The Khalas Tv Blog Punjab ਧਰਮਕੋਟ ‘ਚ ਵਾਪਰੀ ਅਨੋਖੀ ਘਟਨਾ, ਕਤਲ ਹੋਈ ਔਰਤ ਹੋਈ ਜਿਊਂਦਾ
Punjab

ਧਰਮਕੋਟ ‘ਚ ਵਾਪਰੀ ਅਨੋਖੀ ਘਟਨਾ, ਕਤਲ ਹੋਈ ਔਰਤ ਹੋਈ ਜਿਊਂਦਾ

ਧਰਮਕੋਟ ਤੋਂ ਇਕ ਹੈਰਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੀ ਰਹਿਣ ਵਾਲੀ ਔਰਤ ਸੁਖਵੰਤ ਕੌਰ 2 ਜੂਨ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਲਈ ਗਈ ਸੀ ਪਰ ਵਾਪਸ ਨਾ ਆਈ। ਜਿਸ ਤੋਂ ਬਾਅਦ ਉਸ ਦੀ ਨੂੰਹ ਵੱਲੋਂ ਉਸ ਦੀ ਗੁੰਮਸ਼ੁਦਗੀ ਦੀ ਇਤਲਾਹ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਸੁਖਵੰਤ ਕੌਰ ਦੇ ਜੇਠ ਗੁਰਬੇਜ ਸਿੰਘ ਨੇ ਵੀ ਪੁਲਿਸ ਨੂੰ ਇਸ ਦੀ ਇਤਲਾਹ ਦੇ ਕੇ ਪੂਰੀ ਡੂੰਘਾਈ ਨਾਲ ਜਾਂਚ ਕਰਨ ਦੀ ਅਪੀਲ ਕੀਤੀ।

ਪੁਲਿਸ ਵੱਲੋਂ ਸ਼ੱਕ ਪੈਣ ਤੋਂ ਬਾਅਦ ਜਦੋਂ ਸੁਖਵੰਤ ਕੌਰ ਦੀ ਨੂੰਹ ਅਤੇ ਉਸ ਦੇ ਭਰਾ ਕੋਲੋ ਪੁੱਛਗਿੱਛ ਕੀਤੀ ਤਾਂ ਦੋਵਾਂ ਨੇ ਕਤਲ ਕਰਨ ਦਾ ਜ਼ੁਰਮ ਕਬੂਲ ਕਰ ਲਿਆ।

ਦੱਸ ਦੇਈਏ ਕਿ ਇਹ ਛੋਟਾ ਜਿਹਾ ਪਰਿਵਾਰ ਸੀ, ਜਿਸ ਵਿੱਚ ਨੂੰਹ, ਸੱਸ ਅਤੇ ਇਕ ਲੜਕਾ ਰਹਿੰਦਾ ਹੈ, ਜੋ ਇਸ ਸਮੇਂ ਵਿਦੇਸ਼ ਵਿੱਚ ਕੰਮ ਕਰਨ ਲਈ ਗਿਆ ਹੋਇਆ ਹੈ।

ਦਰਬਾਰ ਸਾਹਿਬ ਤੋਂ ਹੋਈ ਪੋਤੇ ਨਾਲ ਗੱਲ

ਇਸ ਕਹਾਣੀ ਦਾ ਇਕ ਪੱਖ ਇਹ ਵੀ ਹੈ ਕਿ ਸੁਖਵੰਤ ਕੌਰ 2 ਜੂਨ ਤੋਂ ਘਰੋਂ ਗਾਇਬ ਸੀ ਪਰ ਅਚਾਨਕ ਇਕ ਦਿਨ ਸੁਖਵੰਤ ਕੌਰ ਦੀ ਦਰਬਾਰ ਸਾਹਿਬ ਦੇ ਕਿਸੇ ਸੇਵਾਦਾਰ ਨੇ ਸੁਖਵੰਤ ਕੌਰ ਦੀ ਉਸ ਦੇ ਪੋਤੇ ਅਮਨਜੋਤ ਨਾਲ ਵੀਡੀਓ ਕਾਲ ਰਾਹੀਂ ਗੱਲ ਕਰਵਾਈ। ਇਸ ਦੀ ਜਾਣਕਾਰੀ ਉਸ ਨੇ ਆਪਣੇ ਵਾਰਡ ਦੇ ਐਮ ਸੀ ਗੁਰਪਿੰਦਰ ਚਾਹਲ ਨੂੰ ਦਿੱਤੀ। ਇਸ ਤੋਂ ਬਾਅਦ ਚਾਹਲ ਨੇ ਧਰਮਕੋਟ ਪ੍ਰੈਸ ਕਲੱਬ ਨੂੰ ਦੱਸਿਆ। ਗੁਰਪਿੰਦਰ ਚਾਹਲ ਅਤੇ ਪ੍ਰੈਸ ਕਲੱਬ ਨੇ ਇਸ ਸਬੰਧੀ ਸਾਰੀ ਜਾਣਕਾਰੀ ਡੀਐਸਪੀ ਨੂੰ ਦਿੱਤੀ।

ਗੁਰਪਿੰਦਰ ਚਾਹਲ ਅਤੇ ਪ੍ਰੈਸ ਕਲੱਬ ਨੇ ਆਪਣੇ ਯਤਨਾਂ ਸਕਦਾ ਸੁਖਵੰਤ ਕੌਰ ਨੂੰ ਮੈਂਬਰਾਂ ਦੀ ਹਾਜ਼ਰੀ ਵਿੱਚ ਧਰਮਕੋਟ ਪੁਲਿਸ ਥਾਣੇ ਵਿੱਚ ਪੇਸ਼ ਕੀਤਾ। ਇਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

ਕਿਹਾ ਜਾ ਰਿਹਾ ਸੀ ਕਿ ਇਸ ਔਰਤ ਨੂੰ ਕਤਲ ਕਰ ਦਿੱਤਾ ਗਿਆ ਹੈ ਪਰ ਉਹ 15 ਦਿਨਾਂ ਬਾਅਦ ਜਿਊਂਦੀ ਪਾਈ ਗਈ ਹੈ।

ਇਹ ਵੀ ਪੜ੍ਹੋ –  ਲਾਰੈਂਸ ਬਿਸਨੋਈ ਨਾਲ ਵਾਇਰਲ ਵੀਡੀਓ ਤੋਂ ਬਾਅਦ ਸ਼ਹਿਜਾਦ ਭੱਟੀ ਨੇ ਦਿੱਤਾ ਆਪਣਾ ਸ਼ਪੱਸਟੀਕਰਨ

 

Exit mobile version