ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਰੋਧੀ ਧਿਰ ਦੇ ਪ੍ਰਧਾਨਾਂ ਨੂੰ ਦਿੱਤੇ ਗਏ ਸੱਦੇ ‘ਤੇ ਸੂਬੇ ਦੀ ਸਿਆਸਤ ਭਖੀ ਹੋਈ ਹੈ। ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਲਗਾਤਾਰ ਮਾਨ ਸਰਕਾਰ ਨੂੰ ਘੇਰਨ ਵਿੱਚ ਲੱਗੀਆਂ ਹੋਈਆਂ ਹਨ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਕੰਗ ਨੇ ਪੰਜਾਬ ਮੁੱਦੇ ਨੂੰ ਲੈ ਕੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਿਆ ਹੈ।
ਇੱਕ ਪ੍ਰੈਸ ਕਾਨਫਰੰਸ ਦੌਰਾਨ ਕੰਗ ਨੇ ਕਿਹਾ ਕਿ ਜੋ ਲੋਕ ਪੰਜਾਬ ਨਾਲ ਦਗਾ ਕਮਾਉਂਦੇ ਰਹੇ ਹਨ ਅਤੇ ਪੰਜਾਬ ਦੀਆਂ ਜੜ੍ਹਾਂ ਵਿੱਚ ਕੰਡੇ ਬੀਜਦੇ ਰਹੇ ਹਨ ਉਹ ਲੋਕ ਇੱਕ ਇੱਕ ਕਰਕੇ ਮੁੱਖ ਮੰਤਰੀ ਵੱਲੋਂ ਸੱਦੀ ਗਈ ਬਹਿਸ ਤੋਂ ਪਿੱਛੇ ਹਟ ਰਹੇ ਹਨ। ਕੰਗ ਨੇ ਭਾਜਪਾ ਪ੍ਰਧਾਨ ਜਾਖੜ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੁਨੀਲ ਜਾਖੜ ਦੇ ਦਿੱਤੇ ਗਏ ਬਿਆਨਾਂ ਤੋਂ ਇਹ ਸਪਸ਼ਟ ਲੱਗ ਰਿਹਾ ਹੈ ਕਿ ਜਾਖੜ ਸਾਬ੍ਹ ਪੰਜਾਬ ਦੇ ਮੁੱਦਿਆਂ ‘ਤੇ ਬਹਿਸ ਕਰਨ ਤੋਂ ਦੂਰ ਭੱਜ ਰਹੇ ਹਨ।
ਪੰਜਾਬ ਦੇ ਅਹਿਮ ਮੁੱਦਿਆਂ ‘ਤੇ ਸਾਰਥਕ ਚਰਚਾ ਕਰਨ ਲਈ CM @BhagwantMann ਜੀ ਵੱਲੋਂ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਸੱਦਾ ਦਿੱਤਾ ਗਿਆ ਹੈ
ਜੋ ਲੋਕ ਪੰਜਾਬ ਦੀਆਂ ਜੜ੍ਹਾਂ ‘ਚ ਕੰਢੇ ਬੀਜਦੇ ਰਹੇ ਨੇ ਉਹ ਸਾਰੇ ਹੁਣ ਚਰਚਾ ‘ਚ ਸ਼ਾਮਲ ਹੋਣ ਤੋਂ ਭੱਜਣ ਦੀ ਤਿਆਰੀ ‘ਚ ਨੇ
—@kang_malvinder pic.twitter.com/AzVYxaAAWB
— AAP Punjab (@AAPPunjab) October 12, 2023
SYL ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ‘ਤੇ ਨਿਸ਼ਾਨਾ ਸਾਧਦਿਆਂ ਕੰਗ ਨੇ ਕਿਹਾ ਕਿ SYL ਲਈ ਜੋ ਜ਼ਮੀਨ ਅਕਵਾਇਰ ਕੀਤੀ ਸੀ ਉਹ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਸੀ। ਕੰਗ ਨੇ ਦਾਅਵਾ ਕਰਦਿਆਂ ਕਿਹਾ ਕਿ ਲੈਂਡ ਐਕੋਜੀਸ਼ਨ ਸੈਕਸ਼ਨ 4 ਦੇ ਰਾਹੀਂ ਸਭ ਤੋਂ ਪਹਿਲਾਂ 20 ਫਰਵਰੀ 1978 ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਸੀ ਕਿ ਅਸੀਂ ਪੰਜਾਬ ਦੇ ਹਿੱਸੇ ਦੀ SYL ਬਣਾਉਣ ਲਈ ਜ਼ਮੀਨ ਅਕਵਾਇਰ ਦਾ ਪ੍ਰੋਸੈਸ ਸ਼ੁਰੂ ਕਰਦੇ ਹਾਂ।
ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਚੰਡੀਗੜ੍ਹ ਦੀਆਂ ਸੜਕਾਂ ‘ਤੇ ਨਾਟਕ ਕੀਤਾ ਗਿਆ
ਪਰ ਮੈਂ ਤੁਹਾਡੇ ਅੱਗੇ ਇਨ੍ਹਾਂ ਦੀ ਸੱਚਾਈ ਰੱਖਣਾ ਚਾਹੁੰਦਾ ਹਾਂ
ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਪਹਿਲੀ ਵਾਰ SYL ਨਹਿਰ ਲਈ ਜ਼ਮੀਨ ਐਕਵਾਇਰ ਕੀਤੀ ਗਈ
ਹਰਿਆਣਾ ਦੇ ਉਸ ਸਮੇਂ ਦੇ ਮੁੱਖ ਮੰਤਰੀ… pic.twitter.com/U24yQxXG4E
— AAP Punjab (@AAPPunjab) October 12, 2023
ਕੰਗ ਨੇ ਦਾਅਵਾ ਕਰਦਿਆਂ ਕਿਹਾ ਕਿ ਪ੍ਰਕਾਸ਼ ਬਾਦਲ ਦੀ ਉਸ ਸਮੇਂ ਹਰਿਆਣਾ ਦੇ ਮੁੱਖ ਮੰਤਰੀ ਰਹੇ ਦੇਵੀ ਲਾਲ ਨਾਲ ਦੋਸਤੀ ਕਰਕੇ ਪੰਜਾਬ ‘ਚ SYL ਲਈ ਸਰਵੇ ਦੀ ਇਜਾਜ਼ਤ ਮਿਲੀ ਸੀ। ਕੰਗ ਨੇ ਹਰਿਆਣਾ ਵਿਧਾਨਸਭਾ ਚ ਦਿੱਤੇ ਚੌਧਰੀ ਦੇਵੀ ਲਾਲ ਦੇ ਉਸ ਬਿਆਨ ਦਾ ਜ਼ਿਕਰ ਕੀਤਾ ਹੈ,ਜਦੋਂ ਉਨ੍ਹਾਂ ਨੇ ਕਿਹਾ ਸੀ ਬਾਦਲ ਸਾਬ੍ਹ ਨਾਲ ਉਨ੍ਹਾਂ ਦੀ ਦੋਸਤੀ ਕੰਮ ਆਈ ਹੈ।
ਕੰਗ ਨੇ ਕਿਹਾ ਕਿ ਪ੍ਰਕਾਸ ਬਾਦਲ ਸਾਬ੍ਹ ਦੇ ਇਸ ਫੈਸਲੇ ਨਾਲ ਉਸ ਸਮੇਂ ਪੰਜਾਬ ਵਿੱਚ ਮਾਹੌਲ ਕਾਫੀ ਖਰਾਬ ਹੋਇਆ ਸੀ ਤੇ ਅੱਜ ਜੋ ਕੁਰਬਾਨੀਆਂ ਦੀ ਗੱਲ ਕਰਦੇ ਹਨ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਉਸ ਵੇਲੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਭੇਜ ਦਿੱਤੇ ਸਨ।