‘ਦ ਖ਼ਾਲਸ ਬਿਊਰੋ : ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੂੰ ਦਿੱਲੀ ਵਿੱਚ ਸ਼ਰਾਬੀ ਕਾਰ ਚਾਲਕ ਵੱਲੋਂ 15 ਮੀਟਰ ਤੱਕ ਘਸੀਟਣ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਹਰੀਸ਼ ਚੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ ਬੁੱਧਵਾਰ ਦੇਰ ਰਾਤ ਏਮਜ਼ ਹਸਪਤਾਲ ਨੇੜੇ ਵਾਪਰੀ, ਜਦੋਂ ਸਵਾਤੀ ਮਾਲੀਵਾਲ ਦਿੱਲੀ ਦੀਆਂ ਸੜਕਾਂ ‘ਤੇ ਰਿਐਲਿਟੀ ਚੈੱਕ ਕਰਨ ਲਈ ਨਿਕਲੀ ਸੀ। ਇਸ ਘਟਨਾ ਬਾਰੇ ਸਵਾਤੀ ਨੇ ਕਿਹਾ ਕਿ ਅੰਜਲੀ ਵਰਗਾ ਹਾਦਸਾ ਉਸ ਨਾਲ ਹੋਣ ਵਾਲਾ ਸੀ। ਸਿਰਫ਼ ਪਰਮਾਤਮਾ ਨੇ ਹੀ ਉਸ ਨੂੰ ਬਚਾਇਆ।
ਦਰਅਸਲ, ਕੱਲ੍ਹ ਦਿੱਲੀ ‘ਚ ਕਾਰ ਨਾਲ ਘੜੀਸ ਕੇ ਲੈ ਕੇ ਜਾਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਸੀ। ਇਸ ਵਾਰ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੂੰ ਕਾਰ ਨੇ ਘੜੀਸਿਆ ਸੀ। ਖੁਸ਼ਕਿਸਮਤੀ ਨਾਲ, ਉਹ ਇਸ ਘਟਨਾ ‘ਚ ਵਾਲ ਵਾਲ ਬਚ ਗਈ। ਉਸ ਨੇ ਦੋਸ਼ ਲਾਇਆ ਕਿ ਸ਼ਰਾਬੀ ਕਾਰ ਚਾਲਕ ਨੇ ਉਸ ਨਾਲ ਛੇੜਛਾੜ ਵੀ ਕੀਤੀ। ਪੁਲਿਸ ਨੇ ਖੁਦ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੁੱਧਵਾਰ ਦੇਰ ਰਾਤ ਇਕ ਕਾਰ ਚਾਲਕ ਉਨ੍ਹਾਂ ਨੂੰ 10-15 ਮੀਟਰ ਤੱਕ ਘੜੀਸਦਾ ਲੈ ਗਿਆ। ਘਟਨਾ ਉਦੋਂ ਵਾਪਰੀ ਜਦੋਂ ਕਾਰ ਚਾਲਕ ਨੇ ਉਨ੍ਹਾਂ ਨੂੰ ਕਾਰ ਵਿੱਚ ਬੈਠਣ ਲਈ ਕਿਹਾ ਤਾਂ ਉਨ੍ਹਾਂ ਵਿਰੋਧ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
कल देर रात मैं दिल्ली में महिला सुरक्षा के हालात Inspect कर रही थी। एक गाड़ी वाले ने नशे की हालत में मुझसे छेड़छाड़ की और जब मैंने उसे पकड़ा तो गाड़ी के शीशे में मेरा हाथ बंद कर मुझे घसीटा। भगवान ने जान बचाई। यदि दिल्ली में महिला आयोग की अध्यक्ष सुरक्षित नहीं, तो हाल सोच लीजिए।
— Swati Maliwal (@SwatiJaiHind) January 19, 2023
ਇਸ ਦੇ ਨਾਲ ਹੀ ਸਵਾਤੀ ਮਾਲੀਵਾਲ ਨੇ ਵੀ ਟਵੀਟ ਕਰਕੇ ਇਸ ਘਟਨਾ ਦੀ ਪੁਸ਼ਟੀ ਕੀਤੀ। ਸਵਾਤੀ ਮਾਲੀਵਾਲ ਨੇ ਟਵੀਟ ਕੀਤਾ, ‘ਬੀਤੀ ਦੇਰ ਰਾਤ ਮੈਂ ਦਿੱਲੀ ‘ਚ ਔਰਤਾਂ ਦੀ ਸੁਰੱਖਿਆ ਦੀ ਸਥਿਤੀ ਦਾ ਨਿਰੀਖਣ ਕਰ ਰਹੀ ਸੀ। ਇੱਕ ਡਰਾਈਵਰ ਨੇ ਨਸ਼ੇ ਦੀ ਹਾਲਤ ਵਿੱਚ ਮੇਰੇ ਨਾਲ ਛੇੜਛਾੜ ਕੀਤੀ ਅਤੇ ਜਦੋਂ ਮੈਂ ਉਸਨੂੰ ਫੜਿਆ ਤਾਂ ਉਹ ਕਾਰ ਦੇ ਸ਼ੀਸ਼ੇ ਵਿੱਚ ਮੇਰਾ ਹੱਥ ਬੰਦ ਕਰਕੇ ਮੈਨੂੰ ਖਿੱਚ ਕੇ ਲੈ ਗਿਆ। ਰੱਬ ਨੇ ਜਾਨ ਬਚਾਈ। ਜੇਕਰ ਦਿੱਲੀ ‘ਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸੁਰੱਖਿਅਤ ਨਹੀਂ ਤਾਂ ਕੀ ਹਾਲ ਹੈ, ਉਹ ਤੁਸੀਂ ਸੋਚ ਹੀ ਲਓ। ਤੁਹਾਨੂੰ ਦੱਸ ਦੇਈਏ ਕਿ ਇਸ ਮਾਮਲੇ ‘ਚ ਪੁਲਿਸ ਨੇ ਐਫਆਈਆਰ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।