The Khalas Tv Blog India ਲੋਕ ਸਭਾ ‘ਚ ਪੇਸ਼ ਹੋਇਆ ਕੌਮੀ ਬੈਂਕ ਬਿੱਲ-2021, ਜਾਣੋ ਕੀ ਹੈ ਖਾਸੀਅਤ
India

ਲੋਕ ਸਭਾ ‘ਚ ਪੇਸ਼ ਹੋਇਆ ਕੌਮੀ ਬੈਂਕ ਬਿੱਲ-2021, ਜਾਣੋ ਕੀ ਹੈ ਖਾਸੀਅਤ

‘ਦ ਖ਼ਾਲਸ ਬਿਊਰੋ :- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਲੋਕ ਸਭਾ ਵਿੱਚ ‘ਬੁਨਿਆਦੀ ਢਾਂਚੇ ਅਤੇ ਵਿਕਾਸ ਲਈ ਪੈਸਾ ਜੁਟਾਉਣ’ ਲਈ ਕੌਮੀ ਬੈਂਕ ਬਿੱਲ-2021 ਪੇਸ਼ ਕੀਤਾ ਹੈ। ਇਸ ਤਹਿਤ ਮੁਲਕ ਵਿੱਚ ਵਿਕਾਸ ਵਿੱਤ ਸੰਸਥਾ ਦੇ ਗਠਨ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ, ਜਿਸ ਨਾਲ ਬੁਨਿਆਦੀ ਢਾਂਚਾ ਵਿਕਾਸ ਦੀਆਂ ਯੋਜਨਾਵਾਂ ਲਈ ਲੰਮੇ ਕਰਜ਼ੇ ਦੇਣ ਵਾਲੀਆਂ ਵਿੱਤੀ ਸੰਸਥਾਵਾਂ ਦੀ ਘਾਟ ਦੂਰ ਹੋਵੇਗੀ।

ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ਵਿੱਚ ਇਸੇ ਤਰ੍ਹਾਂ ਦੇ ਵਿਕਾਸ ਵਿੱਤ ਸੰਸਥਾ ਦੀ ਸਥਾਪਨਾ ਦਾ ਐਲਾਨ ਕੀਤਾ ਸੀ। ਕੈਬਨਿਟ ਨੇ ਪਿਛਲੇ ਹਫ਼ਤੇ ਡਿਵੈਲਪਮੈਂਟ ਫਾਇਨਾਂਸ ਇੰਸਟੀਚਿਊਸ਼ਨ (ਡੀਐਫਆਈ) ਦੇ ਗਠਨ ਸਬੰਧੀ ਬਜਟ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਸੀ। ਜਾਣਕਾਰੀ ਮੁਤਾਬਕ ਬੁਨਿਆਦੀ ਢਾਂਚੇ ਅਤੇ ਵਿਕਾਸ ਲਈ ਕੌਮੀ ਬੈਂਕ ਦਾ ਗਠਨ 20 ਹਾਜ਼ਰ ਕਰੋੜ ਦੀ ਪੂੰਜੀ ਨਾਲ ਕੀਤਾ ਜਾਵੇਗਾ ਅਤੇ ਸਰਕਾਰ ਇਸ ਲਈ 5 ਹਜ਼ਾਰ ਕਰੋੜ ਦੀ ਗਰਾਂਟ ਦੇਵੇਗੀ। ਸਰਕਾਰ ਦੀ ਡੀਐੱਫਆਈ ਤਹਿਤ ਅਗਲੇ ਕੁੱਝ ਸਾਲਾਂ ਵਿੱਚ 3 ਲੱਖ ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ।

Exit mobile version