ਬਿਉਰੋ ਰਿਪੋਰਟ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau) ਨੂੰ ਕੁਝ ਰਾਹਤ ਤਾਂ ਮਿਲੀ ਹੈ ਪਰ ਮੁਸ਼ਕਲਾਂ ਨਹੀਂ ਘਟਿਆਂ ਹਨ। ਉਨ੍ਹਾਂ ਖਿਫਾਲ ਬੇਭਰੋਸਗੀ ਮਤਾ ਲਿਆਂਦਾ ਗਿਆ ਹੈ। ਬੇਸ਼ੱਕ ਉਹ ਇਸ ਬੇਭਰੋਸਗੀ ਮਤੇ ਤੋਂ ਬਚ ਗਿਆ, ਪਰ ਅੱਗੇ ਦਾ ਰਸਤਾ ਉਸ ਲਈ ਆਸਾਨ ਨਹੀਂ ਹੈ। ਦੱਸ ਦੇਈਏ ਕਿ ਟਰੂਡੋਂ ਦੀ ਸਰਕਾਰ ਘੱਟ ਗਿਣਤੀ ਵਿਚ ਹੈ ਅਤੇ ਉਹ ਪਹਿਲੇ ਇਮਤਿਹਾਨ ਵਿਚ ਬੀਤੇ ਦਿਨ ਅਵਿਸ਼ਵਾਸ ਪ੍ਰਸਤਾਵ ਤੋਂ ਬਚ ਗਏ ਹਨ। ਟਰੂਡੋਂ ਪਿਛਲੇ 9 ਸਾਲਾਂ ਤੋਂ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਬਣੇ ਹੋਏ ਹਨ।
ਟਰੂਡੋ ਦੀ ਵਿਰੋਧੀ ਪਾਰਟੀ ਕੰਜ਼ਰਵੇਟਿਵ ਪਾਰਟੀ ਨੇ ਹਰ ਹਿਲੇ ਸਰਕਾਰ ਸੁੱਟਣ ਦੀ ਸਹੁੰ ਖਾਦੀ ਹੈ। ਵਿਰੋਧੀ ਧਿਰ ਪੂਰੀ ਤਰ੍ਹਾਂ ਨਾਲ ਹਮਲਾਵਰ ਹੈ, ਜਿਸ ਕਰਕੇ ਆਉਣ ਵਾਲੇ ਦਿਨਾਂ ਵਿਚ ਟਰੂਡੋ ਨੂੰ ਸਰਕਾਰ ਬਚਾਉਣ ਲਈ ਜੱਦੋ ਜਹਿਦ ਕਰਨੀ ਪਵੇਗੀ। ਬੀਤੇ ਦਿਨ ਪੀਅਰ ਪੋਲਿਵਰ ਜੋ ਵਿਰੋਧੀ ਧਿਰ ਦੇ ਵੱਡੇ ਆਗੂ ਹਨ, ਉਨ੍ਹਾਂ ਵੱਲੋਂ ਸਰਕਾਰ ਖਿਲਾਫ ਬੇਭਰੋਸਗੀ ਮਤਾ ਪੇਸ਼ ਕਰਕੇ ਸਰਕਾਰ ਦੀਆਂ ਨਕਾਮੀਆਂ ਗਿਣਵਾਈਆਂ। ਜਗਮੀਤ ਸਿੰਘ ਦੀ ਪਾਰਟੀ ਅਤੇ ਲਾਕ ਕਿਊਬਿਕ ਨੇ ਮਤੇ ਦੀ ਹਮਾਇਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ – ‘ਗੱਡੀ ਦੇ ਜਿੰਨੇ ਜ਼ਿਆਦਾ ਚਲਾਨ ਉਨ੍ਹਾਂ ਹਰ ਸਾਲ ਬੀਮਾ ਜ਼ਿਆਦਾ’!