The Khalas Tv Blog Punjab ਵਿਦੇਸ਼ਾਂ ਜਿੰਨੀ ਕਮਾਈ ਇਥੇ ਹੋ ਸਕਦੀ ਜੇ Silk Route ਖੋਲ ਦਿੱਤਾ ਜਾਵੇ : ਖਹਿਰਾ
Punjab

ਵਿਦੇਸ਼ਾਂ ਜਿੰਨੀ ਕਮਾਈ ਇਥੇ ਹੋ ਸਕਦੀ ਜੇ Silk Route ਖੋਲ ਦਿੱਤਾ ਜਾਵੇ : ਖਹਿਰਾ

ਮੁਹਾਲੀ :  ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਹੈ ਕਿ  ਪੁਰਾਣੇ ਸਮੇਂ ਵਿੱਚ ਪੰਜਾਬ ਤੋਂ  ਵਪਾਰ ਲਈ ਵਰਤੇ ਜਾਂਦੇ Silk Route ਨੂੰ ਖੋਲਣ ਨਾਲ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ।  ਮੁਹਾਲੀ ਵਿੱਚ ਕੀਤੀ ਗਈ press confrence ਵਿੱਚ ਇਸ ਮੁੱਦੇ ਨੂੰ ਛੁੰਹਦੇ ਹੋਏ ਉਹਨਾਂ ਮੁੱਖ ਮੰਤਰੀ ਪੰਜਾਬ ਨੂੰ ਵੀ ਕਿਹਾ ਹੈ ਕਿ ਬਾਹਰੋਂ ਨਿਵੇਸ਼ ਮੰਗਣ ਦੀ ਬਜਾਇ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਚੰਗੀ ਆਮਦਨ ਸੰਬੰਧੀ ਭਰੋਸਾ ਦਿਵਾਇਆ ਜਾਣਾ ਜ਼ਰੂਰੀ ਹੈ,ਜਿਸ ਨੂੰ ਲੱਭਣ ਲਈ ਉਹ ਵਿਦੇਸ਼ਾਂ ਨੂੰ ਦੌੜਦੇ ਹਨ।

ਇਸ ਤੋਂ ਇਲਾਵਾ ਇਸ ਖਿੱਤੇ ਵਿੱਚ ਪਾਕਿਸਤਾਨ ਵਾਲਾ ਲਾਂਘਾ ਖੁਲਣਾ ਵੀ ਜ਼ਰੂਰੀ ਹੈ। ਉਹਨਾਂ ਦਾਅਵਾ ਕੀਤਾ ਕਿ ਇਸ ਰਾਹੀਂ ਮੱਧ ਏਸ਼ੀਆ,ਇਰਾਨ,ਅਫਗਾਨੀਸਤਾਨ ਤੇ ਹੋਰ ਦੇਸ਼ਾਂ ਨਾਲ ਵਪਾਰ ਵੱਧੇਗਾ ਤੇ ਬਾਹਰਲੇ ਦੇਸ਼ਾਂ ਜਿੰਨੀ ਕਮਾਈ ਇਧਰ ਹੀ ਹੋ ਸਕੇਗੀ।  ਇਸ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਤੇ ਖਾਸ ਤੋਰ ਤੇ ਕਿਸਾਨਾਂ ਤੇ ਵਪਾਰੀਆਂ ਲਈ ਆਮਦਨ ਦੇ ਸਰੋਤ ਪੈਦਾ ਹੋਣਗੇ। ਇਸ ਲਈ ਪੰਜਾਬ ਦੇ ਆਗੂਆਂ ਨੂੰ ਕੇਂਦਰ ਤੇ ਦਬਾਅ ਬਣਾਉਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਪੁਰਾਣੇ ਸਮਿਆਂ ਵਿੱਚ ਪੰਜਾਬ ਤੋਂ ਅਫਗਾਨਿਸਤਾਨ,ਇਰਾਨ ਤੇ  ਮੱਧ ਏਸ਼ੀਆ ਦੇ ਹੋਰ ਦੇਸ਼ਾਂ ਨੂੰ ਸਿੱਧਾ ਵਪਾਰ ਹੁੰਦਾ ਸੀ ਤੇ ਇਸ ਰਸਤੇ ਨੂੰ Silk Route ਦਾ ਨਾਂ ਦਿੱਤਾ ਗਿਆ ਸੀ ।

Exit mobile version