The Khalas Tv Blog Punjab ਜਗਰਾਓ ਨੇੜਲੇ ਪਿੰਡ ਅਖਾੜਾ ਦੇ ਲੋਕਾਂ ਨੇ ਕੀਤਾ ਚੋਣਾਂ ਦਾ ਬਾਈਕਾਟ, ਗੈਸ ਫੈਕਟਰੀ ਦਾ ਕਰ ਰਹੇ ਵਿਰੋਧ
Punjab

ਜਗਰਾਓ ਨੇੜਲੇ ਪਿੰਡ ਅਖਾੜਾ ਦੇ ਲੋਕਾਂ ਨੇ ਕੀਤਾ ਚੋਣਾਂ ਦਾ ਬਾਈਕਾਟ, ਗੈਸ ਫੈਕਟਰੀ ਦਾ ਕਰ ਰਹੇ ਵਿਰੋਧ

ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪੈ ਚੁੱਕੀਆਂ ਹਨ। ਪੰਜਾਬ ਵਿੱਚ ਕੁੱਲ 62.06 ਫੀਸਦ ਵੋਟਿੰਗ ਹੋਈ ਹੈ। ਪਰ ਕਈ ਪਿੰਡਾਂ ਵੱਲੋਂ ਵੱਖ-ਵੱਖ ਕਾਰਨਾਂ ਕਰਕੇ ਚੋਣਾਂ ਦਾ ਮੁਕੰਮਲ ਬਾਈਕਾਟ ਕੀਤਾ ਹੈ। ਲੁਧਿਆਣਾ ਜ਼ਿਲ੍ਹੇ ਦੇ ਜਗਰਾਓ ਨੇੜਲੇ ਪਿੰਡ ਅਖਾੜਾ ਦੇ ਲੋਕਾਂ ਨੇ ਚੋਣਾਂ ਦਾ ਮੁਕੰਮਲ ਬਾਈਕਾਟ ਕੀਤਾ ਹੈ।

ਗੈਸ ਫੈਕਟਰੀ ਦੇ ਵਿਰੋਧ ‘ਚ ਕੀਤਾ ਬਾਈਕਾਟ

ਪਿੰਡ ਅਖਾੜਾ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਪਿੰਡ ਵਿੱਚ ਲੱਗ ਰਹੀ ਗੈਸ ਫੈਕਟਰੀ ਲੱਗ ਰਹੀ ਹੈ, ਜਿਸ ਦੇ ਵਿਰੋਧ ਵਿੱਚ ਚੋਣਾਂ ਦਾ ਬਾਈਕਾਟ ਕੀਤਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਭੰਮੀਪੁਰਾ ਦੇ ਵਿਅਕਤੀ ਕਰਮਜੀਤ ਸਿੰਘ ਵੱਲੋਂ ਪਿੰਡ ਦੇ ਲੋਕਾਂ ਨੂੰ ਧੋਖੇ ਵਿੱਚ ਰੱਖ ਕੇ ਗੈਸ ਫੈਕਟਰੀ ਲਗਾਈ ਜਾ ਰਹੀ ਹੈ। ਜਿਸ ਦੇ ਵਿਰੋਧ ਵਿੱਚ ਪਿਛਲੇ ਡੇਢ ਮਹਿਨੇ ਤੋਂ ਧਰਨਾ ਦਿੱਤਾ ਜਾ ਰਿਹਾ ਹੈ, ਪਰ ਪ੍ਰਸਾਸ਼ਨ ਵੱਲੋਂ ਸਾਡੀ ਸੁਣਵਾਈ ਤੱਕ ਨਹੀਂ ਕੀਤੀ ਗਈ।

ਇਸ ਸਭ ਨੂੰ ਦੇਖਦਿਆਂ ਹੋਇਆਂ ਪਿੰਡ ਵਾਸੀਆਂ ਨੇ ਏਕਤਾ ਕਰਦਿਆਂ ਹੋਇਆ ਚੋਣਾਂ ਦੇ ਬਾਈਕਾਟ ਦਾ ਫੈਸਲਾ ਕੀਤਾ ਸੀ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਫੈਕਟਰੀ ਦੇ ਵਿਰੋਧ ਵਿੱਚ ਕਿਸੇ ਵੀ ਪਾਰਟੀ ਦਾ ਨਾ ਤਾਂ ਬੂਥ ਲਗਾਇਆ ਗਿਆ ਅਤੇ ਨਾ ਹੀ ਕੋਈ ਵੋਟਿੰਗ ਹੋਈ। ਵੋਟਿੰਗ ਕਰਵਾਉਣ ਵਾਲੀ ਟੀਮ ਸਾਰਾ ਦਿਨ ਵਿਹਲੀ ਬੈਠ ਕੇ ਚਲੀ ਗਈ।

ਪਿੰਡ ਵਾਸੀਆਂ ਨੇ ਕਿਹਾ ਗੈਸ ਫੈਕਟਰੀ ਦੇ ਮਾਲਕ ਵੱਲੋਂ ਲੋਕਾਂ ਨੂੰ ਧੋਖੇ ਵਿੱਚ ਰੱਖ ਕੇ ਇਹ ਫੈਕਟਰੀ ਲਗਾਈ ਜਾ ਰਹੀ ਹੈ। ਇਸ ਦੇ ਮਾਲਕ ਕਰਮਜੀਤ ਵੱਲੋਂ ਸੜਕ ਨਾਲ ਲਗਦੇ ਪੰਜ ਕਿਲੇ ਜਮੀਨ ਲੈ ਕੇ ਉਸਾਰੀ ਕੀਤੀ ਗਈ ਸੀ। ਪਿੰਡ ਦੇ ਵਸਨੀਕਾਂ ਨੂੰ ਸ਼ੈਲਰ ਲਗਾਉਣ ਦਾ ਝਾਸਾਂ ਦੇ ਕੇ ਇਸ ਫੈਕਟਰੀ ਨੂੰ ਲਗਾਇਆ ਗਿਆ ਹੈ। ਪਿੰਡ ਦੇ ਵਸਨੀਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਵੱਲੋਂ ਗੈਸ ਫੈਕਟਰੀ ਦਾ ਸਮਾਨ ਲਿਆਉਣ ਤੇ ਉਨ੍ਹਾਂ ਨੂੰ ਇਸ ਸਾਰੀ ਕਹਾਣੀ ਦੀ ਸਮਝ ਪਈ, ਜਿਸ ਤੋਂ ਬਾਅਦ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਫੈਕਟਰੀ ਦੇ ਗੇਟ ਸਾਹਮਣੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਡੀਸੀ, ਏਡੀਸੀ ਅਤੇ ਤਸੀਲਦਾਰ ਨੇ ਕੀਤੀ ਲੋਕਾਂ ਨੂੰ ਮਨਾਉਣ ਦੀ ਕੋਸ਼ਿਸ਼

ਚੋਣਾਂ ਦੇ ਬਾਈਕਾਟ ਦੀ ਖ਼ਬਰ ਸੁਣ ਕੇ ਡੀਸੀ, ਏਡੀਸੀ ਅਤੇ ਤਸੀਲਦਾਰ ਵੱਲੋਂ ਪਿੰਡ ਵਾਸੀਆਂ ਨੂੰ ਵੋਟਿੰਗ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਿੰਡ ਵਾਸੀਆਂ ਏਕਤਾ ਕਰਦੇ ਹੋਏ ਚੋਣਾਂ ਦੇ ਬਾਈਕਾਟ ਦੇ ਫੈਸਲੇ ‘ਤੇ ਅੜੇ ਰਹੇ।

ਪ੍ਰਸਾਸ਼ਨ ਨੇ ਦਿੱਤਾ 6 ਜੂਨ ਦਾ ਸਮਾਂ

ਪਿੰਡ ਅਖਾੜਾ ਦੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਅਤੇ ਚੋਣਾਂ ਦੇ ਬਾਈਕਾਟ ਦੇ ਫੈਸਲੇ ਤੋਂ ਪ੍ਰਸਾਸ਼ਨ ਨੇ 6 ਜੂਨ ਦਾ ਸਮਾਂ ਦਿੱਤਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ 6 ਜੂਨ ਨੂੰ ਕੋਈ ਹੱਲ ਨਾ ਹੋਇਆ ਤਾਂ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ।

 

ਇਹ ਵੀ ਪੜ੍ਹੋ –  6 ਸਾਲਾ ਗਿਆਨਾ ਨੇ ਚੰਡੀਗੜ੍ਹ ‘ਚ ਰਚਿਆ ਇਤਿਹਾਸ, FIDE ਰੇਟਿੰਗ ‘ਚ ਪਹਿਲਾ ਸਥਾਨ

 

Exit mobile version