The Khalas Tv Blog Punjab ਲਿਵ ਇਨ ‘ਚ ਰਹਿ ਰਹੇ ਪ੍ਰੇਮੀ ਜੋੜੇ ਨਾਲ ਹੋਇਆ ਇਹ ਕੰਮ, 2 ਬੱਚਿਆਂ ਦੇ ਪਿਓ ਨਾਲ ਰਹਿ ਰਹੀ ਸੀ ਕੁੜੀ…
Punjab

ਲਿਵ ਇਨ ‘ਚ ਰਹਿ ਰਹੇ ਪ੍ਰੇਮੀ ਜੋੜੇ ਨਾਲ ਹੋਇਆ ਇਹ ਕੰਮ, 2 ਬੱਚਿਆਂ ਦੇ ਪਿਓ ਨਾਲ ਰਹਿ ਰਹੀ ਸੀ ਕੁੜੀ…

The murder of a couple living in a live-in, the girl was living with the father of 2 children...

The murder of a couple living in a live-in, the girl was living with the father of 2 children...

ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਸ਼ਹਿਰ ਬੁਢਲਾਡਾ ‘ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲਿਵ ਇਨ ਵਿੱਚ ਰਹਿ ਰਹੇ ਪ੍ਰੇਮੀ ਜੋੜੇ ਦੇ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰੇਮੀ ਜੋੜੇ ਦੇ ਪਰਿਵਾਰ ਵਲੋਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਦੋਵੇਂ ਆਪਣੇ ਪਰਿਵਾਰਾਂ ਦੇ ਖਿਲਾਫ਼ ਜਾ ਕੇ ਲਿਵ ਇਨ ਤਹਿਤ ਬੋਹਾ ਤੋਂ ਬਾਹਰ ਕਿਸੇ ਸ਼ਹਿਰ ’ਚ ਰਹਿ ਰਹੇ ਸਨ। 19 ਸਾਲਾ ਕੁੜੀ ਜਿਸ ਵਿਅਕਤੀ ਨਾਲ ਲਿਵ ਇਨ ‘ਚ ਰਹਿ ਰਹੀ ਸੀ ਉਹ ਪਹਿਲਾਂ ਵੀ ਵਿਆਹਿਆ ਹੋਇਆ ਸੀ ਅਤੇ ਉਸ ਦੇ 2 ਬੱਚੇ ਵੀ ਸਨ।

ਜਾਣਕਰੀ ਅਨੁਸਾਰ ਬੀਤੇ ਦਿਨ ਜਦੋਂ ਉਹ ਆਪਣੀ ਪ੍ਰੇਮਿਕਾ ਨਾਲ ਬੋਹਾ ਆਇਆ ਹੋਇਆ ਸੀ ਤਾਂ ਪ੍ਰੇਮਿਕਾ ਦੇ ਪਿਤਾ ਤੇ ਉਸ ਦੇ ਪ੍ਰੇਮੀ ਦੀ ਪਹਿਲੀ ਪਤਨੀ ਦੇ ਪੁੱਤਰ ਤੇ ਦੋ ਨਜ਼ਦੀਕੀ ਸਾਥੀ ਤੇ ਇਕ ਵਿਅਕਤੀ ਵਲੋਂ ਸਾਜ਼ਿਸ਼ ਘੜੀ ਗਈ ਤੇ ਪ੍ਰੇਮੀ ਨੂੰ ਉਸ ਦੀ ਪੋਤੀ ਨੂੰ ਮਿਲਾਉਣ ਦੇ ਬਹਾਨੇ ਖੇਤ ਵਿੱਚ ਬੁਲਾਇਆ ਗਿਆ ਜਿਸ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਪ੍ਰੇਮੀ ਜੋੜੇ ਦਾ ਕਤਲ ਕਰ ਦਿੱਤਾ ਗਿਆ।

ਉਕਤ ਮੁਲਜ਼ਮਾਂ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਬੋਰੀ ’ਚ ਬੰਨ੍ਹ ਕੇ ਗੱਡੀ ’ਚ ਪਾ ਲਿਆ ਤੇ ਲਾਸ਼ਾਂ ਨੂੰ ਭਾਖੜਾ ਨਹਿਰ ’ਚ ਸੁੱਟ ਦਿੱਤਾ। ਪ੍ਰੇਮਿਕਾ ਦੇ ਪਿਤਾ ਸੁਖਪਾਲ ਸਿੰਘ ਨੇ ਘਬਰਾਹਟ ’ਚ ਆ ਕੇ ਪ੍ਰੇਮੀ ਜੋੜੇ ਦਾ ਕਤਲ ਕਰਨ ਦੀ ਗੱਲ ਆਪਣੇ ਗੁਆਂਢ ’ਚ ਰਹਿੰਦੇ ਵਾਰਡ ਦੇ ਕੌਂਸਲਰ ਨੂੰ ਦੱਸੀ, ਜਿਸ ਨੇ ਬੋਹਾ ਪੁਲਿਸ ਨੂੰ ਇਤਲਾਹ ਦੇ ਦਿੱਤੀ। ਪੁਲਿਸ ਨੂੰ ਕੁੜੀ ਦੀ ਲਾਸ਼ ਭਾਖੜਾ ਨਹਿਰ ਦੇ ਸਰਦੂਲਗੜ੍ਹ ਖ਼ੇਤਰ ’ਚ ਨਿਕਲਦੇ ਇਕ ਸੂਏ ’ਚੋਂ ਮਿਲ ਗਈ ਹੈ ਪਰ ਪ੍ਰੇਮੀ ਦੀ ਲਾਸ਼ ਦਾ ਅਜੇ ਤੱਕ ਕੋਈ ਪਤਾ ਨਹੀਂ। ਪੁਲਿਸ ਵਲੋਂ ਉਕਤ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਹੈ।

 

Exit mobile version