The Khalas Tv Blog Punjab ਲੁਧਿਆਣਾ ਬੰ ਬ ਧਮਾ ਕੇ ’ ਚ’ ਪੰਜਾਬ ਪੁਲੀਸ ਦੇ ਸਾਬਕਾ ਹੋਲਦਾਰ ਦਾ ਨਾਂ ਆਇਆ ਸਾਹਮਣੇ
Punjab

ਲੁਧਿਆਣਾ ਬੰ ਬ ਧਮਾ ਕੇ ’ ਚ’ ਪੰਜਾਬ ਪੁਲੀਸ ਦੇ ਸਾਬਕਾ ਹੋਲਦਾਰ ਦਾ ਨਾਂ ਆਇਆ ਸਾਹਮਣੇ

‘ ਦ ਖ਼ਾਲਸ ਬਿਊਰੋ : ਬੀਤੇ ਦਿਨ ਲੁਧਿਆਣੇ ਵਿੱਚ ਹੋਏ ਬੰ ਬ ਧਮਾ ਕੇ ਨਾਲ ਮਾ ਰੇ ਗਏ ਵਿਅਕਤੀ ਦੀ ਪਛਾਣ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬੰ ਬ ਧਮਾ ਕੇ ਵਿੱਚ ਮਾ ਰਿਆ ਵਿਆਕਤੀ ਪੰਜਾਬ ਪੁਲੀਸ ਦਾ ਬਰਖ਼ਾਸਤ  ਹੋਲਦਾਰ ਗਗਨਦੀਪ ਸਿੰਘ ਵਜੋਂ ਹੋਈ ਹੈ ਜੋ ਕਿ ਖੰਨੇ ਦੇ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਅਨੁਸਾਰ ਗਗਨਦੀਪ ਵੱਡੇ ਪੱਧਰ ਤੇ ਨ ਸ਼ਿਆਂ ਦੀ ਤਸਕਰੀ ਦੇ ਕਾਰਨ ਮਾਮਲਾ ਦਰਜ ਹੋਇਆ ਸੀ ,ਜਿਸ ਕਾਰਨ ਪੰਜਾਬ ਪੁਲੀਸ ਨੇ ਉਸ  ਨੂੰ  ਬਰਖ਼ਾਸਤ ਕਰ ਦਿੱਤਾ ਸੀ।  ਉਹ  ਦੋ ਸਾਲ ਬਾਅਦ ਸਤੰਬਰ ਵਿੱਚ ਹੀ ਜੇਲ੍ਹ ਚੋਂ ਜ਼ਮਾਨਤ ਤੇ ਰਿਹਾਅ ਹੋ ਕੇ ਬਾਹਰ ਆਇਆ ਸੀ ।

ਪੰਜਾਬ ਪੁਲੀਸ ਨੂੰ ਧਮਾ ਕੇ ਵਾਲੀ ਥਾਂ ਤੇ ਅੱਜ ਇਕ ਸਿਮ ਤੇ ਡੋਂਗਲ ਮਿਲੀ ਜਿਸ ਦੇ ਅਧਾਰ ਤੇ ਇਸ ਦੀ ਪਹਿਚਾਣ ਹੋਈ। ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਗਨਦੀਪ ਜੇਲ੍ਹ ਵਿੱਚ ਰਹਿਣ ਦੌਰਾਨ ਅਤਿ ਵਾਦੀ ਜਥੇਬੰਦੀਆਂ ਦੇ ਸੰਪਰਕ ਵਿੱਚ ਆਇਆ ਸੀ ਤੇ ਉੱਥੋਂ ਹੀ ਉਸ ਨੂੰ ਧਮਾ ਕਾ ਕਰਨ ਦੀ ਸਿਖਲਾਈ ਮਿਲੀ। ਇਸ ਗੱਲ ਦੀ ਪੁਸ਼ਟੀ ਅਜੇ ਤੱਕ ਨਹੀ ਹੋ ਪਾਈ।      

Exit mobile version