ ਵੱਧ ਉਮੀਦਵਾਰ!