The Khalas Tv Blog Punjab ਪੱਤਰਕਾਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਰੇਸ਼ਾਨ ਕਰਨਾ ਜਾਰੀ, ਹੁਣ ਇਹ ਮਾਮਲਾ ਆਇਆ…
Punjab

ਪੱਤਰਕਾਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਰੇਸ਼ਾਨ ਕਰਨਾ ਜਾਰੀ, ਹੁਣ ਇਹ ਮਾਮਲਾ ਆਇਆ…

Sikh Siyasat news, police raid, punjab news, ਸਿੱਖ ਸਿਆਸਤ ਨਿਊਜ਼, ਸੰਪਾਦਕ ਪਰਮਜੀਤ ਸਿੰਘ, ਪੁਲਿਸ ਛਾਪਾ, ਪੰਜਾਬੀ ਖ਼ਬਰਾਂ, ਅੰਮ੍ਰਿਤਪਾਲ

ਸਿੱਖ ਸਿਅਸਤ ਨਿਊਜ਼ ਦੇ ਸੰਪਾਦਕ ਪਰਮਜੀਤ ਸਿੰਘ ਦੇ ਘਰ ਪੁਲਿਸ ਦੇ ਛਾਪਾ ਮਾਰਨ ਦੀ ਖ਼ਬਰ ਆਈ ਹੈ। 

ਚੰਡੀਗੜ੍ਹ : ਮੌਜੂਦਾ ਹਾਲਤਾਂ ਵਿੱਚ ਪੰਜਾਬ ਵਿੱਚ ਪੱਤਰਕਾਰਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਰੇਸ਼ਾਨ ਕਰਨ ਦਾ ਦੌਰ ਜਾਰੀ ਹੈ। ਹੁਣ ਸਿੱਖ ਸਿਅਸਤ ਨਿਊਜ਼ ਦੇ ਸੰਪਾਦਕ ਪਰਮਜੀਤ ਸਿੰਘ ਦੇ ਘਰ ਪੁਲਿਸ ਦੇ ਛਾਪਾ ਮਾਰਨ ਦੀ ਖ਼ਬਰ ਆਈ ਹੈ।

ਸਿੱਖ ਸਿਅਸਤ ਦੇ ਸੰਪਾਦਕ ਪਰਮਜੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ “ਡੀਐਸਪੀ ਮੁਕੇਰੀਆਂ, ਡੀਐਸਪੀ ਦਸੂਹਾ ਅਤੇ ਐਸਐਚਓ ਮੁਕੇਰੀਆਂ ਦੀ ਅਗਵਾਈ ਵਿੱਚ ਇੱਕ ਪੁਲਿਸ ਪਾਰਟੀ ਨੇ ਸਵੇਰੇ ਕਰੀਬ 4:15 ਵਜੇ ਮੇਰੇ ਪਿੰਡ ਦੇ ਘਰ ਛਾਪਾ ਮਾਰਿਆ। ਇਸ ਵਿੱਚ ਇੱਕ ਦਰਜਨ ਦੇ ਕਰੀਬ ਹੋਰ ਪੁਲੀਸ ਮੁਲਾਜ਼ਮ ਸ਼ਾਮਲ ਸਨ। ਉਨ੍ਹਾਂ ਨੇ ਸਾਡੇ ਘਰ ਨੂੰ ਘੇਰ ਲਿਆ। ਮੇਰੀ ਪਤਨੀ ਅਤੇ ਭਰਾ ਦਾ ਮੋਬਾਈਲ ਫੋਨ ਖੋਹ ਲਿਆ।”

ਪਰਮਜੀਤ ਸਿੰਘ ਨੇ ਅੱਗੇ ਕਿਹਾ ਕਿ “ਭਰਾ ਨੇ ਮੇਰੀ ਡੀਐਸਪੀ ਨਾਲ ਫ਼ੋਨ ‘ਤੇ ਗੱਲ ਕਰਵਾਈ। ਉਨ੍ਹਾਂ ਨੇ ਮੇਰੇ ਚੈਨਲ, ਦਫਤਰ ਦੇ ਪਤੇ ਅਤੇ ਠਹਿਰਣ ਦੇ ਮੌਜੂਦਾ ਪਤੇ ਬਾਰੇ ਅਤੇ ਮੈਂ ਕਦੋਂ ਪਿੰਡ ਜਾਵਾਂਗਾ ਬਾਰੇ ਪੁੱਛਗਿੱਛ ਕੀਤੀ। ਮੈਂ ਉਨ੍ਹਾਂ ਨੂੰ ਕਿਹਾ ਕਿ ਵਿਸਾਖੀ ਦੇ ਆਸ-ਪਾਸ ਉਹ ਘਰ ਆਵੇਗਾ। ਮੈਂ ਉਨ੍ਹਾਂ ਨੂੰ ਕਿਹਾ ਕਿ ਬਿਨਾਂ ਕੋਈ ਆਰਡਰ ਦੇ ਮੈਨੂੰ ਫੋਨ ਨਾ ਕਰਨਾ ਪਰ ਉਨ੍ਹਾਂ ਨੇ ਕਿਹਾ ਉਹ ਜ਼ਿੰਮੇਵਾਰ ਅਧਿਕਾਰੀ ਹਨ ਅਤੇ ਉਨ੍ਹਾਂ ਨੂੰ ਲਿਖਤੀ ਹੁਕਮ ਦੀ ਕੋਈ ਲੋੜ ਨਹੀਂ।”

ਇਸ ਸਬੰਧੀ ਪਰਮਜੀਤ ਨੇ ਆਪਣੇ ਫੇਸਬੁੱਕ ਅਕਾਉਂਟ ਉੱਤੇ ਜਾਣਕਾਰੀ ਸਾਂਝੀ ਕੀਤੀ ਹੈ।

 

Exit mobile version