The Khalas Tv Blog Punjab ਵੱਡੀ ਬਗਾਵਤ! ਸੁਖਬੀਰ ਨੂੰ ਪ੍ਰਧਾਨਗੀ ਅਹੁਦੇ ਤੋਂ ਹਟਾਉਣ ਦਾ ਮਤਾ ਪਾਸ! ‘99% ਵਰਕਰ ਸਾਡੇ ਨਾਲ’!
Punjab

ਵੱਡੀ ਬਗਾਵਤ! ਸੁਖਬੀਰ ਨੂੰ ਪ੍ਰਧਾਨਗੀ ਅਹੁਦੇ ਤੋਂ ਹਟਾਉਣ ਦਾ ਮਤਾ ਪਾਸ! ‘99% ਵਰਕਰ ਸਾਡੇ ਨਾਲ’!

ਬਿਉਰੋ ਰਿਪੋਰਟ – ਅਕਾਲੀ ਦਲ ਵਿੱਚ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਹੁਣ ਤੱਕ ਦੀ ਸਭ ਤੋਂ ਵੱਡੀ ਬਗਾਵਤ ਹੋਈ ਹੈ। ਜਲੰਧਰ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਵਿੱਚ ਹੋਈ ਮੀਟਿੰਗ ਤੋਂ ਬਾਅਦ ਪਾਰਟੀ ਦੀ ਪਹਿਲੀ ਕਤਾਰ ਦੇ ਤਕਰੀਬਨ ਅੱਧੇ ਤੋਂ ਵੱਧ ਟਕਸਾਲੀ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਤੋਂ ਪਾਰਟੀ ਪ੍ਰਧਾਨ ਵਜੋਂ ਅਸਤੀਫ਼ਾ ਦੇਣ ਦਾ ਮਤਾ ਪਾਸ ਹੋਇਆ ਹੈ। ਚੰਦੂਮਾਜਰਾ ਨੇ ਕਿਹਾ ਕਿ ਮੈਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕਰਦਾ ਹਾਂ ਕਿ ਵਰਕਰਾਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਨਾ ਕਰਨ, ਸਗੋਂ ਉਨ੍ਹਾਂ ਨੂੰ ਸਮਝੋ। ਜਲੰਧਰ ਵਿੱਚ 5 ਘੰਟ ਚੱਲੀ ਮੀਟਿੰਗ ਤੋਂ ਬਾਅਦ ਚੰਦੂਮਾਜਾ ਨੇ ਕਿਹਾ- 2017 ਤੋਂ 2024 ਤੱਕ ਅਕਾਲੀ ਦਲ ਦਾ ਪੱਧਰ ਡਿੱਗਿਆ ਹੈ, ਇਹ ਚਿੰਤਾ ਦਾ ਵਿਸ਼ਾ ਹੈ। ਇਸ ਦੇ ਨਾਲ ਹੀ ਇਹ ਵੀ ਤੈਅ ਹੋਇਆ ਕਿ 1 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਮੱਥਾ ਟੇਕ ਕੇ 1 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਸ਼ੁਰੂ ਕੀਤੀ ਜਾਵੇਗੀ।

ਸੁਖਬੀਰ ਦੇ ਖਾਸ ਭੂੰਦੜ ਦਾ ਜਵਾਬ

ਚੰਡੀਗੜ੍ਹ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਕਤੀ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਜ਼ਿਲ੍ਹਾਂ ਅਤੇ ਹਲਕਾ ਪ੍ਰਧਾਨਾਂ ਦੀ ਮੀਟਿੰਗ ਬੁਲਾਈ ਸੀ, ਜਿਸ ਵਿੱਚ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਹੱਕ ਵਿੱਚ ਹੱਥ ਖੜੇ ਕਰਵਾਏ ਗਏ, ਪਾਰਟੀ ਦੇ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ 99 ਫੀਸਦੀ ਵਰਕਰ ਸੁਖਬੀਰ ਸਿੰਘ ਬਾਦਲ ਦੇ ਨਾਲ ਹਨ। ਉਨ੍ਹਾਂ ਕਿਹਾ ਇਸ ਬਗਾਵਤ ਦੇ ਪਿੱਛੇ ਬੀਜੇਪੀ ਹੈ, ਅਸੀਂ ਉਨ੍ਹਾਂ ਦੇ ਨਾਲ ਕਦੇ ਵੀ ਸਮਝੌਤਾ ਨਹੀਂ ਕਰ ਸਕਦੇ ਹਨ। ਦਿੱਲੀ ਦੀ ਗੱਦੀ ‘ਤੇ ਬੈਠੇ ਲੋਕ ਸਿੱਖਾਂ ਨੂੰ ਤੋੜਨ ਦਾ ਸਾਜਿਸ਼ ਕਰ ਰਹੇ ਹਨ। ਉਧਰ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਬਾਗੀਆਂ ਨੂੰ ਕਿਹਾ ਕੱਲ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੈ, ਜੇਕਰ ਤੁਸੀਂ ਕੋਈ ਆਪਣੀ ਗੱਲ ਰੱਖਣੀ ਸੀ ਤਾਂ ਉਸ ਵਿੱਚ ਰੱਖ ਸਕਦੇ ਸੀ।

ਕਿਹੜੇ-ਕਿਹੜੇ ਬਾਗੀ ਚਹਿਰੇ

ਜਲੰਧਰ ਵਿੱਚ ਅਕਾਲੀ ਦਲ ਦੇ ਜਿਹੜੇ ਬਾਗੀ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਮਤਾ ਪਾਸ ਕੀਤਾ ਹੈ ਉਸ ਵਿੱਚ ਪਾਰਟੀ 15 ਤੋਂ 20 ਵੱਡੇ ਚਹਿਰੇ ਸ਼ਾਮਲ ਹਨ। ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਦੀ ਅਗਵਾਈ ਕੀਤੀ, ਉਨ੍ਹਾਂ ਦੇ ਨਾਲ ਬੀਬੀ ਜਗੀਰ ਕੌਰ, ਸਿਕੰਦਰ ਐੱਸ ਮਲੂਕਾ, ਸੁਰਜੀਤ ਐੱਸ ਰੱਖੜਾ, ਕਿਰਨਜੋਤ ਕੌਰ, ਮਨਜੀਤ ਸਿੰਘ, ਸੁਰਿੰਦਰ ਐੱਸ ਭੁੱਲੇਵਾਲ ਰਾਠਾਂ, ਗੁਰਪ੍ਰਤਾਪ ਵਡਾਲਾ, ਚਰਨਜੀਤ ਬਰਾੜ, ਹਰਿੰਦਰਪਾਲ ਐੱਸ ਟੌਹੜਾ, ਇਸ ਤੋਂ ਇਲਾਵਾ ਗਗਨਜੀਤ ਸਿੰਘ ਬਰਨਾਲਾ, ਪਰਮਜੀਤ ਕੇ ਲਾਂਡਰਾਂ, ਬੀਬੀ ਧਾਲੀਵਾਲ, ਪਰਮਿੰਦਰ ਢੀਂਡਸਾ, ਬਲਬੀਰ ਐੱਸ ਘੋਸਨ, ਰਣਧੀਰ ਐੱਸ ਰੱਖੜਾ, ਗਿਆਨੀ ਹਰਪ੍ਰੀਤ ਸਿੰਘ, ਸੁੱਚਾ ਸਿੰਘ ਛੋਟੇਪੁਰ, ਕਰਨੈਲ ਐੱਸ ਪੰਜੋਲੀ, ਸਰਵਨ ਐੱਸ ਫਿਲੌਰ ਦੇ ਨਾਂ ਸ਼ਾਮਲ ਹਨ।

ਇਹ ਵੀ ਪੜ੍ਹੋ –  ਸੁਖਬੀਰ ਬਾਦਲ ਨੇ ਜ਼ਿਲ੍ਹਾਂ ਪ੍ਰਧਾਨਾਂ ਨਾਲ ਕੀਤੀ ਮੀਟਿੰਗ, ਕੀਤੀ ਵਿਚਾਰ ਚਰਚਾ

 

Exit mobile version