ਪੰਜਾਬ ਭਰ ਵਿੱਚ ਜਿੱਥੇ ਲੋਕਤੰਤਰ ਦੇ ਅਧਿਕਾਰ ਦੇ ਤਹਿਤ ਵੋਟਾਂ ਪਾਈਆਂ ਜਾ ਰਹੀਆਂ ਹਨ। ਸਮਰਾਲਾ ਦੇ 3 ਪਿੰਡ ਇਹੋ ਜਿਹੇ ਹਨ ਜਿੱਥੇ ਇੱਕ ਵੀ ਵੋਟ ਪੋਲ ਨਹੀਂ ਹੋਈ ਉੱਥੇ ਹੀ ਪਿੰਡ ਵਾਸੀਆਂ ਨੂੰ ਲੋਕਤੰਤਰ ਦੇ ਅਧਿਕਾਰ ਤੋਂ ਜਾਣੂ ਕਰਵਾਉਣ ਲਈ ਤਹਿਸੀਲਦਾਰ ਅਤੇ ਐਸਐਸਪੀ ਮੈਡਮ ਪਹੁੰਚੇ।
ਮੁਸ਼ਕਾਬਾਦ ਦੇ ਸਾਬਕਾ ਸਰਪੰਚ ਮਾਲਵਿੰਦਰ ਸਿੰਘ ਲਵਲੀ ਤੇ ਕੈਪਟਨ ਹਰਜਿੰਦਰ ਸਿੰਘ ਟੱਪਰੀਆ ਨੇ ਦੱਸਿਆ ਕਿ ਬਾਇਓ ਗੈਸ ਪਲਾਂਟ ਨੂੰ ਬੰਦ ਕਰਵਾਉਣ ਦੇ ਵਿਰੋਧ ਵਿੱਚ ਪਿਛਲੇ 29 ਦਿਨਾਂ ਤੋਂ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਇੰਨੀ ਗਰਮੀ ਵਿੱਚ ਬੀਬੀਆ ਪਰਿਵਾਰਾਂ ਸਮੇਤ ਧਰਨੇ ਵਿੱਚ ਬੈਠ ਕੇ ਫੈਕਟਰੀ ਬੰਦ ਕਰਵਾਉਣ ਲਈ ਡੱਟੀਆ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਹੁਣ ਤੱਕ ਇੱਕ ਵੀ ਵੋਟ ਨਹੀਂ ਪਾਈ ਤੇ ਸ਼ਾਮ ਤੱਕ ਵੀ ਕੋਈ ਵੋਟ ਨਹੀਂ ਪਵੇਗੀ ਤੇ ਸਾਰੀ ਸਿਆਸੀ ਪਾਰਟੀਆਂ ਦਾ ਪੂਰਨ ਤੌਰ ਉਤੇ ਬਾਈਕਾਟ ਕੀਤਾ ਗਿਆ ਹੈ।