The Khalas Tv Blog Punjab ਪੰਚਾਇਤ ਦਾ ਅਹਿਮ ਫੈਸਲਾ, ਇਸ ਪਿੰਡ ‘ਚ ਭੋਗ ਮੌਕੇ ਨਹੀਂ ਚੱਲੇਣਗੇ ਜਲੇਬੀ ਤੇ ਪਕੌੜੇ
Punjab

ਪੰਚਾਇਤ ਦਾ ਅਹਿਮ ਫੈਸਲਾ, ਇਸ ਪਿੰਡ ‘ਚ ਭੋਗ ਮੌਕੇ ਨਹੀਂ ਚੱਲੇਣਗੇ ਜਲੇਬੀ ਤੇ ਪਕੌੜੇ

ਬਿਉਰੋ ਰਿਪੋਰਟ – ਪੰਜਾਬ ‘ਚ ਜਿੱਥੇ ਕਈ ਪੰਚਾਇਤਾਂ ਪਿੰਡ ‘ਚ ਟੋਲ ਟੈਕਸ ਲਗਾ ਕੇ ਅਜੀਬੋ ਗਰੀਬ ਫੈਸਲੇ ਲੈ ਰਹੀਆਂ ਹਨ, ਉੱਥੇ ਹੀ ਬਠਿੰਡਾ ਜ਼ਿਲ੍ਹੇ ਦੀ ਇਕ ਪੰਚਾਇਤ ਨੇ ਅਹਿਮ ਫੈਸਲਾ ਲਿਆ ਹੈ। ਬਠਿੰਡਾ ਜ਼ਿਲ੍ਹੇ ਦੇ ਹਲਕਾ ਰਾਮਪੁਰਾ ਦੇ ਪਿੰਡ ਡਿੱਖ ਦੀ ਪੰਚਾਇਤ ਨੇ ਭੋਗ ਸਮਾਗਮਾਂ ਦੌਰਾਨ ਜਲੇਬੀਆਂ ਅਤੇ ਪਕੌੜੇ ਪਰੋਸਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਪੰਚਾਇਤ ਨੇ ਦੱਸਿਆ ਕਿ ਇਹ ਕਦਮ ਵਾਧੂ ਦੇ ਖਰਚਿਆਂ ਨੂੰ ਰੋਕਣ ਅਤੇ ਸੋਗ ਦੀਆਂ ਰਸਮਾਂ ਵਿੱਚ ਸਾਦਗੀ ਨੂੰ ਉਤਸ਼ਾਹਿਤ ਕਰਨ ਲਈ ਚੁੱਕਿਆ ਗਿਆ ਹੈ। ਪਿੰਡ ਦੀ ਪੰਚਾਇਤ ਨੇ ਇਸ ਦੀ ਉਲੰਘਣਾ ਕਰਨ ਤੇ 21 ਹਜ਼ਾਰ ਰੁਪਏ ਜੁਰਮਾਨਾ ਵੀ ਰੱਖਿਆ ਹੈ। ਪੰਚਾਇਤ ਨੇ ਦੱਸਿਆ ਕਿ ਇਹ ਫੈਸਲਾ ਪਿੰਡ ਦੇ ਲੋਕਾਂ ਨਾਲ ਮੀਟਿੰਗਾਂ ਕਰਨ ਤੋਂ ਬਾਅਦ ਲਿਆ ਗਿਆ ਹੈ।

ਇਹ ਵੀ ਪੜ੍ਹੋ – ਕੇਂਦਰ ਦਾ ਡੱਲੇਵਾਲ ਨੂੰ ਗੱਲਬਾਤ ਦਾ ਸੱਦਾ, ਮੈਡੀਕਲ ਸਹਾਇਤਾ ਸ਼ੁਰੂ

 

Exit mobile version